(ਸਮਾਜ ਵੀਕਲੀ)
ਦਿਲ ਦੇ ਰੋਗਾਂ ਦਾ ਦੁਨੀਆਂ ਦਾ ਸਿਰੇ ਦਾ ਡਾਕਟਰ,
ਚੜ੍ਹਦੀ ਉਮਰੇ ਗੌਰਵ ਗਾਂਧੀ ਚੜ੍ਹਾਈ ਕਰ ਗਿਆ।
ਮਨੋ ਰੋਗਾਂ ਦੇ ਡਾਕਟਰ ਕਈ ਵਾਰ ਹਾਂ ਸੁਣਦੇ,
ਪਾਗਲਾਂ ਦੇ ਹਸਪਤਾਲ ‘ਚ, ਆਪਣੀ ਬਣਾਈ ਦਵਾਈ ਛੱਕ ਗਿਆ।
ਲੂਲੇ-ਲੰਗੜੇ ਮਨੋਰੋਗੀ ਮਰੀਜ਼ਾਂ ਨੂੰ ਜ਼ਿੰਦਗੀ ਦੀ,
ਨਵੀਂ ਰਾਹ ਦਿਖਾਉਣ ਵਾਲੇ ਅਨਪੜ੍ਹ ਵੈਦ।
ਭਗਤ ਪੂਰਨ ਸਿੰਘ ਵਰਗੇ ਸਮਾਜ ਸੇਵੀ,
ਪੂਰੀ ਉਮਰ ਭੋਗ ਕੇ ਕਰ ਗਏ ਵਿਲੱਖਣ ਕਵਾਇਦ।
ਜਿੱਥੇ ਸਫਾਈ ਉੱਥੇ ਖੁਦਾਈ,ਢੁੱਕਦੀ ਭਾਰਤ ਤੇ,
ਅਬਾਦੀ ਵਧੀ ਜਾਂਦੀ, ਰਹਿੰਦੀ ਨਾ ਸਫ਼ਾਈ।
ਹਸਪਤਾਲਾਂ ਦੇ ਉਦਘਾਟਨ ਰੋਜ਼ ਹੁੰਦੇ,
ਸਫ਼ਾਈ ਕਾਮੇ ਵੀ ਖੂਬ ਕਰਦੇ,
ਸੀਵਰਾਂ ਦੀ ਵੀ ਚਲਦੀ ਰਹੇ ਖੁਦਾਈ।
ਰੱਬ-ਰਾਖਾ ਅਜੇਹੇ ਹਾਲਾਤਾਂ ਵਿਚ,
ਪਿਆ ਰਹਿੰਦਾ ਥਾਂ-ਥਾਂ ਘੜਮੱਸ।
ਸਭ ਨੂੰ ਆਪਣੇ ਆਪ ਦੀ ਪਈ ਹੋਈ,
ਰਿਹਾ ਨਹੀਂ ਕਿਸੇ ਦੇ ਕੁਝ ਹੱਥ-ਵਸ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly