HOME ਕੱਲ ਹੋਏ ਬਰੈਡਫੋਡ ਕੱਪ ਦੇ ਨਾਲ ਹੀ ਇੰਗਲੈਂਡ ਦਾ ਕਬੱਡੀ ਸੀਜ਼ਨ -2025...

ਕੱਲ ਹੋਏ ਬਰੈਡਫੋਡ ਕੱਪ ਦੇ ਨਾਲ ਹੀ ਇੰਗਲੈਂਡ ਦਾ ਕਬੱਡੀ ਸੀਜ਼ਨ -2025 ਖਤਮ ਹੋਗਿਆ ।

2

ਯੂ ਕੇ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਇਸ ਵਾਰ ਦੇ ਕਬੱਡੀ ਸੀਜ਼ਨ ਵਿੱਚ ਖੇਡਣ ਲਈ ਪੰਜਾਬ ਤੇ ਪਾਕਿਸਤਾਨ ਤੋਂ ਅਨੇਕਾਂ ਨਵੇਂ ,ਪੁਰਾਣੇ ਖਿਡਾਰੀ ਪੁੱਜੇ| ਕੁੱਲ ਹੋਏ 13 ਕੱਪਾਂ ਵਿੱਚ ਹਰ ਖਿਡਾਰੀ ਨੇ ਆਪਣੀ ਟੀਮ ਨੂੰ ਜੇਤੂ ਬਣਾਉਣ ਲਈ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ| ਨਵੇਂ ਮੁੰਡਿਆਂ ਦੇ ਜੋਸ਼ ਤੇ ਹੋਸ਼ ਦੇ ਨਾਲ ਨਾਲ ਕਈ ਸੀਨੀਅਰ ਖਿਡਾਰੀਆਂ ਦੇ ਤਜਰਬੇ ਵੀ ਕੰਮ ਆਏ| ਜਿਨਾਂ ਵਿੱਚ ਇੱਕ ਖਾਸ ਨਾਮ ਉਸ ਖਿਡਾਰੀ ਦਾ ਦਰਜ ਹੋਇਆ, ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਫੈਨ ਜਿਹਦੀ ਵੱਧ ਦੁਨੀਆ, ਹੈ ਜਾਫੀ ਪੂਰਾ ਅੱਤ ਬੱਲੀਏ ! ਖੇਡਦਾ ਦਲੇਰੀ ਨਾਲ ਦੇਖਿਆ ਦੁੱਗਾਂ ਵਾਲਾ ਜੱਟ ਬੱਲੀਏ|ਇਸ ਵਾਰ ਉਹ 13 ਸਾਲ ਬਾਅਦ ਇੰਗਲੈਂਡ ਦੇ ਕਬੱਡੀ ਸੀਜ਼ਨ ਵਿੱਚ ਖੇਡਣ ਗਿਆ ਸੀ। ਤੇ ਆਪਣੇ ਸ਼ਾਹਕੋਟੀਏ ਯਾਰ ਸਵ. ਸੰਦੀਪ ਨੰਗਲ ਅੰਬੀਆਂ ਦੀ ਟੀਮ ਵੱਲੋਂ ਤਕੜਾ ਖੇਡਿਆ| ਉਸ ਦੀ ਖੇਡ ਦੀ ਬਦੌਲਤ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲਫੋਰਡਨੇ 13 ਵਿੱਚੋਂ ਕੁੱਲ 7 ਕੱਪ ਜਿੱਤੇ ਤੇ ਦੁਗਾਂ ਵਾਲਾ 3 ਕੱਪਾਂ ਦਾ ਬੈਸਟ ਬਣਿਆ ਤੇ ਸਾਰੇ 2025 ਸੀਜਨ ਦਾ ਵੀ ਬੈਸਟ ਜਾਫੀ ਤੇ ਮੋਸਟ ਵੈਲੂਏਵਲ,ਚਹੇਤਾ ਪਲੇਅਰ ਵੀ ਬਣ ਗਿਆ|ਆਪਣੀ ਉਮਰ ਦੇ ਇਸ ਪੜਾਅ ਵਿੱਚ, ਪੂਰਾ ਫਿੱਟ ਰਹਿ ਕੇ ਤੇ ਵਧੀਆ ਖੇਡ ਦਿਖਾ ਕੇ ਸੀਜ਼ਨ ਦਾ ਬੈਸਟ ਬਣਨਾ ਕੋਈ ਸੌਖਾ ਨੀ ਪਰ ਨੇ ਅੱਤ ਦਾ ਸਿਰਾ ਕਰਵਾਤਾ ਖੁਸ਼ੀ ਨੇ, ਤੇ ਸੰਦੀਪ_ਨੰਗਲ ਅੰਬੀਆਂ ਕੱਬਡੀ ਦੀ ਟੀਮ ਨੂੰ ਸੀਜ਼ਨ ਦੀ ਚੈਂਪੀਅਨ ਟੀਮ ਵੀ ਬਣਾਇਆ। ਉਸਦੇ ਨਾਲ ਬੈਸਟ ਰੇਡਰ ਰਿਹਾ| ਉਸ ਦੀ ਹੀ ਟੀਮ ਦਾ| ਸੁਪਰ ਸਟਾਰ ਰੇਡਰ ਕੁਲਵਿੰਦਰ ਜਲਵੇੜੇ ਵਾਲਾ| ਜਿਸ ਨੇ ਵੀ ਪੂਰੇ ਸੀਜ਼ਨ ਵਿੱਚ| ਵੇਅਰ ਵੇਰ ਕੇ ਕਬੱਡੀਆਂ ਪਾਈਆਂ| ਤੇ ਆਪਣੀ ਟੀਮ ਨੂੰ ਜੇਤੂ ਬਣਾਉਣ ਲਈ| ਵੱਡਾ ਯੋਗਦਾਨ ਪਾਇਆ। ਕੁੱਲ ਮਿਲਾ ਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਇਸ ਸਾਲ ਦਾ ਕਬੱਡੀ ਸੀਜ਼ਨ ਵੀ ਬਹੁਤ ਵਧੀਆ ਹੋਇਆ ਤੇ ਸਾਰੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਸਫਲ ਕਰਵਾਉਣ ਦੀ ਮੁਬਾਰਕਬਾਦ ਤੇ ਸਾਰੇ ਹੀ ਕਬੱਡੀ ਜਗਤ ਵੱਲੋਂ ਦੁੱਗਾਂ ਵਾਲੇ ਖੁਸ਼ੀ ਨੂੰ ਵੀ ਇਸ ਇਸ ਸਫਲਤਾ ਦੀ ਪ੍ਰਾਪਤੀ ਦੀਆਂ ਬਹੁਤ ਬਹੁਤ ਮੁਬਾਰਕਾਂ,, ਵਾਹਿਗੁਰੂ ਹਮੇਸ਼ਾ ਮਿਹਰ ਰੱਖੇ, ਚੜ੍ਹਦੀ ਕਲਾ ਤੇ ਤੰਦਰੁਸਤੀਆਂ ਰੱਖੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਖੇਡ ਨਾਲ ਦਰਸ਼ਕਾਂ ਦਾ ਚਹੇਤਾ ਬਣਿਆ ਰਹੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਸੰਘਰਸ਼” ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਬਕ ਹੈ।
Next articleਕਾਸ਼! ਕੱਫਣ ਨੂੰ ਜੇਬ ਹੁੰਦੀ ?