*ਇਸ਼ਕ ਕਰੀਂ ਤੂੰ…….*

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਨਾ ਦਿਲਾ ਉਏ ਇਸ਼ਕ ਕਰੀਂ ਤੂੰ,ਇਸ਼ਕ ਦੇ ਵਿੱਚ ਦੁਸ਼ਵਾਰੀਆਂ।
ਥਲ੍ਹ ਵਿੱਚ ਪੈਂਦਾ ਸੜ੍ਹਨਾ ਲਾਉਣੀਆਂ ਪੈਣ ਝਨ੍ਹਾਂ ਚ’ ਤਾਰੀਆਂ।
ਭਗਤ ਸਿੰਘ ਕਰਤਾਰ ਸਰਾਭੇ,ਲੜੇ ਅਜਾਦੀ ਖ਼ਾਤਿਰ ਓ,
ਛੋਟੀ ਉਮਰੇ ਦੇਸ ਲਈ ਨੇ,ਆਪਣੀਆਂ ਜਾਨਾਂ ਵਾਰੀਆਂ।
ਜੱਗ ਜਨਣੀ ਤਾਈਂ ਆਖਣ ਅਬਲਾ, ਕੋਈ ਪੈਰ ਦੀ ਜੁੱਤੀ।
ਵਿੱਚ ਅਕਾਸ਼ ਦੇ ਅੱਜ ਹੈ ਲਾਉਂਦੀ, ਵੇਖੋ ਪਈ ਉਡਾਰੀਆਂ,
ਸਭ ਨੂੰ ਚੁੱਪ ਕਰਾ ਗਿਆ ਜੀਹਨੂੰ,ਮਾੜਾ ਕਹਿ ਕਹਿ ਭੰਡਦੇ ਸੀ,
ਜਿੱਤ ਕੇ ਮੈਡਲ ਵਿੱਚ ਵਿਦੇਸ਼ੋਂ,ਮੱਲਾਂ ਖੂਬ ਨੇ ਮਾਰੀਆਂ।
ਤਿਲ ਤਿਲ ਕਰਕੇ ਵੇਚੀ ਜਾਂਦੇ,ਦੇਸ ਦੀ ਮਹਿੰਗੀ ਪੂੰਝੀ ਨੂੰ,
ਕਾਤਿਲ ਤੇ ਅਪਰਾਧੀ ਬੈਠੇ,ਕਰਦੇ ਪਏ ਸਰਦਾਰੀਆਂ।
ਨਿੱਤ ਬਲੌਣ ਦੇ ਕਦ ਤਕ ਸੱਜਣਾਂ, ਆਖਰ ਲਾਰੇ ਲਾਵੇਂਗਾ,
ਨੀਵੇਂ ਰੱਖ ਦਰਵਾਜੇ ਨਿਭਦੀਆਂ, ਊਠਾਂ ਨਾਲ ਨਾ ਯਾਰੀਆਂ‌
ਕੁਰਸੀ ਮੋਹ ਨੂੰ ਛੱਡ ਸਕਦੇ ਨਾ, ‘ਬੁਜਰਕ’ ਅੱਜ ਦੇ ਨੇਤਾ,
ਲੋਕਾਂ ਦੇ ਨਾਲ ਵੋਟਾਂ ਵੇਲੇ ,ਸਦਾ ਹੀ ਕਰਨ ਹੁਸ਼ਿਆਰੀਆਂ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੇਖੀਂ ਦਿਲ ਤੜਫਾਵੀਂ ਨਾ
Next articleਬੁੱਧ ਚਿੰਤਨ/  ਪੰਜਾਬੀਓ ਕਦੋਂ ਤੱਕ ਉਜੜਣਾ ਏ ?