ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਸਟਾਫ਼ ਮੈਬਰਾਂ ਬਸੰਤ ਮਨਾਈ

ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਆਯੋਜਿਤ ਸਮਾਗਮ ਦੀ ਝਲਕ ।

ਕਪੂਰਥਲਾ, (ਕੌੜਾ ) ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੌਂਗਾ ਦੀ ਅਗਵਾਈ ਵਿਚ ਬਸੰਤ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਅਤੇ ਇੰਜ. ਨਿਮਰਤਾ ਕੌਰ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਇਸ ਦੌਰਾਨ ਸਟਾਫ ਮੈਂਬਰਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਬੋਲਦਿਆਂ ਬੀਬੀ ਗੁਰਪ੍ਰੀਤ ਕੌਰ ਨੇ ਸਮੂਹ ਸਟਾਫ ਮੈਂਬਰਾਂ ਨੂੰ ਬਸੰਤ ਦੇ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਨਰਿੰਦਰ ਪੱਤੜ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਮੈਡਮ ਰਜਨੀ, ਦਿਲਜੀਤ ਕੌਰ, ਸ਼ਵੇਤਾ ਮਹਿਤਾ, ਪਰਮਿੰਦਰ ਕੌਰ, ਨੀਲਮ, ਹਰਪ੍ਰੀਤ ਕੌਰ, ਕਮਲਜੀਤ ਕੌਰ, ਜੈਸਮੀਨ ਕੌਰ, ਸੋਨੀਆ, ਭਾਵਨਾ, ਭੁਪਿੰਦਰ ਕੌਰ, ਹਰਪਿੰਦਰ ਕੌਰ, ਲਵਿਤਾ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਅਸ਼ੋਕ ਕੁਮਾਰ, ਰਣਜੀਤ ਸਿੰਘ, ਰਣਧੀਰ ਸਿੰਘ, ਲਵਿਤਾ, ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਹਲਕਾ ਕਪੂਰਥਲਾ ਅੰਦਰ ਪਿੰਡਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ,ਰਣਜੀਤ ਸਿੰਘ ਖੋਜੇਵਾਲ
Next articleਜ਼ਿਲ੍ਹਾ ਕਪੂਰਥਲਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਵੋਟਰਾਂ ਦੀ ਖਾਮੋਸ਼ੀ ਨੇ ਉਮੀਦਵਾਰਾਂ ਦੇ ਸਾਹ ਸੁਕਾਏ