ਬੁੱਧ ਬਾਣ

(ਸਮਾਜ ਵੀਕਲੀ)

ਚਿੱਟੀ ਸਿਉੰਕ ਨੇ ਪੰਜਾਬ ਚੱਟਿਆ?
ਪੰਜਾਬੀ ਗਾਇਕ ਦੀਦਾਰ ਸੰਧੂ ਦੇ ਗੀਤ ਦੀਆਂ ਸਤਰਾਂ ਯਾਦ ਆਉਂਦੀਆਂ ਹਨ!
ਰੰਗ ਵਿੱਚ ਭੰਗ ਪਾਉਣ ਵਾਲੀਆਂ ਬੁਲਾਵਾਂ
ਨੀ ਤੂੰ ਦੁਪਹਿਰ ਕੱਟ ਜਾਣ ਲਈ ਬੁਲਾ ਲੀਆਂ
ਜੀਹਦੇ ਚੱਟੇ ਹੋਏ ਰੁੱਖ ਵੀ ਨਾ ਹਰੇ
ਨੀ ਤੂੰ ਹੱਥਾਂ ਦੀਆਂ ਤਲੀਆਂ ਚਟਾ ਲੀਆ!
ਵੇ ਮੇਰੇ ਘੱਗਰੇ ਦੀ ਵੇ ਲੌਣ ਭਿੱਜ ਗਈ।
ਲੌਣ ਭਿੱਜ ਗਈ,ਲੌਣ ਭਿੱਜ ਗਈ ਵੇ!
 ਧਰਤੀ ਦੇ ਉਪਰ ਜੋ ਵੀ ਜੀਵ ਜੰਤੂ, ਬਨਸਪਤੀ ਤੇ ਮਨੁੱਖ ਤੋਂ ਬਿਨਾਂ ਕੋਈ ਵੀ ਵਸਤੂ ਹੈ , ਸਭ ਦਾ ਅੰਤ ਨਿਸ਼ਚਿਤ ਹੈ । ਫੇਰ ਨਰਕ ਸਵਰਗ ਦਾ ਧੰਦਾ ਕਰਨ ਵਾਲਿਆਂ ਦੇ ਮਗਰ ਤੇ ਮੂਹਰੇ ਲੋਕ ਕਿਉਂ ਮੱਥੇ ਰਗੜ ਦੇ ਹਨ ? ਹਰ ਚੋਣਾਂ ਦੇ ਵਿੱਚ ਇਹ ਸਾਧ (  ਸਾਨ੍ਹ ) ਸੰਗਤਾਂ ਨੂੰ ਵੇਚਦੇ ਹਨ । ਸਿਆਸੀ ਪਾਰਟੀਆਂ ਸਾਧਾਂ ਨੂੰ  ਤੇ ਸਾਧ ਸਰਕਾਰਾਂ ਬਣਾਉਣ ਵਾਲਿਆਂ ਨੂੰ ਖਰੀਦੇ ਵੇਚਦੇ ਹਨ , ਸੰਗਤਾਂ ਜੈਕਾਰੇ ਲਗਾਉਦੀਆਂ । ਪਿਛਲੇ ਸਮਿਆਂ ਦੇ ਵਿੱਚ ਇਕ ਸਾਧ ਦੀ ਚੇਲੀ ਦੀ ਆਡੀਓ ਵਾਇਰਲ ਹੋਈ ਸੀ । ਕੁਲਦੀਪ ਮਾਣਕ ਦੇ ਗੀਤ ਦੇ ਬੋਲ ਚੇਤੇ ਕਰਵਾਉਂਦੀ  ਸੀ ; ” ਮੇਰੇ ਯਾਰ ਮੰਦਾ ਨਾ ਬੋਲੀ ਤੇ ਮੇਰੀ ਭਾਵੇਂ ਜਿੰਦ ਕੱਢ ਲੈ !” ਚਿੱਟੇ, ਹਰੇ, ਨੀਲੇ, ਭਗਵੇਂ ਚੋਲਿਆਂ ਦੇ ਹੇਠਾਂ ਕਿਹੜਾ ਕੁਕਰਮ ਨਹੀਂ ਹੁੰਦਾ ? ਹੁਣ ਤਾਂ ਬਹੁਤ ਕੁੱਝ ਦਾ ਅੰਦਰਲਾ ਸੱਚ ਬਾਹਰ ਆ ਗਿਆ ਹੈ ਪਰ ਬਹੁਗਿਣਤੀ ਲੋਕਾਂ ਦੀਆਂ ਭੀੜ ਇਹਨਾਂ ਵੱਲ ਵਹੀਰ ਘੱਤੀ ਜਾਂਦੀ ਹੈ । ਧਰਮ ਦਾ ਕਾਰੋਬਾਰ ਚੱਲਦਾ ਹੈ । ਪਰ ਜਦੋਂ ਕਦੇ ਕੋਈ ਕੁਦਰਤੀ ਜਾਂ ਸਰਕਾਰੀ ਮਾਰ ਪੈਦੀ ਹੈ ਤਾਂ ਸਾਧ ਲਾਣਾ ਗਧੇ ਸਿੰਗਾਂ ਵਾਂਗੂੰ ਅਲੋਪ ਹੋ ਜਾਂਦਾ ਹੈ। ਦਿੱਲੀ ਦੇ ਵਿੱਚ ਲੱਗੇ ਕਿਸਾਨ ਮਜ਼ਦੂਰ ਅੰਦੋਲਨ, ਇਸਦੀ ਮੱਦਦ ਵੀ ਉਨ੍ਹਾਂ ਕਮਿਸ਼ਨ ਏਜੰਟਾਂ ਨੇ ਹੀ ਕੀਤੀ ਸੀ, ਜਿਹੜੇ ਕਿਸਾਨਾਂ ਦੇ ਆਰਥਿਕ ਦਾਤੇ ਸਨ। ਇਸ ਲੋਕ ਅੰਦੋਲਨ ਦੇ ਵਿੱਚ ਸਵਰਗ ਦੀਆਂ ਟਿਕਟਾਂ ਵੰਡਣ ਵਾਲਾ ਸਾਧ ਲਾਣਾ ਗੁਆਚ ਗਿਆ ਸੀ ? ਟਰਾਲੀਆਂ ਭਰ ਭਰ ਉਹਨਾਂ ਦੇ ਡੇਰਿਆਂ ਵੱਲ ਜਾਣ ਵਾਲਿਆਂ ਨੂੰ ਜੇ ਹੁਣ ਵੀ ਅਕਲ ਨਾ ਆਈ, ਫੇਰ ਕਦੇ ਵੀ ਨੀ ਆ ਸਕਦੀ।
ਇਸਂ ਵਿਹਲੜ ਫੌਜ ਨੇ ਬਹੁਤ ਮੌਜਾਂ ਲੁੱਟੀਆਂ ਹਨ ਤੇ ਲੁੱਟ ਰਹੀਆਂ ਹਨ। ਲੋਕਾਂ ਨਾਲ ਖੜਨ ਦਾ ਜਦੋਂ ਮੌਕਾ ਆਇਆ ਐ ਤਾਂ ਸਭ ਭੋਰਿਆਂ ਵਿੱਚ ਵੜ ਗਏ। ਅਸਲ ਸੱਚ ਇਹ ਇਹ ਸਭ ਸਰਕਾਰੀ ਸਾਧ ਹਨ, ਦੇਸ਼ ਦੀ ਵੰਡ ਸਮੇਂ ਪੰਜ ਸਾਧ ਪੈਦਾ ਕੀਤੇ ਸਨ। ਪੰਜੇ ਅੰਗਰੇਜ਼ ਦੇ ਫੌਜੀ ਸਨ। ਜਿਹਨਾਂ ਨੇ ਲੋਕਾਂ ਦੇ ਹੱਥਾਂ ਵਿੱਚੋਂ ਹਥਿਆਰਾਂ ਨੂੰ ਛੁਡਾ ਕੇ ਇੱਕ ਸੌ ਅੱਠ ਮਣਕਿਆਂ ਵਾਲੀ ਮਾਲਾ ਫੜਾਕੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਜਰਨ ਦੀ ਵਜਾਏ ਸਵਰਗ ਜਾਣ ਦੇ ਤੋਤਾ ਰਟਨ ਦੇ ਲੜ ਲਾਇਆ ਸੀ । ਇਹੋ ਜਿਹੇ ਡੇਰੇ ਹੁਣ ਹਰ ਪਿੰਡ ਵਿੱਚ ਹਨ । ਲੁਧਿਆਣਾ ਜਿਲੇ ਇਕ ਡੇਰੇ ਵਿੱਚ ਤਾਂ ਲੋਕ ਉਸ ਦੀਆਂ ਜੁੱਤੀਆਂ ਤੇ ਚੋਲਿਆਂ ਨੂੰ ਈ ਮੱਥਾ ਟੇਕਦੇ ਹਨ। ਸਵਰਗ ਦਾ ਨਜ਼ਾਰਾ ਲੈਂਦਾ ਇੰਝ ਸਾਧ ਤਾਂ ਚਾਲੀ ਸਾਲ ਪਹਿਲਾਂ ਦੇਹ ਮੁਕਤ ਹੋ ਗਿਆ ਪਰ ਇਲਾਕੇ ਦੇ ਵਿੱਚ ਅੰਧ ਵਿਸ਼ਵਾਸ ਦਾ ਬੂਟਾ ਲਾ ਗਿਆ। ਜਿਸ ਨੇ ਆਲੇ ਦੁਆਲੇ ਨੂੰ ਘੇਰ ਲਿਆ ਐ । ਹੁਣ ਸਾਧ ਲਾਣੇ ਦੇ ਘੇਰੇ ਵਿੱਚ ਪੰਜਾਬ  ਐ। ਪੰਜਾਬ ਵਿੱਚ ਪਿੰਡ ਤੇਰਾਂ ਹਜ਼ਾਰ ਨੇ ਡੇਰੇ ਸਵਾ ਲੱਖ ਤੋਂ ਵੱਧ ਹਨ। ਇਸ ਚਿੱਟੀ ਸਿਉਂਕ ਨੇ ਲੋਕਾਂ ਦੇ ਦਿਮਾਗ਼ ਨੂੰ ਚੱਟ ਲਿਆ ਐ। ਲੋਕਾਂ ਨੂੰ ਮਾਨਸਿਕ ਤੌਰ ਉੱਤੇ ਨਿਪੁੰਸ਼ਕ ਕਰ ਦਿੱਤਾ ਹੈ। ਦੁੱਧ ਘਿਓ ਤੇ ਕਾਜੂ ਬਦਾਮ ਛਕਣ ਵਾਲਿਆਂ ਕੋਲੋਂ ਲੋਕ ਦੁੱਧ ਤੇ ਪੁੱਤ ਮੰਗਣ ਜਾਂਦੇ ਹਨ। *ਸਾਧ ਕੋਲੋਂ ਪੁੱਤ ਮੰਗਦੀ ਨੰਗੇ ਪੈਰ ਸੁੰਭਰ ਦੀ ਡੇਰਾ।* *ਸਾਧਣੀ ਦੇ ਡੇਰੇ ਦੁਪਹਿਰੇ ਕੁੱਤੀ ਭੌਕਦੀ । ਇਹਨਾਂ ਦਾ ਸਮਾਜ ਨਾਲ ਕੀ ਰਿਸ਼ਤਾ ਐ? ਸਮਝੋ ਬੀਬੀਓ, ਸਮਝੋ। ਚਿੱਟੇ ਰੰਗ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਸੁਹਜ ਤੇ ਸੁਹੱਪਣ ਦਾ ਹੈ..ਪਰ ਇਹ ਭਲੇ ਸਮਿਆਂ ਦੀਆਂ ਕਹਾਣੀਆਂ ਹਨ। ਪਰ ਜਦੋਂ ਅੰਗਰੇਜ਼ਾਂ ਨੇ ਦੇਸ਼ ਦੀ ਵਾਗਡੋਰ ” ਕਾਲੇ ਅੰਗਰੇਜ਼ਾਂ ” ਦੇ ” ਪਾਵਰ ਆਫ ਟਰਾਂਸਫਰ ” ਕੀਤੀ ਤਾਂ ” ਜਿਹੜੀ 2046 ਨੂੰ  ਖਤਮ ਹੋ ਜਾਣੀ ਹੈ । ਭਾਰਤੀ ਲੋਕ ਪਹਿਲਾਂ ਵਾਂਗੂੰ ਹੀ ਗੁਲਾਮ ਹਨ । ਦੇਸ ਨੂੰ  ਆਜ਼ਾਦ ਕਰਨ ਦਾ ਨਾਟਕ ਹੋਇਆ ਸੀ ਤੇ ਇਸ ਨਾਟਕ ਦੇ ਵਿੱਚ ਨਹਿਰੂ, ਗਾਂਧੀ , ਪਟੇਲ ਤੇ ਜਨਾਹ ਵਰਗੇ ਖੱਟੀ ਖੱਟਗੇ । ਉਦੋਂ ਗਊ ਭਗਤਾਂ ਤੇ ਲੱਗੜ ਬੱਗਿਆਂ ” ਨੇ ਬਚਿਆ ਮਾਸ ਛਕਣਾਂ ਅਰੰਭਿਆ ਤੇ ਕਾਵਾਂ ਨੇ ਰੌਲਾ ਪਾ ਦਿੱਤਾ ” ਦੇਸ਼ ਆਜ਼ਾਦ ” ਹੋ ਗਿਆ । ਪੰਜਾਬ ਨੂੰ ਧਰਮ ਦੇ ਆਰੇ ਨਾਲ ਦੋਫਾੜ ਕਰ ਦਿੱਤਾ। ਇਹ ਵੀ ਸੱਚ ਐ ਕਿ ਅੰਗਰੇਜ਼ਾਂ ਦੇ ਨਾਲ ਯੁੱਧ ਕਰਨ ਵਾਲਾ ਵੀ ਪੰਜਾਬ ਸੀ ਤੇ ਦੋਫਾੜ ਹੋਣ ਵਾਲਾ ਵੀ ” ਪੰਜਾਬ ਸੀ “।
ਫਿਰ 1966 ਵਿੱਚ ਦੋਫਾੜ ਦੇ ਦੋਫਾੜ ਹੋਰ ਕਰ ਦਿੱਤੇ! ਪਰ ਜਿਹੜਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਸੰਤਾਪ ਭੋਗਿਆ ਪੰਜਾਬੀਆਂ ਨੇ..। ਉਸ ਦਾ ਦਰਦ ਹੁਣ ਵੀ ਹੁੰਦਾ ਹੈ! ਲੱਗੜ ਬੱਗਿਆਂ ਨੇ ਪੰਜਾਬ ਦੇ ਵਿੱਚ ” ਚਿੱਟੀ ਸਿਉੰਕ, ਚਿੱਟੀ ਮੱਖੀ ਤੇ ਚਿੱਟਾ ” ਖਲਾਰਿਆ। ਜੁਆਨੀ ਨੂੰ ਤਬਾਹ ਕਰ ਦਿੱਤਾ। ” ਚਿੱਟੀ ਮੱਖੀ “ਨੇ ਕਿਸਾਨ ਚੱਟਿਆ ਤੇ ਚਿੱਟੇ ਨੇ ਜੁਆਨੀ ਨੂੰ ਡੰਗਿਆ। ” ਚਿੱਟੀ ਸਿਉੱਕ ” ਨੇ ਹਰ ਬੰਦੇ ਦਾ ਦਿਮਾਗ ਚੱਟਿਆ! ਸਾਧ ਲਾਣਾ ਧਰਮ ਦੀ ਬੰਦੂਕ ਫੜ ਕੇ ਸਾਡੇ  ਮਨ ਦੇ ਅੰਦਰ ” ਨਰਕ ਤੇ ਸਵਰਗ ” ਦਾ ਬੀਜ ਬੀਜਿਆ ਜਿਹੜਾ ” ਮਨੂੰਵਾਦੀਆਂ ” ਨੇ ਦਿੱਤਾ ਸੀ। ਉਸ ਅੰਧਵਿਸਵਾਸ਼ ਦੇ ਉਗੇ ਬੂਟੇ ਨੂੰ  “ਚਿੱਟੀ ਸਿਉੱਕ ” ( ਸਾਧ ਸੰਤ ਤੇ ਡੇਰੇਦਾਰ ) ਨੇ ਲੋਕਾਂ ਦੇ ਖੂਨ ਦੇ ਨਾਲ ਸਿੰਜਿਆ! ਸਵਰਗ ਦੀਆਂ ਟਿਕਟਾਂ ਦੇਣ ਵਾਲੀ ਅੱਜ ਇਹ ” ਚਿੱਟੀ ਸਿਉੰਕ ” ਧਰਤੀ ਵਿੱਚ ਸਮਾਅ ਗਈ ਜਾਂ ਅਸਮਾਨ ਚੜ ਗਈ? ਕਿਧਰੇ ਨਜ਼ਰ ਨੀ ਆ ਰਹੀ! ਆਮ ਲੋਕਾਂ ਦੀ ਚੇਤਨਾ ਨੂੰ ਖੂੰਡਾ ਕਰਨ ਲਈ ਸਿੱਖਾਂ ਦੇ ਭੇਖ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਇਹਨਾਂ ਸਾਧਾਂ ਨੇ ਦੁਕਾਨਾਂ ਖੋਲ੍ਹੀਆਂ ਜੋ ਹੁਣ ਵੱਡੀਆਂ ਕੰਪਨੀਆਂ ਬਣ ਗਈਆਂ ਹਨ। ਇਸ ਚਿੱਟੀ ਸਿਉੰਕ ਨੂੰ ਪਾਲਣ ਪੋਸ਼ਣ ਦਾ ਕੰਮ ਬੀਬੀਆਂ ਨੇ ਕੀਤਾ ਤੇ ਆਪਣੇ ਬਲ ‘ਤੇ ਘਰਦਿਆਂ ਨੂੰ ਨਾਲ਼ ਤੋਰਿਆ ! ਸਿੱਟਾ ਕੀ ਨਿਕਲਿਆ ? ਲੋਕਾਂ ਦੀ ਸੋਚ ਸਮਝ ਨੂੰ ਘੁਣ ਲੱਗ ਗਿਆ ਜੋ ਹੌਲੀ  ਹੌਲੀ  ਖਤਮ ਹੋਣ ਲੱਗੀ। ਲੋਕ ਮਾਨਸਿਕਤਾ ਪੱਖੋ ਊਣੇ ਹੋ ਗਏ। ਪੰਜਾਬ ਦੇ ਵਿੱਚ ਹਰ ਤੀਜੇ ਪਿੰਡ ਨਿੱਕੀਆਂ ਤੇ ਮੋਟੀਆਂ ਸਿਉੰਕ ਦੀਆਂ ਦੁਕਾਨਾਂ ਤੇ ਵੱਡੇ ਮਾਲਜ਼ ਹਨ। ਜਿੱਥੇ ਧਰਮ ਦੇ ਨਾਂ ਹੇਠਾਂ ਵਪਾਰ ਹੁੰਦਾ ! ਦੇਹ ਦੇ ਵਪਾਰ ਤੋਂ ਸਵਰਗ ਤੱਕ ਭੇਜਣ ਦੀ ਬੁਕਿੰਗ ਕੀਤੀ ਜਾਂਦੀ ਹੈ! ਇਹਨਾਂ ਦੀ ਪਛਾਣ ਮੋਟੇ ਢਿੱਡ, ਚਿੱਟੇ ਬਸਤਰ ਤੇ ਨਾਲ ਬੰਦੂਕਾਂ ਵਾਲੇ…ਵਿਹਲੜ ਫੌਜਾਂ ਕਰਨ ਬੀਬੀਆਂ / ਬੀਬਿਆਂ ਦੇ ਸਿਰ ਮੌਜਾਂ..ਜ਼ਮੀਨ ਤੇ ਸੋਹਣੀਆਂ ਬੀਬੀਆਂ ਦੇ ਮਾਲਕ! ਸਵਰਗ ਦੇ ਟਿਕਟ ਕੁਲੈਕਟਰ !
ਵੱਡੇ ਚੋਲੇ ਵੱਡੀ ਗੱਡੀ ਨਾਲ ਬੈਠਾਉਦੇ ਸੋਹਣੀ ਨੱਢੀ…ਜਿਹੜੀ ਹੁੰਦੀ ਘਰੋਂ ਕੱਢੀ ! ਕਿਰਤ ਵਿਹੂਣੀ ਖਾਵੇ ਖੀਰ, ਨਾ ਕੋਈ ਗੁਰੂ ਤੇ ਨਾ ਹੀ ਪੀਰ.. ਬਚ ਕੇ ਰਹੋ ਮੇਰੇ ਵੀਰ! ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ’ ਪੰਜਾਬ ਗੁਰਾਂ ਦੇ ਨਾਂ ‘ਤੇ ਵਸਦਾ ਹੈ ‘ਸਾਧ ਕਹਿੰਦੇ ਹਨ ਕਿ ਇਹ ਸੰਗਤ ਸਾਡੀ ਐ, ਇਸ ਸੰਗਤ ਵੋਟਾਂ ਵੇਲੇ ਵੇਚਦੇ ਹਨ ਤੇ ਸਿਆਸੀ ਵਪਾਰੀਆਂ ਤੋਂ ਮਾਲ ਲੈਂਦੇ ਹਨ। ਇਸੇ ਕਰਕੇ ਸਾਧਾਂ ਦੇ ਡੇਰਿਆਂ ਦੀ ਜ਼ਮੀਨ ਜਾਇਦਾਦ ਰੂੜੀ ਵਾਂਗੂੰ ਵਧਦੀ ਜਾ ਰਹੀ ਹੈ।  ਸੱਚ ਹੈ..ਕਿ ‘ ਚਿੱਟੀ ਸਿਉੰਕ ” ਨੇ ਸ਼ਬਦ ਗੁਰੂ ਦੇ ਨਾਲੋਂ ਲੋਕਾਈ ਨੂੰ ਤੋੜਿਆ ” ਦੇਹਧਾਰੀ ” ਦੇ ਨਾਲ ਜੋੜਿਆ ! ਸਾਜਿਸ਼ ਅਧੀਨ । ਅੱਜ ਸਿੱਖਾਂ ਦਾ ਭਰੋਸਾ ” ਦੇਹਧਾਰੀ.ਚਿੱਟੀ ਸਿਉੰਕ ” ਤੇ ਹੈ ਤੇ ਗੁਰੂ ਗ੍ਰੰਥ  ਸਾਹਿਬ ‘ਤੇ ਨਹੀਂ !ਇਸ ਚਿੱਟੀ ਸਿਉੰਕ ਨੇ ਜਿੰਨਾ ਨੁਕਸਾਨ ਸਮਾਜ ਤੇ ਸਿੱਖੀ ਦਾ ਕੀਤਾ ਸ਼ਾਇਦ ਹੋਰ ਕਿਸੇ ਸਰਕਾਰ ਨੇ ਕੀਤਾ ਹੋਵੇ ? ਅਸੀਂ ਗੁਰੂ ਸਾਹਿਬਾਨ ਜੀ ਦੀਆਂ ਜਨਮ ਸ਼ਤਾਬਦੀ ਮਨਾਉਂਦੇ ਹਾਂ !  ਪਰ ਗੁਰੂ  ਸ਼ਬਦ ਨਹੀਂ  ਮੰਨਦੇ । ਉਹਨਾਂ  ਸਾਨੂੰ “ਸ਼ਬਦ ਤੇ ਰਬਾਬ ” ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਦੀ ਜੰਗ ਲੜਨ ਲਈ ਕਿਰਪਾਨ ਦਿੱਤੀ! ਅਠਾਰਵੀਂ ਸਦੀ ਦੇ ਵਿੱਚ ਲਿਖੀਆਂ ਸਾਖੀਆਂ ਨੂੰ ਅਸੀਂ ਸੱਚ ਮੰਨਿਆਂ ਤੇ ਹੌਲੀ ਹੌਲੀ ” ਸ਼ਬਦ ਗੁਰੂ ” ਦੇ ਨਾਲੋਂ ਮਾਨਸਿਕ ਤੌਰ ਤੇ ਪਰੇ ਹੁੰਦੇ ਗਏ ਤੇ ਸਰੀਰਕ ਤੌਰ ਤੇ ਜੁੜਦੇ ਰਹੇ ਟੁੱਟਦੇ ਰਹੇ! ਪੰਜਾਬ ਹੀ ਨਹੀਂ ਬਦੇਸ਼ਾਂ ਦੇ ਵਿੱਚ ਇਹ ਚਿੱਟੀ ਸਿਉੰਕ ਪੁਜ ਗਈ ਹੈ ਜੋ ਸਿਰਫ ਦਿਮਾਗ ਹੀ ਚੱਟਦੀ ਹੈ ਤੇ ਹੋਰ ਕੀ ਕੀ ਚੱਟਦੇ ਤੇ ਪੱਟਦੇ ਹਨ ਹੁਣ ਕੋਈ  ਓਹਲਾ ਤੇ ਪਰਦਾ ਨਹੀਂ ! ਆ ਜਿਹੜੇ ਪੰਜਾਬ ਦੇ ਵਿੱਚ “ਸਰਕਾਰੀ ਹੜ੍ਹ ” ਆਏ ਹਨ ਇਸ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਪਏ ਭਰਮ ਦੇ ਪਰਦੇ ਨੂੰ  ਉਤਾਰਿਆ ਤੇ ਦੂਜਾ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਆਪਣਾ ਤੇ ਪਰਾਇਆ ਕੌਣ  ਹੈ? ਇਸ ਚਿੱਟੀ ਸਿਉਕ ਦੇ ਵਿੱਚ ਸਿਆਸਤਦਾਨ ਵੀ ਹਨ…ਸਾਧ ਲਾਣਾ ਤਾਂ ਹੈ ਹੀ!ਹੁਣ ਚੋਰ ਤੇ ਸਿਆਸੀ  ਗੁੱਡੇ ਰਲ ਗਏ ਹਨ। ਚਿੱਟੀ ਸਿਉਕ ਵਾਲਿਆਂ ਵਿੱਚੋਂ ਕੁੱਝ ਨੂੰ ਛੱਡਕੇ ਬਾਕੀ ਸਾਧ, ਮਹਾਂਪੁਰਖ ਤੇ ਸੰਤ..ਜੋ ਸਮਾਜ ਨੂੰ ਲੱਗੀ ਚਿੱਟੀ ਸਿਉਕ ਹਨ ਜਿਨ੍ਹਾਂ ਦਾ ਕੰਮ ਚਰਨਾ ਹੈ. ਦੇਹ ਤੇ ਮਾਇਆ ਨੂੰ ।.ਦੇਹ ਤੋਂ  ਮਾਇਆ ਤੱਕ ਚਰਦੀ ਜ਼ਮੀਨ ਵੀ ਚਰ ਜਾਂਦੀ ਹੈ! ਇਸ ਚਿੱਟੀ ਸਿਉਕ ਤੋਂ ਬਚਣ ਲਈ ਗੁਰੂ ਜੀ ਨੇ ਬਾਣੀ ਰਚੀ ਹੈ ਪਰ ਅਸੀਂ ਬਾਣੀ ਨੂੰ ਨਹੀਂ ਬਾਣੇ ਨੂੰ ਮੰਨਦੇ, ਚਿੱਟੇ ਚੋਲਿਆਂ ਵਾਲੀ ਸਿਉਕ ਤੋਂ  ਬਚਣ ਲਈ ਸ਼ਬਦ ਗੁਰੂ ਨਾਲ ਜੁੜੋ…ਸ਼ਬਦ ਦੇ ਜੀਵਨ ਦਾ ਫਲਸਫਾ ਹੈ..ਚਿੱਟੀ ਸਿਉਕ ਕੋਲ ਕੁੱਝ ਨਹੀਂ ! ਪੰਜਾਬ ਦੇ ਲੋਕ ਇਸ ਚਿੱਟੀ ਸਿਉਕ ਤੋਂ ਤਾਂ ਬਚ ਸਕਦੇ ਹਨ ਜੇ ਅਸੀਂ ਪਖੰਡ ਛੱਡਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਤੇ ਸ਼ਬਦ ਤੇ ਅਮਲ ਕਰਾਂਗੇ? ਪਰ ਚਿੱਟੀ ਸਿਉਕ ਨੇ ਸਾਡੇ ਵਿਰਾਸਤ ਤੇ ਵਿਰਸੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ! ਸਿੱਖੀ ਦੇ ਨਾਲ਼ ਜੁੜੀਆਂ ਸਾਰੀਆਂ ਹੀ ਇਤਿਹਾਸਕ ਥਾਂਵਾਂ ਖਤਮ ਕਰਕੇ ਚਿੱਟਾ ਮਾਰਬਲ ਲਾ ਦਿੱਤਾ ਹੈ ਤਾਂ ਕਿ ਅਗਲੀਆਂ ਨਸਲਾਂ ਨੂੰ ਪਤਾ ਨਾ ਲੱਗੇ। ਹੁਣ ਸਾਧ ਲਾਣੇ ਬਚਿਆ ਕਿਵੇਂ ਜਾਵੇ ? ਘਰਾਂ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਓ । ਸਾਹਿਤ ਦੇ ਨਾਲ ਜੁੜੋ ਤੇ ਸਾਧਾਂ ਦੇ ਡੇਰਿਆਂ ਵੱਲੋਂ ਮੁੜੋ। ਇਸ ਚਿੱਟੀ ਸਿਉਕ ਤੋਂ ਬਚਣ ਲਈ ਸਾਨੂੰ ਕਿਤਾਬਾਂ ਦੇ ਨਾਲ ਜੁੜਨਾ ਪਵੇਗਾ..ਜੋ ਸਭ ਤੋਂ ਨੇੜੇ ਹਨ..ਚਿੱਟੀ ਸਿਉਕ ਉਹ ਡੇਰੇਦਾਰ ਹਨ ਜਾਂ ਸਿਆਸਤਦਾਨ ਇਹਨਾਂ ਤੋਂ  ਬਚੋ! ਜੋ ਸੇਵਾ ਦੇ ਨਾਂ ਹੇਠ ਹਰ ਧੰਦਾ ਤੇ ਵਪਾਰ ਕਰਦੇ ਹਨ.!
ਆਪਣੇ ਆਪ ਨੂੰ ਸਸਤਾ ਨਾ ਵੇਚੋ…
ਨਰਕ ਸਵਰਗ ਸਭ ਧਰਤੀ ਉਤੇ ਹੈ..
ਜ਼ਿੰਦਗੀ ਅਣਖ ਤੇ ਜਿਉਣ ਲਈ ਹੈ
ਨਾ ਕਿ ਸਿਉਕ ਦੀ ਸੇਵਾ ਸੰਭਾਲ ਲਈ !
ਜਾਗੋ..ਸੰਭਲੋ…
ਇਸ ਚਿੱਟੀ ਮੱਖੀ.ਚਿੱਟੀ ਸਿਉਕ ਤੇ
ਚਿੱਟੇ ਸਿਆਸਤਦਾਨਾਂ ਤੋਂ ਬਚ ਹੁੰਦਾ, ਬਚ ਜਾਵੋ..
ਹੁਣ ਮਨ ਦੇ ਜਾਲੇ ਉਤਾਰਨ ਲਈ ਕਿਤਾਬਾਂ ਨੂੰ ਪੜ੍ਹੋ
ਜੰਮਣਾ.. ਜਿਉਣਾ ਤੇ ਮਰਨਾ ਸਭ ਸੱਚ ਹੈ!
ਨਾ ਮਰਨ ਤੋਂ  ਡਰੋ, ਮੌਤ ਅਟੱਲ ਹੈ..ਫੇਰ ਡਰ ਕਿਸਦਾ ਹੈ ?
…ਭਲਾ ਕੋਈ ਸਾਧ ਮੌਤ ਤੋਂ ਬਚਿਆ ਹੈ ?
 ਇਹ ਚਿੱਟੀ ਸਿਊਕ ਜੋ ਸਵਰਗ..ਦੀਆਂ ਟਿਕਟਾਂ ਦੇੰਦੀ ਸੀ…..? ਹੁਣ ਚਿੱਟੀ ਸਿਉਕ ਨੇ ਭਗਵੇਂ ਬਸਤਰ ਪਾ ਲਵੇ ਹਨ!
ਬੱਬੂ ਮਾਨ ਗਾਈ ਜਾ ਰਿਹਾ ਹੈ, ਬਾਬਿਆਂ ਦੇ ਕਿਹੜੇ ਨੇ ਟਰਾਲੇ ਚੱਲਦੇ।
ਪਰ ਪੰਜਾਬ ਲੋਕਾਂ ਦੇ ਟਰਾਲੇ ਤੇ ਟਰਾਲੀਆਂ ਬਾਬਿਆਂ ਦੇ ਡੇਰਿਆਂ ਨੂੰ ਜ਼ਰੂਰ ਚੱਲਦੀਆਂ ਹਨ, ਨਵੀਆਂ ਪੁਰਾਣੀਆਂ ਟਰਾਲੀਆਂ, ਕਾਰਾਂ, ਹੋਰ ਕੀ ਕੀ …..ਚੱਲੀ ਜਾ ਰਿਹਾ ਹੈ??
ਬੁੱਧ ਸਿੰਘ ਨੀਲੋੰ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਪੰਜਾਬ ਛੋੜ ਨਾ ਜਾਨਾ ਰੇ ਭਈਆ *
Next articleਬੁੱਧ ਬਾਣ