,,,,,,,,,ਠੰਡ ਦੀ ਰੁੱਤ,,,,,,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ) 

ਆ ਗਈ ਹੁਣ ਰੁੱਤ ਸਿਆਲ ਬੱਚਿਓ,
ਸਿਹਤ ਦਾ ਰੱਖਿਓ ਖਿਆਲ ਬੱਚਿਓ।
ਕੋਟੀ, ਸਵੈਟਰ ਬਿਨਾਂ ਬਾਹਰ ਜਾਇਓ ਨਾ,
ਗਰਮ ਕਰੇ ਬਿਨਾਂ ਕੋਈ ਚੀਜ਼ ਖਾਇਓ ਨਾ।
ਸਿਹਤ ਦਾ ਵਿਗੜੇ ਨਾ ਹਾਲ ਬੱਚਿਓ।
ਆ ਗਈ ਹੁਣ ਰੁੱਤ ………..
ਦੁਪਹਿਰ ਵੇਲੇ ਘਰ ਕੰਮਾਂ ਨੂੰ ਮੁਕਾ ਲਿਉ,
ਸੁਭਾ ਸ਼ਾਮ ਪੜ੍ਹਨ ‘ਚ ਚਿੱਤ ਲਾ ਲਿਉ।
ਗੱਲ ਬੰਨ੍ਹ ਲਿਓ ਪੱਲੇ ਨਾਲ ਬੱਚਿਓ।
ਆ ਗਈ ਹੁਣ ਰੁੱਤ,,,,,,,,,,
ਹੁੰਦੀ ਠੰਡ ਆਉਂਦੀ ਜਾਂ ਜਾਂਦੀ ਮਾਰਦੀ,
ਠੰਡੀ ਠੰਡੀ ਹਵਾ ਸਭ ਤਾਂਈ ਠਾਰਦੀ।
ਪਾਉ ਗਰਮ ਕੱਪੜੇ ਰੱਖੇ ਸੰਭਾਲ ਬੱਚਿਓ।
ਆ ਗਈ ਹੁਣ ਰੁੱਤ,,,,,,,,,,,,,
ਧੁੰਦ ਤੇ ਕੋਰਾ ਹੁਣ ਤੋਂ ਆਮ ਪਊਗਾ,
ਬਹੁਤ ਘੱਟ ਸੂਰਜ਼ ਦਿਖਾਲੀ ਦੇਊਗਾ।
ਸਭ ਦੀ ਬਦਲ ਜਾਣੀ ਚਾਲ ਬੱਚਿਓ।
ਆ ਗਈ ਹੁਣ ਰੁੱਤ,,,,,,,,,,,
ਸਿਆਣੇ ਬੱਚੇ ਵੱਡਿਆਂ ਦੀ ਗੱਲ ਮੰਨਦੇ,
ਚੰਗੀਆਂ ਨੇ ਗੱਲਾਂ ਲੜ ,ਪੱਤੋ, ਬੰਨਦੇ।
ਦਾਦੀ ਦੀ ਬੁੱਕਲ ਚ’ ਨਿੱਘ ਕਮਾਲ ਬੱਚਿਓ।
ਆ ਗਈ ਹੁਣ ਰੁੱਤ,,,,,,,,,,,
ਆ ਗਈ ਹੁਣ ਰੁੱਤ ਸਿਆਲ ਬੱਚਿਓ,
ਸਿਹਤ ਦਾ ਰੱਖਿਓ ਖਿਆਲ ਬੱਚਿਓ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਰੰਗਲਾ ਪੰਜਾਬ ਬਚਾਓ ਗੀਤ ਲੈਕੇ ਮਿਸ਼ਨਰੀ ਗਾਇਕ ਮਨਦੀਪ ਮਨੀ ਮਾਲਵਾ ਹਾਜ਼ਰ ਹੈ।
Next articleਰਾਮ ਰਹੀਮ ਦੀਆਂ ਮੁਸੀਬਤਾਂ ਵਧੀਆਂ, ਭਗਵਾਨ ਨਾਲ ਜੋੜਨ ਦੇ ਨਾਂ ‘ਤੇ ਉਸ ਨੂੰ ਨਪੁੰਸਕ ਬਣਾਉਣ ਦੇ ਮਾਮਲੇ ‘ਚ ਸ਼ੁਰੂ ਹੋਵੇਗੀ ਸੁਣਵਾਈ