ਕਪੂਰਥਲਾ ( ਕੌੜਾ)– ਵਿਦਿਆਰਥੀਆਂ ਨੂੰ ਦੂਜੇ ਪ੍ਰਦੇਸਾਂ ਦੇ ਸਭਿਆਚਾਰ, ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਭਾਰਤ ਸਰਕਾਰ ਵੱਲ ਸ਼ੁਰੂ ਕੀਤੇ ਪ੍ਰੋਗਰਾਮ ਏਕ ਭਾਰਤ ਸ੍ਰੇਸ਼ਠ ਭਾਰਤ ਅਧੀਨ ਸਰਕਾਰੀ ਸਕੂਲਾਂ ਵਿੱਚ ਪੜਦੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਫੋਕ ਡਾਂਸ ਤੇ ਡਰਾਇੰਗ/ਪੇਟਿੰਗ ਆਨ-ਲਾਈਨ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿਚ ਜ਼ਿਲਾ ਸਿਖਿਆ ਅਫਸਰ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਪੰਜਾਬ ਰਾਜ਼ ਨੂੰ ਆਂਧਰਾ ਪ੍ਰਦੇਸ਼ ਨਾਲ ਜੋੜਿਆ ਗਿਆ ਸੀ ਅਤੇ ਇਸ ਦਾ ਮਕਸਦ ਪੰਜਾਬ ਰਾਜ਼ ਦੇ ਵਿਦਿਆਰਥੀਆਂ ਨੂੰ ਆਂਧਰਾ ਰਾਜ ਦੀ ਸੰਸਕ੍ਰਿਤੀ , ਵਿਰਸੇ ਅਤੇ ਭਾਸ਼ਾ ਨੂੰ ਜਾਨਣ ਦਾ ਮੌਕਾ ਦੇਣਾ ਹੈ। ਜ਼ਿਲਾ ਕੋਆਰਡੀਨੇਟਰ ਲੈਕਚਰਾਰ ਸੁਨੀਲ ਬਜਾਜ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਫੋਕ ਡਾਂਸ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ ਜਿਸ ਵਿਚ ਸਕੂਲ ਦੇ ਗਾਈਡ ਅਧਿਆਪਕਾਂ ਦਾ ਪੂਰਨ ਸਹਿਯੋਗ ਰਿਹਾ। ਟੈਕਨੀਕਲ ਸਹਾਇਕ ਜਗਦੀਪ ਜੰਮੂ ਨੇ ਜਾਣਕਾਰੀ ਦਿਤੀ ਕਿ ਫੋਕ ਡਾਂਸ ਦੀ ਜੱਜਮੈਟ ਮੈਡਮ ਨਿਧੀ ਸ਼੍ਰੀਵਾਸਤਵ ਡਾਂਸ ਟੀਚਰ ਆਰਮੀ ਪਬਲਿਕ ਸਕੂਲ ਬਿਆਸ ਤੇ ਪੇਂਟਿੰਗ ਮੁਕਾਬਲੇ ਦੀ ਜਜਮੈਂਟ ਮੈਡਮ ਸੁਖਜੀਤ ਕੌਰ ਆਰਟ ਕਰਾਫਟ ਟੀਚਰ ਸੈਕੰਡਰੀ ਸਕੂਲ ਸੈਦੋਵਾਲ ਨੇ ਕੀਤੀ। ਜ਼ਿਲਾ ਕੌਆਰਡੀਨੇਟਰ ਨੇ ਨਤੀਜ਼ਾ ਜ਼ਾਰੀ ਕਰਦੇ ਕਿਹਾ ਕਿ ਪੇਂਟਿੰਗ ਮੁਕਾਬਲੇ ਵਿਚ ਮਿਡਲ ਪੱਧਰ ਤੇ ਸੁਲਤਾਨਪੁਰ ਲੌਧੀ ਸਕੂਲ ਦੀ ਗਗਨਪ੍ਰੀਤ ਕੌਰ ਤੇ ਸੈਕੰਡਰੀ ਪੱਧਰ ਤੇ ਖੀਰਾਂਵਾਲੀ ਸਕੂਲ ਦੇ ਗਗਨਪ੍ਰੀਤ ਸਿੰਘ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਫੋਕ ਡਾਂਸ ‘ਚ ਸੈਕੰਡਰੀ ਪੱਧਰ ਤੇ ਦਿਆਲਪੁਰ ਲੜਕੇ ਸਕੂਲ ਦੀ ਵਿਦਿਆਰਥਣ ਖੁਸ਼ਬੂ ਜਮਾਤ ਨੇ ਅਤੇ ਮਿਡਲ ਪਧਰ ਤੇ ਮਿਹਤਾਬਗੜ ਸਕੂਲ ਦੇ ਵਿਦਿਆਰਥੀ ਮੰਗਾ ਨੇ ਪਹਿਲ਼ਾਂ ਸਥਾਨ ਪ੍ਰਾਪਤ ਕੀਤਾ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਦਲਜੀਤ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ 1000 ਰੁਪਏ ਦੀ ਇਨਾਮੀ ਰਾਸ਼ੀ ਦਾ ਨਾਲ ਸਰਟੀਫਕੇਟ ਤੇ ਮੋਮੈਂਟੋ ਦੇ ਕੇ ਸਨਾਮਨਿਤ ਕੀਤਾ ਅਤੇ ਦੂਸਰੇ , ਤੀਸਰਾ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਮੋਮੈਂਟੌ ਤੇ ਸਰਟੀਫਿਕੇਟ ਨਾਲ ਨਵਾਜ਼ਿਆ। ਇਸ ਮੌਕੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਸਮਾਗਮ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ ਢਿਲੋਂ ਦਾ ਵੀ ਖਾਸ ਸਹਿਯੋਗ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly