ਛਿੰਝ ਪੰਜਾਬ ਦੀ ਸ਼ਾਨ – ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ
ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪਿੰਡ ਉਧੋਵਾਲ ਦਾ ਸਲਾਨਾ ਛਿੰਝ ਮੇਲਾ ਦੰਗਲ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਹਲ਼ਕਾ ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਛਿੰਝ ਮੇਲਿਆਂ ਨੂੰ ਪੰਜਾਬ ਦੀ ਸ਼ਾਨ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਨੂੰ ਇਹ ਬਖਸ਼ਿਸ਼ ਹੈ ਕਿ ਇਸ ਦੀ ਮਿੱਟੀ ਵਿਚੋਂ ਚੋਟੀ ਦੇ ਮੱਲ ਪੈਦਾ ਹੋਏ ਹਨ। ਉਨ੍ਹਾਂ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਦਿਲਚਸਪੀ ਵਧਾਉਣ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਟਕੇ ਦੀਆਂ ਕੁਸ਼ਤੀਆਂ ਦੇ ਜੇਤੂ ਰਹੇ ਪਹਿਲਵਾਨ ਭੁਪਿੰਦਰ ਅਜਨਾਲਾ ਅਤੇ ਰਵੀ ਵੇਹਰਾ ਨੂੰ 51000/51000 ਹਜ਼ਾਰ ਦੇ ਇਨਾਮ ਤੋਂ ਇਲਾਵਾ ਇਲਾਕੇ ਦੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੀ ਕੁਸ਼ਤੀ ਦੀ ਇਨਾਮੀ ਰਾਸ਼ੀ ਸੰਧੂ ਸ਼ਾਹਪੁਰੀਏ ਵੱਲੋਂ ਅਤੇ ਦੂਜੀ ਕੁਸ਼ਤੀ ਦੀ ਰਾਸ਼ੀ ਛਿੰਝ ਕਮੇਟੀ ਵੱਲੋਂ ਦਿੱਤੀ ਗਈ।ਮੇਲੇ ਦੌਰਾਨ ਸਟੇਜ ਤੋਂ ਕੀਤੀ ਕੁਮੈਟਰੀ ਨੇ ਚਾਰ ਚੰਨ ਲਗਿ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਪ੍ਰਧਾਨ, ਬਲਦੇਵ ਸਿੰਘ ਖਜਾਨਚੀ, ਤੇਜਾ ਸਿੰਘ,ਸੰਤ ਰਾਮ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਧੰਜਲ ਬੁਲੰਦਾ, ਜਸਵੀਰ ਸਿੰਘ ਸਾਬਕਾ ਸਰਪੰਚ, ਗੁਰਮੇਜ ਸਿੰਘ, ਉਮਰ ਦੀਨ, ਬਲਬੀਰ ਸਿੰਘ ਖਾਲਸਾ, ਭਜਨ ਸਿੰਘ, ਪ੍ਰੇਮ ਲਾਲ ਸਰਪੰਚ, ਮਨਪ੍ਰੀਤ ਕੌਰ ਪੰਚ, ਗੁਰਵਿੰਦਰ ਸਿੰਘ ਜੰਟੀ, ਹਰਮਨਦੀਪ ਸਿੰਘ, ਸਰਪੰਚ ਸੁਰਿੰਦਰ ਕੌਰ, ਪੰਚ ਸਰਬਜੀਤ ਸਾਬੀ,ਪੰਚ ਦਲਬੀਰ ਸਿੰਘ ਥਿੰਦ, ਸੁਰਿੰਦਰ ਪਾਲ ਸਿੰਘ ਧੰਜਲ ਪੰਚ, ਗੁਰਦੀਪ ਸਿੰਘ ਭਿੰਦਾ ਪੰਚ, ਸਿਮਰਨਜੀਤ ਸਿੰਘ ਪੰਚ ਅਤੇ ਮਨਪ੍ਰੀਤ ਸਿੰਘ ਖੈਹਿਰਾ ਸਾਬਕਾ ਸਰਪੰਚ ਪਿੰਡ ਉਧੋਵਾਲ ਮੋਜੂਦ ਸਨ। ਛਿੰਝ ਮੇਲੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj