“ਮਿਸ਼ਨ ਸਮਰੱਥ “ਤਹਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਡਾਇਟ  ਸ਼ੇਖੂਪੁਰ ਵਿਖੇ ਆਯੋਜਿਤ 

ਵਰਕਸ਼ਾਪ ਦੇ ਪਹਿਲੇ ਦਿਨ ਵੱਖ ਵੱਖ ਸਿੱਖਿਆ ਬਲਾਕਾਂ ਦੇ 30 ਬਲਾਕ ਰਿਸੋਰਸ ਪਰਸਨਜ਼ ਭਾਗ ਲਿਆ
ਕਪੂਰਥਲਾ , 17 ਅਗਸਤ (ਕੌੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ. ਸਿ) ਜਗਵਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ,  ਸੁਚੱਜੀ  ਅਗਵਾਈ ਹੇਠ “ਮਿਸ਼ਨ ਸਮਰੱਥ “ਤਹਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਆਯੋਜਿਤ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਦਿਨ ਵੱਖ ਵੱਖ ਸਿੱਖਿਆ ਬਲਾਕਾਂ ਦੇ 30 ਬਲਾਕ ਰਿਸੋਰਸ ਪਰਸਨ ਨੇ ਭਾਗ ਲਿਆ । ਜਿਨ੍ਹਾਂ ਨੂੰ ਜ਼ਿਲ੍ਹਾ ਰਿਸੋਰਸ ਟੀਮ ਜਿਨ੍ਹਾਂ ਵਿੱਚ ਹਰਮਿੰਦਰ ਸਿੰਘ ਜੋਸਨ , ਕੁਲਦੀਪ ਚੰਦ ,ਹਰਪ੍ਰੀਤ ਸਿੰਘ ਨਡਾਲਾ ,ਸਿਮਰਨਜੀਤ ਸਿੰਘ (ਸਾਰੇ ਬੀ ਐਮ ਟੀ) ਆਦਿ  ਨੇ ਤੀਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਮਿਸ਼ਨ ਸਮਰੱਥ ਤਹਿਤ ਵਿਸ਼ਾ ਗਣਿਤ ਪੰਜਾਬੀ ਅੰਗਰੇਜ਼ੀ ਦੀਆਂ ਮੁੱਢਲੀਆਂ ਕੁਸ਼ਲਤਾਵਾਂ ਵਿੱਚ ਸਮਰੱਥ ਬਣਾਉਣ ਦੇ ਲਈ ਵੱਖ ਗਤੀਵਿਧੀਆਂ ਤੋਂ ਇਲਾਵਾ ਪ੍ਰੋਜੈਕਟ ਮਿਸ਼ਨ ਸਮੱਰਥ ਦੇ ਟੀਚਿਆਂ ਤੇ ਉਹਨਾਂ ਨੂੰ ਪੂਰਾ ਕਰਨ ਦੇ ਨਾਂ ਨਾਲ ਨਾਲ ਵਿਦਿਆਰਥੀਆਂ ਨੂੰ ਮੁਢਲੀਆਂ ਕਿਰਿਆਵਾਂ ਦੇ ਸਮੱਰਥ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ।ਇਸ ਵਰਕਸ਼ਾਪ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ ਤੇ ਡਾਈਟ ਸ਼ੇਖੂਪੁਰ ਦੇ ਇੰਚਾਰਜ ਸੁਰਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਵਰਕਸ਼ਾਪ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ ਨੇ ਸਮੂਹ ਬਲਾਕਾਂ ਦੇ ਰਿਸੋਰਸ ਪਰਸਨ ਨੂੰ ਪ੍ਰੋਜੈਕਟ ਸਮੱਰਥ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਆਪਣੇ ਬਲਾਕਾਂ ਦੇ ਅਧਿਆਪਕਾਂ ਨੂੰ ਬਲਾਕ ਪੱਧਰੀ  ਵਰਕਸ਼ਾਪਾਂ ਵਿੱਚ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਗੁਰਵਿੰਦਰ ਸਿੰਘ,ਬਰਿੰਦਰ ਸਿੰਘ ਮਾਨ, ਸਰਬਜੀਤ ਸਿੰਘ ਪੱਮਣ, ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ ਦਾ ਦੂਜਾ ਨਾਮ ਹੈ ਗ਼ਦਰ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ‘ਚ ਅਜ਼ਾਦੀ ਦਿਵਸ ਮਨਾਇਆ