(ਸਮਾਜ ਵੀਕਲੀ)
ਮੋੜ ਘੋੜ ਸਹੂਲਤ ਮੁਤਾਬਕ ਬਣੇ ਹੁੰਦੇ ਸੀ ਰਾਹਾਂ ‘ਚ,
ਹੌਲੀ ਗਤੀ ਦੇ ਹੁੰਦੇ ਸੀ ਸਾਧਨ ਯਾਤਾਯਾਤ ਦੇ।
ਜਗਿਆਸਾ ਬਣੀ ਰਹਿੰਦੀ ਸੀ ਜਾਨਣ ਦੀ,
ਮੋੜ ਦੇ ਪਰ੍ਹੇ ਕੀ ਰੰਗ ਹੋਣੇ ਕਰਾਮਾਤ ਦੇ ।
ਅੱਜ ਕੱਲ ਹਰ ਵਾਹਨ ਦੀ ਸਪੀਡ ਵਧ ਗਈ ,
ਮਸ਼ੀਨਰੀਆ ਚਲਾਉਣ ਵਾਲਿਆਂ ਦੀ ਰੀਸ ਵਧ ਗਈ।
ਲੰਬੀ ਦੂਰੀ ਦੀਆਂ ਸੜਕਾਂ ਸਿਧੀਆਂ ਸਤੋਰ ਹੋਗੀਆਂ,
ਸਮੇ ਬਦਲੇ,ਗੱਲਾਂ ਕੁਝ ਹੋਰ ਦੀਆਂ ਹੋਰ ਹੋਗੀਆਂ।
ਹਾਦਸਿਆਂ ਨੂੰ ਸੱਦਾ ਦਿੰਦੀਆਂ ਅਣਗਹਿਲੀਆਂ,
ਟੱਬਰਾਂ ਦੇ ਟੱਬਰ ਖਤਮ, ਪਿੱਛੇ ਰਹਿ ਗਿਆਂ ਦੀਆਂ ਦਿਲ ਦਹਿਲੀਆਂ।
ਸਾਵਧਾਨ ਹੋ ਕੇ ਤੇ ਸਹਿਜ ਨਾਲ ਜੇ ਚੱਲਿਆ ਜਾਵੇ,
ਮੁੱਕਦੀਆਂ ਸਫ਼ਰ ਦੀਆਂ ਮੰਜ਼ਲਾਂ ਪਾਰ ਪਹਿਲੀਆਂ ।
ਲਾਲਚ ਨਾ ਕਰੋ, ਜਲਦੀ ਸਫਰ ਮੁਕਾਉਂਣ ਦਾ,
ਦਿਮਾਗ ਉੱਤੇ ਭੂਤ ਸਵਾਰ ਨਾ ਹੋਣ ਦਿਓ ਡਬਲ ਕਮਾਉਂਣ ਦਾ।
ਮਨੁੱਖਾ-ਜਨਮ ਅਨਮੋਲ ਹੈ, ਅਜਾਈਂ ਨਾ ਗੰਵਾਓ,
ਆਪ ਵੀ ਸੁਰੱਖਿਅਤ ਰਹੋ,ਦੂਸਰਿਆਂ ਨੂੰ ਵੀ ਬਚਾਓ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly