ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਜਿੱਤ ਸਾਰਿਆਂ ਨੂੰ ਭਾਉਂਦੀ ਹੈ, ਅਤੇ ਹਾਰਨ ਦੀ ਇੱਛਾ ਕੋਈ ਨਹੀਂ ਰੱਖਦਾ ਕਿਉਂਕਿ ਕਿ ਸਾਡੀ ਸੰਸਕ੍ਰਿਤਕ ਮਾਨਤਾ ਹੀ ਇਹੋ ਜਿਹੀ ਹੈ। ਹਾਰ ਅਤੇ ਜਿੱਤ ਵਿਚ ਕਾਫ਼ੀ ਅੰਤਰ ਹੈ ,ਫਿਰ ਵੀ ਇਨ੍ਹਾਂ ਦੇ ਇਕ ਮਾਮਲੇ ਵਿਚ ਸਮਾਨਤਾ ਹੈ ।ਉਹ ਇਹ ਕਿ ਵਿਅਕਤੀ ਹਾਰੇ ਭਾਵੇਂ ਜਿੱੱਤੇ ਜਿੱਥੇ ਦੋਹਾਂ ਹੀ ਹਲਾਤਾਂ ਵਿੱਚ ਉਨ੍ਹਾਂ ਦੇ ਰਵਈਏ ਤੋਂ ਉਸਦੇ ਆਤਮ ਗੌਰਵ ਦਾ ਪਤਾ ਲੱਗਦਾ ਹੈ। ਹਾਰ ਅਤੇ ਜਿੱਤ ਦਾ ਮਹੱਤਵ ਆਮ ਤੌਰ ਤੇ ਸੰਖੇਪ ਹੁੰਦਾ ਹੈ। ਆਖਰ ਕ੍ਰਿਕਟ ਦਾ ਮੈਚ ਜਿੱਤਣ ਦੀ ਬਜਾਇ ਲੜਾਈ ਦੇ ਮੈਦਾਨ ਵਿੱਚ ਕਿਤੇ ਜ਼ਿਆਦਾ ਮਹੱਤਵ ਰੱਖਦਾ ਹੈ। ਜਿਵੇਂ-ਜਿਵੇਂ ਮੁਕਾਬਲਾ ਸਖ਼ਤ ਹੁੰਦਾ ਜਾਂਦਾ ਹੈ। ਜਿੱਤ ਹਾਰ ਦੀ ਰੇਖਾ ਬਰੀਕ ਹੁੰਦੀ ਜਾਂਦੀ ਹੈ। 2024 ਉਲੰਪਿਕ ਖੇਡਾਂ ਹੀ ਲੈ ਲਓ। ਹਰ ਦੇਸ਼ ਦੇ ਖਿਡਾਰੀ ਦੀ ਕੋਸ਼ਿਸ਼ ਸੀ, ਕਿ ਉਹ ਸੋਨੇ ਦਾ ਤਗ਼ਮਾ ਜਿੱਤੇ। ਪਰ ਕਈ ਸੋਨੇ ਦਾ ਤਗ਼ਮਾ ਬਿਨ੍ਹਾਂ ਜਿੱਤਣ ਤੋਂ ਬਾਅਦ ਵਾਪਸ ਆ ਗਏ ।ਕੀ ਉਹਨਾਂ ਤਗ਼ਮਾ ਨਾ ਮਿਲਣ ਕਰਕੇ ਕਰਕੇ ਉਨ੍ਹਾਂ ਨੂੰ ਹਾਰਿਆ ਹੋਇਆ ਕਹਿਣਾ ਠੀਕ ਹੋਵੇਗਾ ? ਜੇ ਉਨ੍ਹਾਂ ਨੇ ਅਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ ਤਗਮਾ ਜਿੱਤਣ ਵਿੱਚ ਅਸਫ਼ਲ ਰਹੇ ਤਾਂ ਉਹ ਹਾਰੇ ਹੋਏ ਖਿਡਾਰੀ ਨਹੀਂ ਅਖਵਾਉਣਗੇ। ਓਸ ਦੇਸ਼ ਦੇ ਖਿਡਾਰੀਆਂ ਨੂੰ ਨਾ ਕਿਸੇ ਤੋਂ ਮਾਫ਼ੀ ਮੰਗਣ ਦੀ ਲੋੜ ਹੈ ਅਤੇ ਨਾ ਹੀ ਆਪ ਦੁਖੀ ਹੋਣ ਦੀ ਲੋੜ ਹੈ ।ਕਿਸੇ ਵੀ ਵਿਅਕਤੀ ਦਾ ਆਤਮ-ਸਨਮਾਨ ਉਸ ਦੇ ਪ੍ਰਦਰਸ਼ਨ ਦੇ ਆਧਾਰ ਤੇ ਨਹੀਂ ਹੁੰਦਾ।
https://play.google.com/store/apps/details?id=in.yourhost.samajweekly