(ਸਮਾਜਵੀਕਲੀ)
ਹਾਂ ਲੋਕਾਂ ਦਾ ਏਕਾ ਅੱਜ ਫੇਰ ਜਿੱਤ ਗਿਆ
ਪੁੱਠੇ ਪੈਰੀਂ ਵਾਪਿਸ ਤਿਆਰੀ ਖਿੱਚ ਗਿਆ
ਤੂੰ ਤਾਂ ਮੌਸਮ ਪੰਜਾਬ ਦਾ ਸੀ ਸੀਤ ਦੇਖਿਆ
ਹਿੱਕਾਂ ਵਿੱਚ ਰੋਹ ਦਾ ਸੀ ਲਾਵਾ ਫਿੱਟ ਗਿਆ
ਤੇਰੇ ਭਾਣੇ ਫੇਰ ਲੋਕ ਲਾਰਿਆਂ ਚ ਆਉਣਗੇ
ਓ ਦਿਲ਼ ਚ ਕਸੂਤੀ ਤੂੰ ਤਾਂ ਗੱਲ ਨਿੱਠ ਗਿਆ
ਲੋਕਾਂ ਦਿਆਂ ਦਿਲਾਂ ਵਿੱਚ ਅੱਗ ਪਈ ਮੱਚਦੀ
ਖੱਟੇ ਮਿੱਠੇ ਲਾਰਿਆਂ ਤੋਂ ਦੇਸ਼ ਤਾਂ ਖਿੱਝ ਗਿਆ
ਵੱਡਿਆਂ ਘਰਾਂ ਦਾ ਤੂੰ ਤਾਂ ਚੌਂਕੀਦਾਰ ਹੋਏਂਗਾ
ਕਿਰਤੀ ਲੋਕਾਂ ਦੇ ਦਿਲਾਂ ਚੋਂ ਤੂੰ ਮਿਟ ਗਿਆ
ਲਾਰੇ ਨਾਲ ਚਲਦੀ ਕਬੀਲਦਾਰੀ ਕਦੇ ਨਾ
ਤੈਨੂੰ ਕੀ ਪਤਾ ਤੂੰ ਤਾਂ ਪੈਸਿਆਂ ਚ ਵਿਕ ਗਿਆ
ਜੁਮਲੇ ਨਾ ਵਿਕਦੇ ਹਰੇਕ ਜਗ੍ਹਾ ‘ਜੀਤ’ ਸਿਆਂ
ਓ ਸੱਚ ਦੇ ਸ਼ਬਦ ਸੱਚੇ ਸੱਚ ਕਦੋਂ ਮਿਟ ਗਿਆ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly