ਕੀ ਮੇਰੀ ਸਰਕਾਰ ਬਣਾ ਦਿਓਗੇ? 

(ਸਮਾਜ ਵੀਕਲੀ)

ਮੈਂ ਆਜ਼ਾਦ ਦੇਸ਼ ਦਾ ਆਜ਼ਾਦ ਪਰਿੰਦਾ ਹਾਂ। ਕੀ ਤੁਸੀ ਮੇਰੀ ਸਰਕਾਰ ਬਣਾ ਦਿਓਗੇ ? ਹਾਂ ਤੁਹਾਡੇ ਅੱਗੇ ਵਾਅਦੇ ਕਰਨ ਲਈ ਮੇਰੇ ਕੋਲ ਵੀ ਬਹੁਤ ਕੁਝ ਹੈ ।ਚਿਹਰੇ ਤੇ ਓਪਰਾ ਚਿਹਰਾ ਰੱਖ ਕੇ ਮੈਂ ਵਾਅਦੇ ਕਰਦਾ ਹਾਂ ਕਿ ਤੁਹਾਡੇ ਘਰਾਂ ਵਿਚ ਜਾ ਕੇ ਝਾੜੂ, ਬਰਤਨ ਅਤੇ ਰੋਟੀਆਂ ਪਕਾਵਾਂਗਾ ।ਤੁਹਾਨੂੰ ਪੂਰਾ ਆਰਾਮ ਦਿਆਂਗਾ । ਏਥੋਂ ਤੱਕ ਕਿ ਬਿਸਤਰਾ ਲਗਾ ਕੇ ਲੱਤਾਂ ਵੀ ਘੁਟਾਂਗਾ ।ਇਹ ਨੌਕਰੀਆਂ , ਆਟਾ ਦਾਲ ਤੇ ਹੋਰ ਕਈ ਸਕੀਮਾਂ ਵਿਰੋਧੀ ਪਾਰਟੀ ਨੇ ਤੁਹਾਨੂੰ ਪਹਿਲਾ ਹੀ  ਦਿੱਤਾ ਏ ਮੈਂ ਇਹ ਸਭ ਨਾਲੋਂ ਵੱਧ ਕੇ ਦਿਆਂਗਾ । ਮੈਂ ਆਜ਼ਾਦ ਭਾਰਤ ਦਾ ਨਕਸ਼ਾ ਹੀ ਬਦਲ ਦਿਆਂਗਾ । ਹੁਣ ਤੁਸੀ ਸੁੱਤਿਆਂ ਨੇ ਆਰਾਮ ਵੇਖਣਾ ਹੈ ਤਾਂ ਲਵੋ ਗੋਲੀਆਂ ਤੇ ਲਿਆਓ ਮੇਰੀ ਸਰਕਾਰ । ਏਦਾ ਹੀ ਕਰਦੇ ਆਂ ਨਾ ਹਰ ਵਾਰ । ਵੋਟਾਂ ਨੇੜੇ ਆਉਂਦਿਆਂ ਹੀ ਲੀਡਰਾਂ ਦੀਆਂ ਗੱਲਾਂ ਤੇ ਵੱਡੇ ਵੱਡੇ ਵਾਅਦਿਆਂ ਵਿਚ ਆ ਕੇ ਆਪਣਾ ਆਪ ਗੁਆ ਲੈਂਦੇ ਹਾਂ ਤੇ ਮੁੜ ਆਰਾਮ ਤਾਂ ਦੂਰ ਦੀ ਗੱਲ ਤੁਹਾਡੀਆਂ ਰੋਜ਼ਮਰਾ ਦੀ ਜਿੰਦਗੀ ਵਿੱਚ ਮਿਲਦੇ ਹਨ ਸਿਰਫ ਧੱਕੇ, ਸੋਟੀਆਂ ਤੇ ਤਾਨਾਸ਼ਾਹ । ਹਾਲਤਾਂ ਦੇ ਸੁਰਖਰੂ ਕਰਵਾਉਣ ਦੀ ਮੈਨੂੰ ਜਰੂਰਤ ਮਹਿਸੂਸ ਨਹੀ ਹੋ ਰਹੀ ਕਿਉਕਿ ਅਸੀ ਸੁਪਨਾ ਅੱਖਾਂ ਦੇ ਬੰਦ ਹੋਣ ਤੇ ਵੇਖਦੇ ਹਾਂ ਜੋ ਵਾਪਰ ਰਿਹਾ ਹੁੰਦਾ ਹੈ ਉਹ ਹਕੀਕਤ ਹੁੰਦੀ ਹੈ । ਮੇਰਾ ਮੰਨਣਾ ਇਹ ਹੈ ਕਿ ਜੋ ਸਰਕਾਰਾਂ ਸਰਕਾਰ ਬਣਾਉਣ ਲਈ ਪਹਿਲਾ ਵਾਅਦੇ ਕਰਦੀਆਂ ਹਨ ਉਹ ਸਮਾਜ ਸੁਧਾਰਨ ਲਈ ਨਹੀ ਸਿਰਫ ਕੁਰਸੀ ਸ਼ਿੰਗਾਰਨ ਲਈ, ਲੋਕਾਂ ਦਾ ਸ਼ੋਸ਼ਣ ਕਰਨ ਲਈ ਆਸਾਂ , ਉਮੀਦਾਂ ਦੇ ਝੂਠੇ ਜਾਲ ਵਿਛਾਉਂਦੀਆਂ ਹਨ। ਸਾਡੇ ਵਰਗੇ ਮਜਬੂਰੀਆਂ ਨਾਲ ਜਦੋਜਹਿਦ ਕਰ ਰਹੇ ਤੇ ਹਾਲਤਾਂ ਦੇ ਸ਼ਿਕਾਰ ਲੋਕ ਬਹੁਤ ਆਸਾਨੀ ਨਾਲ ਉਹਨਾਂ ਦੇ ਹੋ ਬੈਠਦੇ ਹਾਂ । ਤੁਹਾਡੀ ਵੋਟ ਤੁਹਾਡਾ ਅਧਿਕਾਰ ਹੈ । ਹਾਂ ਜੇਕਰ ਗੋਲੀਆਂ ਖਾ ਕੇ ਸਰਕਾਰ ਬਣਾਉਣੀ ਹੈ ਤਾਂ ਬਣਾ ਦਿਓ ਮੇਰੀ ਸਰਕਾਰ । ਤਦ ਤੱਕ ਲਈ ਮੈਂ ਇਕ ਅੱਧਾ ਵਾਅਦਾ ਹੋਰ ਜੋੜ ਲੈਂਨਾ ਹਾਂ , ਪਰ ਇਕ ਵਾਰ ਆਪਣੇ ਆਲੇ ਦੁਆਲੇ ਵੱਲ ਧਿਆਨ ਜਰੂਰ ਮਾਰ ਲਿਓ। ਜਿਆਦਾ ਮਿੱਠਾ ਖਾਣ ਵਾਲੇ ਲੋਕ ਸ਼ੂਗਰ ਦੇ ਮਰੀਜ ਬਹੁਤ ਮਿਲਣਗੇ ।
ਸਿਮਰਨਜੀਤ ਕੌਰ ਸਿਮਰ
ਪਿੰਡ:- ਮਵੀ ਸੱਪਾਂ(ਸਮਾਣਾ )
7814433063

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਤੋਂ ਬਾਅਦ ਨੇਤਾਵਾਂ ਨੇ ਪੰਜਾਬ ਨੂੰ ਗਲੀਆਂ ਨਾਲੀਆਂ ਤੱਕ ਸੀਮਤ ਰੱਖਿਆ                                           
Next articleਚੋਣ ਮੁਕਾਬਲਾ