ਲੱਭਦੇ ਰਹਿ ਜਾਓਗੇ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਭਲਾਈ ਕਰਨ ਦਾ ਏਹਸਾਨ
ਬਚਪਨ ਦੀ ਮੁਸਕਾਨ
ਰਿਸ਼ਤਿਆਂ ਦੀ ਪਛਾਣ
ਅਖਾੜੇ ਦਾ ਪਹਿਲਵਾਨ
ਲੱਭਦੇ ਰਹਿ ਜਾਓਗੇ।

ਗੁਰੂਆਂ ਦਾ ਸੱਚਾ ਗਿਆਨ
ਸਾਧੂ ਸੰਤਾਂ ਦੀ ਸ਼ਾਨ
ਘਰ ਆਇਆ ਮਹਿਮਾਨ
ਸਰੀਰ ਵਿੱਚ ਤਕੜੀ ਜਾਨ
ਲੱਭਦੇ ਰਹਿ ਜਾਓਗੇ।

ਰਾਜਨੇਤਾਵਾਂ ਦੀ ਸੇਵਾ
ਕਠਿਨ ਮਿਹਨਤ ਦਾ ਮੇਵਾ
ਜਿੰਮੇਦਾਰੀ ਦਾ ਲੈਵਾ
ਹਮਦਰਦੀ ਦਾ ਕੋਈ ਦੇਵਾ
ਲੱਭਦੇ ਰਹਿ ਜਾਓਗੇ।

ਆਪਣਿਆਂ ਦਾ ਸੱਚਾ ਪਿਆਰ
ਯਾਰਾਂ ਵਿੱਚ ਨਕਲੀ ਤਕਰਾਰ
ਨਸ਼ਾਖੋਰੀ ਤੋ ਸਾਫ਼ ਇਨਕਾਰ
ਇਮਾਨਦਾਰੀ ਦਾ ਵਪਾਰ
ਲੱਭਦੇ ਰਹਿ ਜਾਓਗੇ।

ਆਦਮੀ ਦੀ ਇਮਾਨਦਾਰੀ
ਬੀਮਾਰ ਦੀ ਤੀਮਾਰਦਾਰੀ
ਕਿਸਾਨ ਦੀ ਜ਼ਿੰਮੇ ਦਾਰੀ
ਕੋਈ ਵੀ ਔਰਤ ਹੋਵੇ ਵਿਚਾਰੀ
ਲੱਭਦੇ ਰਹਿ ਰਹਿ ਜਾਓਗੇ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੈਸ ਨੋਟ
Next articleਪੰਚਮ ਪਾਤਸ਼ਾਹ