ਪਤਨੀ ਦਾ ਹਾਰ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਮੰਤਰੀ ਨੇ ਫੋਨ ਕੀਤਾ ਸੁਣੋ ਥਾਣੇਦਾਰ ਜੀ,
ਪਤਨੀ ਦਾ ਲੈ ਗਿਆ ਚੁਰਾਕੇ ਕੋਈ ਹਾਰ ਜੀ।
ਦੋ ਦਿਨ ਬਾਅਦ ਮੰਤਰੀ ਨੇ ਕੀਤੀ ਗੱਲ ਬਾਤ ਜੀ,
ਥਾਣੇਦਾਰ ਕਹਿੰਦਾ ਚੋਰ ਨੂੰ ਫੜ ਲਿਆ ਹੈ ਰਾਤ ਜੀ।
ਤੁਹਾਡੀ ਪਤਨੀ ਦਾ ਹਾਰ ਹੈ ਕੋਈ ਮਾਮੂਲੀ ਜਿਹੀ ਗੱਲ ਹੈ,
ਘਬਰਾਉ ਨਾ ਸਾਡੇ ਕੋਲ ਇਸਦਾ ਵੀ ਹਲ ਹੈ।
ਕੁੱਟ ਕੁੱਟ ਚੋਰ ਦੀ ਕਰਾਤੀ ਯਾਦ ਨਾਨੀ ਜੀ,
ਵੱਡੇ ਵੱਡੇ ਚੋਰ ਸਾਡੇ ਅੱਗੇ ਭਰ ਦੇ ਐ ਪਾਣੀ ਜੀ ।
ਸਾਥੋਂ ਡਰਦੇ ਮਾਰੇ ਚੋਰ ਸ਼ਹਿਰ ‘ਚ ਨਹੀਂ ਵੜਦੇ,
ਅਸੀਂ ਚੋਰ ਨੂੰ ਨਹੀਂ ਪਹਿਲਾਂ ਚੋਰ ਦੀ ਮਾ ਨੂੰ ਹੈਂ ਫੜਦੇ।
ਕੁੱਟ ਕੁੱਟ ਉਹਦੇ ਕੱਢ ਦਿੱਤੇ ਵੱਟ ਜੀ,
ਮਾਰ ਖਾਕੇ ਚੋਰ ਮਨ ਗਿਆ ਝੱਟ ਜੀ ।
ਚੋਰ ਨੂੰ ਕਿਹਾ ਲਿਆ ਪੈਸੇ ਜਾਨ ਜੇ ਛੜੋਣੀ ਜੀ,
ਨਾ ਦਿੱਤੇ ਪੈਸੇ ਤਾਂ ਲਾਹਵਾਂਗੇ ਤੌਣੀ ਜੀ ।
ਪੈਸੇ ਜਦੋਂ ਆ ਗਏ ਕਰ ਲਾਂਗੇ ਅੱਧੋ ਅੱਧ ਜੀ,
ਅਸੀਂ ਘੱਟ ਲੈ ਲਵਾਂਗੇ ਤੁਸੀਂ ਲਿਉ ਵੱਧ ਜੀ।
ਮੰਤਰੀ ਨੇ ਕਿਹਾ ਕਿਉਂਭਕਾਈ ਮਾਰੀ ਜਾਨੇ ਹੋਂ,
ਕਿਉਂ ਵਿਚਾਰੇ ਗਰੀਬ ਦੀ ਛਿੱਲ ਲਾਹੀ ਜਾਨੇ ਹੋਂ।
ਫੋਨ ਤਾਂ ਕੀਤਾ ਹੈ ਸੁਣੋ ਥਾਣੇਦਾਰ ਜੀ,
ਅਲਮਾਰੀ ਵਿਚ ਪਿਆ ਮਿਲ ਗਿਆ ਹਾਰ ਜੀ।

ਭਗਵਾਨ ਸਿੰਘ ਤੱਗੜ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਨਪੁਰ ਸਕੂਲ ਵੱਲੋਂ ਲਾਇਬਰੇਰੀ ਲੰਗਰ ਲਗਾਇਆ ਗਿਆ
Next articleਤੰਬਾਕੂਨੋਸ਼ੀ ਤਹਿਤ 8 ਵਿਅਕਤੀਆਂ ਦੇ ਚਲਾਨ ਕੱਟੇ