*ਕਿਉਂ ਹੈ*

(ਸਮਾਜ ਵੀਕਲੀ)

ਤੇਰੇ ਨਾਮ ਦਾ ਐਨਾ ਸ਼ੋਰ ਕਿਉਂ ਹੈ,
ਤੇਰੇ ਬਿਨਾਂ ਦੁਨੀਆਂ ਤੇ ਕੋਈ ਹੋਰ ਕਿਉਂ ਹੈ।
ਜਦ ਹੈ ਹੀ ਤੂੰ ਸ੍ਰਿਸ਼ਟੀ ਦੇ ਕਣ- ਕਣ ਵਿੱਚ,
ਫਿਰ ਤੈਨੂੰ ਲੱਭਣ ਦੀ ਲੋਰ ਕਿਉਂ ਹੈ,
ਲੱਖਾਂ ਆਰਤੀਆਂ ਨਿਰੰਤਰ ਚੱਲ ਰਹੀਆਂ ਨੇ ਤੇਰੇ ਭਵਨ ਤੇ ।
ਫਿਰ ਗਲੀ ਸਾਡੀ ਵਿੱਚ ਸ਼ੋਰ ਕਿਉਂ ਹੈਂ,
ਜਦ ਬੈਠਾ ਹੈਂ ਤੂੰ ਹੀ ਸਾਡੇ ਸਭ ਅੰਦਰ।
ਫਿਰ ਤੈਨੂੰ ਲੱਭਣ ਦਾ ਜ਼ੋਰ ਕਿਉਂ ਹੈਂ,
ਜਦ ਬਣਾਏ ਨੇ ਤੂੰ ਹੀ ਸਭ ਇਸ ਜਹਾਨ ਤੇ।
ਫਿਰ ਇਹ ਨਫ਼ਰਤਾਂ ਦਾ ਦੌਰ ਕਿਉਂ ਹੈ,
ਜਦ ਆਪਾ ਹੀ ਤੇਰੇ ਤੇ ਵਾਰ ਦਿੱਤਾ।
ਫਿਰ ਤੈਨੂੰ ਮਨਾਉਣ ਲਈ ਘੁੰਗਰੂਆਂ ਦਾ ਸ਼ੋਰ ਕਿਉਂ ਹੈ,
ਤੇਰੇ ਅੰਮਿ੍ਤ ਦਾ ਪਿਆਲਾ ਜਦ ਹੈ ਹੀ ਅੰਦਰ।
ਫਿਰ ਲੱਭਦਾ ਮੈਂ ਕਿਤੇ ਹੋਰ ਕਿਉਂ ਹੈ,
ਤੇਰੇ ਪ੍ਰਕਾਸ਼ ਨਾਲ਼ ਹੀ ਜਲ ਰਿਹਾ ਦੀਵਾ ਅੰਦਰ ।
ਫਿਰ ਤੈਥੋਂ ਵੱਖ ਦੀਵੇ ਦੀ ਲੋਅ ਕਿਉਂ ਹੈ।
ਬਸ ਐਸ.ਪੀ. ਨੂੰ ਆਪਣੇ ਨਾਲ਼ ਇੱਕ ਮਿਕ ਕਰ ਲੈ,
ਮੈਨੂੰ ਤੇਰੇ ਬਿਨਾਂ ਦਿਖਦਾ ਕੋਈ ਹੋਰ ਕਿਉਂ ਹੈ।

 

ਐੱਸ. ਪੀ. ਸਿੰਘ
ਲੈਕਚਰਾਰ ਫਿਜ਼ਿਕਸ
 6239559522

Previous articleबोद्धिसत्व अंबेडकर पब्लिक स्कूल का बारहवीं का नतीजा रहा शत प्रतिशत
Next articleਬਸਪਾ ਵਲੋਂ ਦਿਲੀ ਵਿਚ ਮਹਿਲਾ ਖਿਡਾਰੀਆਂ ਦੇ ਅੰਦੋਲਨ ਦਾ ਸਮਰਥਨ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ – ਪ੍ਰਵੀਨ ਬੰਗਾ