HOME *ਲੋਕ ਧੀਆਂ ਜੰਮਣ ‘ਤੇ ਕਿਉਂ ਰੋਂਦੇ ਨੇ ?*

*ਲੋਕ ਧੀਆਂ ਜੰਮਣ ‘ਤੇ ਕਿਉਂ ਰੋਂਦੇ ਨੇ ?*

ਪ੍ਰਭਲੀਨ ਕੌਰ
(ਸਮਾਜ ਵੀਕਲੀ)
ਮੇਰੇ ਜੰਮਣ ‘ਤੇ ਬਾਪ ਮੇਰੇ ਨੇ,
ਭਾਵੇਂ ਥਾਂ-ਥਾਂ ਲੋਹੜੀ ਨਹੀਂ ਵੰਡੀ
ਪਰ ਪੱਥਰ ਜੰਮ ‘ਤਾ ਇਹ ਕਹਿ ਕੇ ਵੀ,
ਮਾਂ ਮੇਰੀ ਉਹਨੇ ਨਹੀਂ ਭੰਡੀ।
ਹੁਣ ਤੱਕ ਮੇਰੀ ਹਰ ਇੱਕ ਰੀਝ
ਹੈ ਉਹਨੇ ਪੁਗਾਈ।
ਆਪਣੇ ਸ਼ੌਂਕਾਂ ਨੂੰ ਪਾਸੇ ਰੱਖ ਕੇ,
ਜ਼ਰੂਰੀ ਸਮਝੀ ਮੇਰੀ ਪੜ੍ਹਾਈ।
ਨਿੱਕੇ ਹੁੰਦਿਆਂ ਜ਼ਹਿਰ ਸੀ ਲੱਗਦੇ,
ਜੋ ਧੀਆਂ ਜੰਮਣ ‘ਤੇ ਰੋਂਦੇ ਨੇ।
ਪਰ ਜਵਾਨ ਹੋਣ ‘ਤੇ ਸਮਝ ਲੱਗਾ
ਕਿ ਠੀਕ ਹੀ ਤਾਂ ਕੁਰਲਾਉਂਦੇ ਨੇ।
ਲੱਖਾਂ  ਫਿਰਦੇ ਜਿਸਮਾਂ ਦੇ ਚੌਰ ਇੱਥੇ,
ਜੋ ਜਿਸਮਾਂ ਦੀ ਮੰਡੀ ਲਾਉਂਦੇ ਨੇ।
ਉਹ ਲੋਕ  ਜੋ ਬਾਬੇ ਨਾਨਕ ਵਾਲੀ
ਰਾਜਿਆਂ ਦੀ ਜਨਨੀ ਦੀ ਇੱਜ਼ਤ ਪੈਰਾਂ ਵਿੱਚ ਰੁਲਾਉਂਦੇ ਨੇ।
ਸ਼ਾਇਦ ਲੋਕ ਧੀਆਂ ਜੰਮਣ ‘ਤੇ ਤਾਂਹੀਓ ਰੋਂਦੇ ਨੇ।
ਵੱਡੀ ਹੋਈ ਤਾਂ ਕਿਸੇ ਨੇ ਆਖਿਆ
ਪੜ੍ਹ-ਲਿਖ ਚੰਗੀ ਡਾਕਟਰ ਬਣ ‘ਜੀਂ
ਪਰ ਮੈਂ ਕਿਹਾ ਨਹੀਂ,ਮੈਂ ਨਹੀਂ ਰੋਲਣਾ ਚਾਹੁੰਦੀ ਆਪਣੇ ਪਿਉ ਨੂੰ,
ਉਸ ਦੇਸ਼ ਦੀਆਂ ਸੜਕਾਂ ‘ਤੇ,
ਜਿੱਥੇ ਇਨਸਾਫ਼ ਸਿਰਫ਼ ਵੱਡੇ-ਵੱਡੇ ਲੀਡਰਾਂ ਤੱਕ
ਸੀਮਤ ਰਹਿ ਗਿਆ ਹੋਵੇ।
ਹੁਣ ਕੋਈ ਤਾਂ ਹਸਪਤਾਲ ਅਜਿਹਾ ਹੋਵੇ….
ਜਿੱਥੇ ਜਾਣ ਤੋਂ ਕੁੜੀਆਂ ਨੂੰ ਡਰ ਨਾ ਲੱਗਦਾ‌ ਹੋਵੇ।
ਵੱਡੇ-ਵੱਡੇ ਜਿਸਮਾਂ ਦੇ ਚੋਰ ਇੱਥੇ,
ਦੋ ਇੱਕ ਦਿਨ ਵਿੱਚ ਲੱਖਾਂ ਇੱਜ਼ਤਾਂ ਰੁਲਾਉਂਦੇ ਨੇ।
ਸ਼ਾਇਦ ਲੋਕੀ ਤਾਂਹੀਓ ਧੀਆਂ ਜੰਮਣ ‘ਤੇ ਰੋਂਦੇ ਨੇ।
ਏਸ ਅਜ਼ਾਦ ਦੇਸ਼ ਦੀ ਅਜ਼ਾਦੀ
ਪਤਾ ਨੀ ਕਿਹੜੇ ਖੂਹ ਵਿੱਚ ਪੈ ਜਾਂਦੀ ਐ।
ਜਦੋਂ ਗੱਲ ਧੀਆਂ ਦੀ ਅਜ਼ਾਦੀ ‘ਤੇ ਆਉਂਦੀ ਐ।
‘ਪ੍ਰਭ’ ਕਰੇ ਦੁਆ ਉਹਨਾਂ ਸਭ ਧੀਆਂ ਲਈ
ਜਿਨ੍ਹਾਂ ਨੇ ਔਖੇ ਵਕਤ ਹੰਢਾਉਣੇ ਨੇ।
ਔਖੇ ਵਕਤ ਹੰਢਾ ਕੇ ਜਿਨ੍ਹਾਂ ਨੇ
ਜਿਸਮਾਂ ਦੇ ਚੋਰ ਮਿਟਾਉਣੇ ਨੇ।
ਪ੍ਰਭਲੀਨ ਕੌਰ
ਜਮਾਤ: 12ਵੀਂ
ਗਿਆਨੀ ਜੈਲ ਸਿੰਘ ਨਗਰ ਰੋਪੜ।
Previous articleਜ਼ਿਲ੍ਹਾ ਸਿੱਖਿਆ ਦਫਤਰ ਵੱਲੋਂ ਇੱਕ ਰੋਜ਼ਾ ਵਾਤਾਵਰਨ ਬਚਾਉਣ ਸਬੰਧੀ ਕਲਸਟਰ ਲੈਵਲ ਦੀ ਵਰਕਸ਼ਾਪ ਆਯੋਜਿਤ
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ