ਕਿਉਂ ਜ਼ਮੀਰ ਮਰ ਗ‌ਈ ?

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਜਾਅਲੀ ਜ਼ਾਤੀ ਸਰਟੀਫਿਕੇਟ ਬਣਵਾਉਣ ਵਾਲਿਓ,
ਕਿਉਂ ਜ਼ਮੀਰ ਮਰ ਗ‌ਈ ?
ਨੌਕਰੀ ਗਰੀਬਾਂ ਦੀ ਹਥਿਆਉਣ ਵਾਲਿਓ,
ਕਿਉਂ ਜ਼ਮੀਰ ਮਰ ਗ‌ਈ ?

ਇਥੇ ਤਰਾਂ ਤਰਾਂ ਦੇ ਜਾਅਲੀ ਸਰਟੀਫਿਕੇਟਾਂ ਦੀ ਭਰਮਾਰ ਜੀ।
ਬੇਈਮਾਨਾਂ ਰੱਖਿਆ ਹੋਰਾਂ ਦਾ ਹੱਕ ਮਾਰ ਜੀ।
ਝੂਠੇ ਤਜਰਬਿਆਂ ਦੇ ਨਾਲ ਅੱਗੇ ਆਉਣ ਵਾਲਿਓ,
ਕਿਉਂ ਜ਼ਮੀਰ ਮਰ ਗ‌ਈ ?
ਜਾਅਲੀ ਜ਼ਾਤੀ ਸਰਟੀਫਿਕੇਟ …।

ਸਰਕਾਰ ਸੱਚ ਝੂਠ ਵਾਲਾ ਹੁਣ ਝਾਰਨਾ ਲਵੇ ਲਾ ਜੀ।
ਲਵੇ ਮੁਲਾਜ਼ਮਾਂ ਤੋਂ ਸਰਟੀਫਿਕੇਟ ਨਵੇਂ ਮੰਗਵਾ ਜੀ।
ਦੁੱਧੋ ਪਾਣੀ ਹੋ ਜਾਵੇ ਨਿਤਾਰ ਸਾਥੀਓ
ਜਿਹਨਾਂ ਜਾਅਲੀ ਨੌਕਰੀਆਂ ਲਈਆਂ,
ਕੀਤੇ ਜਾਣ ਨੌਕਰੀ ਤੋਂ ਬਾਹਰ ਸਾਥੀਓ
ਜਿਹਨਾਂ ਜਾਅਲੀ ਨੌਕਰੀਆਂ ਲਈਆਂ…।

ਕਰੋ ਜ਼ਾਤ ਨੂੰ ਖ਼ਤਮ, ਦਿਉ ਹਰ ਥਾਂ ਸਤਿਕਾਰ ਜੀ।
ਮਿਲਣ ਸਾਰੀਆਂ ਸਹੂਲਤਾਂ ਬਰਾਬਰ ਕਾਰੋਬਾਰ ਜੀ।
ਫਿਰ ਕੋਟੇ ਨੂੰ ਦੇਣਾ ਹੈ ਨਕਾਰ ਸਾਥੀਓ
ਕਰੋ ਜ਼ਾਤ ਨੂੰ ਖ਼ਤਮ,
ਦਿਉ ਹਰ ਥਾਂ ਤੁਸੀਂ ਸਤਿਕਾਰ ਸਾਥੀਓ…
ਕਰੋ ਜ਼ਾਤ ਨੂੰ ਖ਼ਤਮ …।

ਮੇਜਰ ਸਿੰਘ ‘ਬੁਢਲਾਡਾ’
94176 ਦੇ 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਪਾਰਟੀ ਵਲੋਂ ਤੇਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦਾ ਪੁਰਜੋਰ ਵਿਰੋਧ ਪ੍ਰਵੀਨ ਬੰਗਾ
Next articleਫੇਰੀ ਵਿਦੇਸ਼ ਦੀ