ਆਮ ਪਾਰਟੀ ਵਲੋਂ ਤੇਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦਾ ਪੁਰਜੋਰ ਵਿਰੋਧ ਪ੍ਰਵੀਨ ਬੰਗਾ

ਹਰਭਜਨ ਖਲਵਾੜਾ ਜੀ ਦੇ ਦਫਤਰ ਗਲਬਾਤ ਕਰਦੇ ਹੋਏ ਪ੍ਰਵੀਨ ਬੰਗਾ ਉਨ੍ਹਾਂ ਨਾਲ ਰਾਮ ਮੂਰਤੀ ਖੇੜਾ

ਆਮ ਲੋਕਾਂ ਨੂੰ ਸਹੂਲਤ ਦੇਂਣ ਦੀ ਬਿਜਾਏ ਆਰਥਿਕ ਲੁੱਟ ਕੀਤੀ ਜਾ ਰਹੀ ਹੈ

(ਸਮਾਜ ਵੀਕਲੀ): ਫਗਵਾੜਾ ਬਸਪਾ ਜ਼ਿਲਾ ਕਪੂਰਥਲਾ ਦੇ ਜਨਰਲ ਸਕੱਤਰ ਹਰਭਜਨ ਖਲਵਾੜਾ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਫਗਵਾੜਾ ਦੇ ਦਫ਼ਤਰ ਵਿਖੇ ਬਸਪਾ ਆਗੂ ਖਲਵਾੜਾ ਜੀ ਤੇ ਫਗਵਾੜਾ ਤਹਿ ਦੇ ਜਨਰਲ ਸਕੱਤਰ ਸ੍ਰੀ ਰਾਮ ਮੂਰਤੀ ਖੇੜਾ ਜੀ ਦੀ ਹਾਜ਼ਰੀ ਵਿੱਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਨੇ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਬਣੀ ਆਮ ਪਾਰਟੀ ਦੀ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੇ ਰੇਟਾਂ ਵਿੱਚ ਇੱਕਦਮ ਵਾਧਾ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਇਸ ਸਰਕਾਰ ਵਲੋਂ ਵੀ ਰਿਵਾਇਤੀ ਪਾਰਟੀਆਂ ਵਾਂਗ ਲੋਕ ਵਿਰੋਧੀ ਤੇ ਗਰੀਬ ਮਾਰੂ ਫ਼ੈਸਲੇ ਕਰ ਰਹੀ ਹੈ ਗਰੀਬ ਤੇ ਆਮ ਲੋਕਾਂ ਦੇ ਵਿਰੋਧ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਨੂੰ ਦੁਖੀ ਮੰਨ ਨਾਲ ਆਮ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਬਸਪਾ ਆਗੂਆਂ ਨੇ ਆਖਿਆ ਬਸਪਾ ਲੋਕ ਹਿਤਾਂ ਦੀ ਨਿਰੰਤਰ ਲੜਾਈ ਲੜ ਰਹੀ ਹੈ ਸਰਕਾਰਾਂ ਦੇ ਲੋਕਮਾਰੂ ਫ਼ੈਸਲਿਆਂ ਦੇ ਖਿਲਾਫ ਇਟ ਦਾ ਜਵਾਬ ਪੱਥਰ ਨਾਲ ਦੇਣ ਲਈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਤੇ ਹੋਰ ਜਨਤਕ ਮੁਦਿਆਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਕੀਤੀਆ ਜਾਣ — ਪੰਨੂ ਤੇ ਵਾਹੀ
Next articleਕਿਉਂ ਜ਼ਮੀਰ ਮਰ ਗ‌ਈ ?