ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਪੰਤ ਪੰਨੂੰ ਵਲੋਂ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਭਾਰਤੀ ਸੰਵਿਧਾਨ ਬਾਰੇ ਗਲਤ ਭਾਸ਼ਾ ਵਰਤ ਕੇ ਘੋਰ ਅਪਰਾਧ ਕੀਤਾ ਹੈ ਜਿਸਨੂੰ ਬਹੁਜਨ ਸਮਾਜ ਕਦੇ ਵੀ ਮੁਆਫ ਨਹੀਂ ਕਰੇਗਾ।ਪੂਰੇ ਵਿਸ਼ਵ ਵਿੱਚ ਸਿਰਫ਼ ਭਾਰਤੀ ਸੰਵਿਧਾਨ ਹੀ ਇੱਕ ਸੰਪੂਰਨ ਸਿੰਘ ਨੂੰ ਤਲਵਾਰ ਰੱਖਣ ਦਾ ਅਧਿਕਾਰ ਦਿੰਦਾ ਹੈ ।ਪੰਨੂੰ ਇੱਕ ਏਜੰਸੀਆਂ ਦਾ ਪਾਲਿਆ ਹੋਇਆ ਨਕਲੀ ਸਿੱਖ ਹੈ। ਅਜਿਹੇ ਕੋਂ ਟੰਗਣੇ ਪੈਣਗੇ ਤਾਂ ਜੋ ਬਾਕੀ ਕਾਂ ਖੁਦ ਹੀ ਕਾਂ ਕਾਂ ਕਰਨੀ ਬੰਦ ਕਰ ਦੇਣ। ਅਸੀਂ ਬਾਬਾ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ ਜੀ ਦੇ ਵਾਰਸ ਹਾਂ ਸਰਾਰਤੀ ਅਨਸਰ ਕਿਸੇ ਭੁਲੇਖੇ ਚ ਨਾ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj