HOME ਜਿਹੜੇ ਨਸ਼ਾ ਤਸਕਰ ਅੱਜ ਵਰ੍ਹਦੀ ਅੱਗ ਵਿੱਚ ਪੁਲਿਸ ਵਾਲਿਆਂ ਉੱਤੇ ਹਮਲਾ ਕਰ...

ਜਿਹੜੇ ਨਸ਼ਾ ਤਸਕਰ ਅੱਜ ਵਰ੍ਹਦੀ ਅੱਗ ਵਿੱਚ ਪੁਲਿਸ ਵਾਲਿਆਂ ਉੱਤੇ ਹਮਲਾ ਕਰ ਸਕਦੇ ਹਨ, ਉਹ ਆਮ ਦਿਨਾਂ ਵਿੱਚ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ

1
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਭ ਨੂੰ ਪਤਾ ਹੀ ਹੈ ਕਿ ਇਸ ਵੇਲੇ ਪੰਜਾਬ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਨੇ ਨਸ਼ਿਆਂ ਵਿਰੁੱਧ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਹੋਈ ਹੈ। ਸਮੁੱਚੇ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨਸ਼ੇ ਨਾਲ ਸੰਬੰਧਿਤ ਬੰਦੇ ਫੜੇ ਜਾਂਦੇ ਹਨ ਨਸ਼ਾ ਬਰਾਮਦ ਕੀਤਾ ਜਾਂਦਾ ਹੈ ਜਿਨਾਂ ਉੱਤੇ ਨਸ਼ਿਆਂ ਵਾਲੇ ਮਾਮਲੇ ਵਿੱਚ ਸ਼ੱਕ ਹੈ ਉਹਨਾਂ ਉੱਤੇ ਛਾਪੇਮਾਰੀ ਵੀ ਕੀਤੀ ਜਾਂਦੀ ਹੈ। ਇਸ ਵੇਲੇ ਸਮੁੱਚੇ ਪੰਜਾਬ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਵੱਡੇ ਅਫਸਰਾਂ ਦੇ ਨਾਲ ਮੁਸਤੈਦ ਹੋ ਕੇ ਕਾਰਵਾਈ ਕਰ ਰਹੀਆਂ ਹਨ।
    ਪਰ ਅਜਿਹੇ ਨਾਜ਼ਕ ਤੇ ਵਰ੍ਹਦੀ ਅੱਗ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਹੌਸਲੇ ਕਿਵੇਂ ਬੁਲੰਦ ਹਨ ਇਸ ਦੀ ਮਿਸਾਲ ਥਾਣਾ ਮਾਛੀਵਾੜਾ ਅਧੀਨ ਪੈਂਦੇ ਸ਼ੇਰਪੁਰ ਪਿੰਡ ਦੇ ਵਿੱਚ ਪੁਲਿਸ ਨੇ ਕੁਲਵੰਤ ਕੁਮਾਰ ਉਸ ਦੇ ਪੁੱਤਰ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਕਈ ਜੋ ਨਸ਼ਾ ਵੇਚਣ ਤੇ ਕਰਨ ਦੇ ਆਦਿ ਸਨ ਸੂਚਨਾ ਮਿਲਣ ਉੱਤੇ ਉਹਨਾਂ ਦੇ ਘਰ ਵਿੱਚ ਛਾਪੇਮਾਰੀ ਕੀਤੀ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਟੀਮ ਸਮੇਤ ਨੀਰਜ਼ ਦੇ ਘਰ ਅੱਗੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਪਹਿਲਾਂ ਤਾਂ ਕਿਸੇ ਨੇ ਦਰਵਾਜ਼ਾ ਹੀ ਨਾ ਖੋਲਿਆ ਤੇ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਗੇਟ ਖੋਲਣ ਤੇ ਪੁਲਿਸ ਪਾਰਟੀ ਅੰਦਰ ਪੁੱਜੀ ਤਾਂ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸ ਦੀ ਪਤਨੀ ਕੋਮਲ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਪਾੜ ਕੇ ਧੱਕਾ ਮੁੱਕੀ ਕਰਨ ਲੱਗ ਪਏ ਜਦੋਂ ਸਾਥੀ ਪੁਲਿਸ ਮੁਲਾਜ਼ਮ ਆਪਣੇ ਸਾਥੀ ਨੂੰ ਛਡਾਉਣ ਲੱਗੇ ਤਾਂ ਨਰੀਜ ਕੁਮਾਰ ਨੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਬਾਂਹ ਦੇ ਉੱਪਰ ਦੰਦੀ ਵੱਢ ਕੇ ਉਸਨੂੰ ਜ਼ਖਮੀ ਕਰ ਦਿੱਤਾ। ਇੱਥੇ ਹੀ ਬਸ ਨਹੀਂ ਨੀਰਜ਼ ਕੁਮਾਰ ਆਪਣੇ ਘਰ ਅੰਦਰੋਂ ਕੋਈ ਹੋਰ ਚੀਜ਼ ਲਿਆ ਕੇ ਥਾਣੇਦਾਰ ਤੇ ਉੱਤੇ ਹਮਲਾ ਕਰਨ ਲੱਗਿਆ ਨੀਰਜ ਕੁਮਾਰ ਦਾ ਪਿਤਾ ਕੁਲਵੰਤ ਵੀ ਮੌਕੇ ਉੱਤੇ ਆ ਗਿਆ ਤੇ ਪੁਲਿਸ ਨੂੰ ਤਲਾਸ਼ੀ ਨਾ ਕਰਨ ਦਿੱਤੀ ਬਾਹਰ ਕੱਢ ਕੇ ਗੇਟ ਦਾ ਦਰਵਾਜ਼ਾ ਲਾ ਲਿਆ ਜਦੋਂ ਪੁਲਿਸ ਨੇ ਸਖ਼ਤੀ ਵਰਤੀ ਦਾ ਨੀਰਜ ਕੁਮਾਰ ਕੋਲੋਂ ਛੇ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ। ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਨੂੰ ਮੌਕੇ ਉੱਤੇ ਗਿਰਫਤਾਰ ਕਰ ਲਿਆ ਜਦਕਿ ਪਿਤਾ ਕੁਲਵੰਤ ਸਿੰਘ ਫਰਾਰ ਹੋ ਗਿਆ।
    ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਗਾਓ ਜਦੋਂ ਇਨੀ ਸਖਤੀ ਵਿੱਚ ਵੀ ਨਸ਼ਾ ਤਸਕਰ ਪੁਲਸ ਉੱਤੇ ਹਮਲਾ ਕਰਦੇ ਹਨ ਤਾਂ ਫਿਰ ਆਮ ਦਿਨਾਂ ਦੇ ਵਿੱਚ ਆਮ ਲੋਕਾਂ ਦੇ ਨਾਲ ਇਹ ਲੋਕ ਕੀ ਕਰਦੇ ਹੋਣਗੇ ਪੁਲਿਸ ਨੂੰ ਅਜਿਹੇ ਨਸ਼ਾ ਤਸਕਰਾਂ ਉੱਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਇਹ ਜਲਦੀ ਜਲਦੀ ਬਾਹਰ ਹੀ ਨਾ ਆ ਸਕਣ।
    ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਛੀਵਾੜਾ ਸਾਹਿਬ ਦੇ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦੇ ਉੱਪਰ ਮਾਛੀਵਾੜਾ ਵਿੱਚ ਐਨਡੀਪੀਐਕਸ ਐਕਟ ਤਹਿਤ ਇੱਕ ਪਰਚਾ ਦਰਜ ਹੈ ਤੇ ਦੂਜਾ ਬਾਹਰਲੇ ਥਾਣੇ ਵਿੱਚ ਦਰਜ ਹੈ। ਇਹ ਫਿਰ ਵੀ ਨਸ਼ੇ ਦਾ ਕੰਮ ਕਰ ਰਹੇ ਸਨ ਜੇਕਰ ਸਾਨੂੰ ਨਸ਼ੇ ਨਾਲ ਸੰਬੰਧਿਤ ਵਿਅਕਤੀਆਂ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਅਸੀਂ ਉਹਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਈ ਦਿਨ ਦੀ ਭੱਜ ਨੱਠ ਤੋਂ ਬਾਅਦ ਇੱਕ ਲੱਖ ਵਾਲੇ ਇਨਾਮੀ ਬਲਾਤਕਾਰੀ ਸਰਪੰਚ ਨੂੰ ਆਖ਼ਿਰ ਨੂੰ ਰੋਪੜ ਦੀ ਪੁਲਿਸ ਨੇ ਕਾਬੂ ਕਰ ਹੀ ਲਿਆ
Next articleਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਨੂੰ ਗਹਿਰਾ ਸਦਮਾ ਵੱਡੇ ਭਰਾ ਦਰਸ਼ਨ ਸਿੰਘ ਬੋਪਾਰਾਏ ਫ਼ੌਜੀ ਦਾ ਹੋਇਆ ਦਿਹਾਂਤ :- ਗੀਤਕਾਰ ਚਮਕੌਰ ਥਾਂਦੇਵਾਲਾ