ਪ੍ਰਸ਼ਾਸਨ ਤੇ ਫਿਰ ਲੱਗਾ ਸਵਾਲੀਆ ਚਿੰਨ੍ਹ – ਲਖਵੀਰ ਸਿੰਘ ਗੋਬਿੰਦਪੁਰ
ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ )– ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਮਹਿਤਪੁਰ ਦੇ ਲਾਗਲੇ ਪਿੰਡ ਬਾਗੀ ਵਾਲ ਖੁਰਦ ਵਿਖੇ ਉਸ ਸਮੇਂ ਮਾਤਮ ਪਸਰ ਗਿਆ ਜਦੋਂ ਪਿੰਡ ਦੇ ਨੋਜਵਾਨ ਅੰਮ੍ਰਿਤ ਪਾਲ ਸਿੰਘ ਉਰਫ ਲਵਲੀ ਪੁੱਤਰ ਦਲਬੀਰ ਸਿੰਘ ਦੀ ਲਾਸ਼ ਪਿੰਡ ਬਾਗੀ ਵਾਲ ਦੇ ਸ਼ਮਸ਼ਾਨ ਘਾਟ ਵਿਚੋਂ ਮਿਲੀ। ਅੰਮ੍ਰਿਤਪਾਲ ਸਿੰਘ ਲਵਲੀ ਉਮਰ ਤਕਰੀਬਨ 30, 32 ਸਾਲ ਦੇ ਕਰੀਬ ਸੀ ਜੋ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਮਿਰਤਕ ਦੇ ਪਿਤਾ ਨੇ ਦੱਸਿਆ ਕਿ ਮਹਿਤਪੁਰ ਇਲਾਕੇ ਇਸ ਸਮੇਂ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਮੇਰੇ ਘਰ ਦੇ ਦੋ ਚਿਰਾਗ ਨਸ਼ੇ ਦੀ ਹਨੇਰੀ ਨੇ ਬੁਝਾ ਦਿੱਤੇ। ਲਵਲੀ ਦੀ ਮਾਤਾ ਸਰਬਜੀਤ ਕੌਰ ਸਮੇਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ । ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਮੌਤ ਚਿੱਟੇ ਦਾ ਟੀਕਾ ਲਾਉਣ ਨਾ ਹੋਈ ਹੈ। ਉਨ੍ਹਾਂ ਕਿਹਾ ਕਿ ਬੇਟ ਏਰੀਆ ਨਸ਼ਿਆਂ ਦਾ ਗੜ੍ਹ ਹੈ ਪਰਿਵਾਰ ਮੁਤਾਬਕ ਅੰਮ੍ਰਿਤਪਾਲ ਰਾਤ ਟੂਲਟੈਕਸ ਵਾਲੀ ਸਾਈਡ ਤੋਂ ਨਸ਼ਾ ਲੈ ਆਇਆ ਅਤੇ ਨਸ਼ੇ ਦਾ ਟੀਕਾ ਲਗਾ ਕੇ ਬਾਗੀ ਵਾਲ ਸ਼ਮਸ਼ਾਨ ਘਾਟ ਵਿਚ ਪਿਆ ਰਿਹਾ। ਜਿਥੇ ਵਧ ਡੋਜ ਲੈਣ ਕਾਰਨ ਉਸ ਦੀ ਮੌਤ ਹੋ ਗਈ। ਮਿਰਤਕ ਦਾ ਵੱਡਾ ਭਰਾ ਜਗਰੂਪ ਸਿੰਘ ਪਹਿਲਾਂ ਹੀ ਨਸ਼ੇ ਦੀ ਭੇਟ ਚੜ ਚੁੱਕਿਆਂ ਹੈ। ਮਿਰਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀਆਂ ਕੰਬਾਇਨਾਂ , ਜੇ ਸੀ ਬੀ ਸਨ ਸਭ ਵਿਕ ਗਈਆ। ਕੁਝ ਦਿਨ ਪਹਿਲਾਂ ਹੀ ਲਵਲੀ ਦੇ ਕਹਿਣ ਤੇ 15 ਲੱਖ ਕਰਜ਼ਾ ਚੁੱਕ ਕੇ ਇਕ ਕੰਬਾਇਨ ਖ਼ਰੀਦੀ ਹੈ ਜਿਸ ਦੀ ਸਰਵਿਸ ਕਰਕੇ ਗੁਜ਼ਰਾਤ ਸੀਜ਼ਨ ਲਾਉਣ ਜਾਣਾ ਸੀ । ਲਵਲੀ ਕਹਿੰਦਾ ਸੀ ਡੈਡੀ ਆਪਣੀ ਕੰਬਾਇਨ ਲੈ ਲਈਏ ਕਿਨਾਂ ਚਿਰ ਲੋਕਾਂ ਦੀਆਂ ਚਲਾਵਾਂਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਨੇ ਆਖਿਆ ਕਿ ਪੀੜਤ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਇਸ ਦੁਖ ਦੀ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਮਹਿਤਪੁਰ ਏਰੀਆ ਕਈ ਦਹਾਕਿਆਂ ਤੋਂ ਨਸ਼ਿਆਂ ਦਾ ਗੜ੍ਹ ਰਿਹਾ ਹੈ। ਪ੍ਰਸ਼ਾਸਨ ਨਸ਼ਿਆਂ ਨੂੰ ਠੱਲ੍ਹਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਆਏ ਦਿਨ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੀ ਭੇਟ ਚੜਨ ਵਾਲੇ ਨੋਜਵਾਨਾਂ ਦੇ ਪੀੜਤਾਂ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਤੇ ਨਸ਼ੇ ਦੇ ਖਾਤਮੇ ਲਈ ਠੋਸ ਕਦਮ ਚੁੱਕੇ ਜਾਣ ਅਤੇ ਸਖ਼ਤ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly