HOME ਸਮੂਹ ਬਹੁਜਨ ਸਮਾਜ ਨੂੰ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ...

ਸਮੂਹ ਬਹੁਜਨ ਸਮਾਜ ਨੂੰ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ —ਸ ਅਵਤਾਰ ਸਿੰਘ ਕਰੀਮਪੁਰੀ

5

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਪਿੰਡ ਅਪਰਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਡਾਕਟਰ ਅੰਬੇਡਕਰ ਜੀ ਦੇ ਜਨਮਦਿਨ ਤੇ ਪੰਜਾਬ ਸੰਭਾਲੋ ਰੈਲੀ ਕੀਤੀ ਗਈ। ਜਿਸ ਵਿੱਚ ਸਮੂਹ ਸੰਗਤਾਂ ਨੂੰ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨੇ ਦਾ ਸੱਦਾ ਦਿੱਤਾ ਗਿਆ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਨਾ ਕੀਤੀ ਜਾ ਸਕੇ ਪੰਜਾਬ ਦੇ ਸਾਹਮਣੇ ਪੇਸ਼ ਚੁਨੌਤੀਆਂ ਡਰੱਗ ਮਾਫੀਆ,ਬੇਰੁਜ਼ਗਾਰੀ,ਭਰਿਸ਼ਟਾਚਾ, ਐਜੂਕੇਸ਼ਨ ਦੇ ਖੇਤਰ ਦੀਆਂ ਚੁਣੌਤੀਆਂ,ਸਿਹਤ ਵਿਭਾਗ ਦੀਆਂ ਚੁਨੌਤੀਆਂ,ਪੰਜਾਬ ਦੇ ਸਿਰ ਕਰਜ਼ਾ,ਮਜ਼ਦੂਰ, ਕਿਸਾਨ ਕਿਰਤੀ ਕਾਮੇ, ਵਪਾਰੀ,ਬੇਰੁਜ਼ਗਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕੇ ਅਤੇ ਪੰਜਾਬ ਨੂੰ ਇਸ ਘੋਰ ਅੰਧਕਾਰ ਚੋਂ ਕੱਢ ਕੇ ਨਵੇਂ ਨਰੋਏ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ ਇਹ ਸ਼ਬਦ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਪ੍ਰਧਾਨ ਬਸਪਾ ਪੰਜਾਬ ਨੇ ਅੱਪਰਾ ਵਿਖੇ ਭਰਵੀਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਹੇਂ। ਇਸ ਮੌਕੇ ਲਾਲ ਚੰਦ ਔਜਲਾ ਜਨਰਲ ਸਕੱਤਰ ਬਸਪਾ ਪੰਜਾਬ, ਤੀਰਥ ਸਿੰਘ ਰਾਜਪੁਰਾ ਜਨਰਲ ਸਕੱਤਰ ਬਸਪਾ ਪੰਜਾਬ,ਭਾਗ ਸਿੰਘ ਪੁਰੀ ਐਨ ਆਰ ਆਈ,ਖੁਸੀ ਰਾਮ ਸਰਪੰਚ, ਸੁਸ਼ੀਲ ਵਿਰਦੀ, ਸਤਪਾਲ ਸਿੰਘ ਪੇਟੀਆਂ ਵਾਲੇ, ਵਿਨੇ ਕੁਮਾਰ ਸਰਪੰਚ ਅੱਪਰਾ, ਸੁਖਵਿੰਦਰ ਕੁਮਾਰ ਪ੍ਰਧਾਨ ਹਲਕਾ ਫਿਲੌਰ ਅਤੇ ਬਸਪਾ ਦੇ ਵਰਕਰਾਂ ਸਮਰਥਕਾਂ ਦੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਰ ਡਿਵਾਈਡਰ ਤੋੜ ਕੇ ਟਰੱਕ ਨਾਲ ਟਕਰਾਈ, 5 ਦੀ ਮੌਤ, 3 ਜ਼ਖਮੀ; ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ।
Next articleਮਾਨਿਸਕ ਗੁਲਾਮ ਲੋਕ