“ਜਵਾਨਾ ਕਿੱਧਰ ਚੱਲਾ”

ਸੰਦੀਪ ਸਿੰਘ "ਬਖੋਪੀਰ"

(ਸਮਾਜ ਵੀਕਲੀ)

ਛੱਡਕੇ ਘਰ ਪਰਿਵਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਮੁਲਕ ਦਾ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਪਿੰਡ ਤੇ ਯਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਰੁੱਤ ਬਹਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਸਭਿਆਚਾਰ, ਜਵਾਨਾ ਕਿੱਧਰ ਚੱਲਾ
ਛੱਡਕੇ ਮਾਂ ਬੋਲੀ ਦਾ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਸਾਂਝਾਂ ਅਤੇ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਵੱਡਿਆਂ ਦਾ ਸਤਿਕਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਦਾਦਾ ਦਾਦੀ ਵਾਲਾ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਧਰਮ ਦੇ ਕਰਤੱਬ ਯਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਵੋਟ ਵਾਲਾ ਅਧਿਕਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਪੜ੍ਹੇ ਤੂੰ ਅੱਖਰ ਚਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਮੇਲੇ ਅਤੇ ਤਿਉਹਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਘੁੱਗੀਆਂ,ਮੋਰ,ਗਟਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਛਿੰਝਾਂ ਮੇਲੇ ਯਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਚੁੱਲ੍ਹਾ ਚੌਕਾ ਯਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਮਾਤ‌ ਭੂਮੀ ਵਾਲਾ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਰੱਖੜੀ ਵਾਲਾ ਤਿਉਹਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਭੈਣਾਂ ਵਾਲਾ ਪਿਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਖੋਆ,ਪਿੰਨੀਆਂ, ਅਚਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਅੰਬ,ਅਮਰੂਦ,ਅਨਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਕਣਕਾਂ,ਚੌਲ, ਜੁਆਰ, ਜਵਾਨਾ ਕਿੱਧਰ ਚੱਲਾ,
ਛੱਡਕੇ ਤਖ਼ਤ, ਸਰਹੰਦ,ਦਰਵਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਫ਼ਿਰਨੀਆਂ, ਸੱਥਾਂ,ਯਾਰ, ਜਵਾਨਾ ਕਿੱਧਰ ਚੱਲਾ,
ਛੱਡਕੇ ਨਦੀਆਂ, ਨਾਲ਼ੇ,ਖਾਲ, ਜਵਾਨਾ ਕਿੱਧਰ ਚੱਲਾ,
ਛੱਡਕੇ ਜਾਗੋ,ਡੋਲੀ,ਬਰਾਤ, ਜਵਾਨਾ ਕਿੱਧਰ ਚੱਲਾ,
ਛੱਡਕੇ ਸੇਵਾ,ਸਿਮਰਨ,ਤਿਆਗ, ਜਵਾਨਾ ਕਿੱਧਰ ਚੱਲਾ,
ਸੰਦੀਪ ਤੂੰ – ਉੱਠ-ਹੱਥ ਅਕਲ ਨੂੰ ਜਵਾਨਾ ਕਿੱਧਰ ਚੱਲਾ,

ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਠਬੰਧਨ 
Next articleਲੇਖਕ ਤੇ ਰਿਸ਼ਤਿਆਂ ਦੀ ਪਾਕੀਜ਼ਗੀ !