ਅਸੀਂ ਕਿੱਧਰ ਜਾ ਰਹੇ ਹਾਂ ?

ਇੰਦਰਜੀਤ ਕਮਲ
(ਸਮਾਜ ਵੀਕਲੀ) 
ਅਸੀਂ ਕਿੱਧਰ ਜਾ ਰਹੇ ਹਾਂ ?
ਕੀ ਖਾ ਰਹੇ ਹਾਂ ?
ਕੀ ਖਵਾ ਰਹੇ ਹਾਂ ?
                            ਇਸ ਵਕਤ ਸਾਡਾ ਖਾਣਪੀਣ ਬਹੁਤ ਹੀ ਹਲਕੇ ਪੱਧਰ ਦਾ ਹੁੰਦਾ ਜਾ ਰਿਹਾ ਹੈ । ਬਾਜ਼ਾਰ ਵਿੱਚ ਮਿਲਣ ਵਾਲਾ ਬਹੁਤਾ ਖਾਣਪੀਣ ਵਾਲਾ ਸਾਮਾਨ  ਹਲਕੇ ਪੱਧਰ ਦਾ ਅਤੇ ਮਿਲਾਵਟੀ ਹੀ ਹੋ ਗਿਆ ਹੈ ।
                             ਅੱਜ ਇੱਕ ਦੁੱਧ ਦਾ ਕੰਮ ਕਰਨ ਵਾਲੇ ਜਾਣਕਾਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਜੋ ਕਰੀਮ ਵਿਕ ਰਹੀ ਹੈ ਉਹ 150 ਰੁਪਏ ਕਿੱਲੋ  ਹੈ ਅਤੇ ਥੋਕ ਵਿੱਚ 70 ਰੁਪਏ ਕਿੱਲੋ ਮਿਲਦੀ ਹੈ । ਉਸ ਕਰੀਮ ਨੂੰ ਫਰਿੱਜ ਤੋਂ ਬਗੈਰ ਰੱਖਣਾ ਤਾਂ ਅਲੱਗ ਗੱਲ ਹੈ , ਅਗਰ ਤੁਸੀਂ ਉਹਨੂੰ ਧੁੱਪ ਵਿੱਚ ਵੀ ਰੱਖੀ ਰੱਖੋ ਤਾਂ ਉਹਦਾ ਕੁਝ ਨਹੀਂ ਵਿਗੜਦਾ ।
                             ਅਗਰ ਦੁੱਧ ਵਿੱਚੋਂ ਅਸਲੀ ਕਰੀਮ ਕੱਢਣੀ ਹੋਵੇ ਤਾਂ ਦਸ ਕਿੱਲੋ ਵਧੀਆ ਦੁੱਧ ਵਿੱਚੋਂ ਤਕਰੀਬਨ ਇੱਕ ਕਿੱਲੋ ਕਰੀਮ ਨਿਕਲਦੀ ਹੈ , ਜੋ ਬਾਜ਼ਾਰ ਵਿੱਚ 350 ਤੋਂ 400 ਰੁਪਏ ਕਿੱਲੋ ਤੱਕ ਵਿਕਦੀ ਹੈ । ਇਹੋ ਹਾਲ ਬਾਜ਼ਾਰ ਵਿੱਚ ਮਿਲਣ ਵਾਲੇ ਡੱਬਾਬੰਦ ਮੱਖਣ ਦਾ ਹੈ ।
                                 ਜਿਹੜੀ ਇਹ ਕਰੀਮ ਦਾਲ ਮਖਣੀ , ਮਲਾਈ ਕੋਫਤਾ , ਸ਼ਾਹੀ ਪਨੀਰ ਅਤੇ ਹੋਰ ਸ਼ਾਹੀ ਸਬਜ਼ੀਆਂ ਵਿੱਚ ਬਹੁਤੇ ਢਾਬਿਆਂ ਵਾਲੇ ਪਾ ਕੇ ਦਿੰਦੇ ਹਨ,  ਉਹ ਇਹੀ ਕਰੀਮ ਹੈ , ਜੋ ਪਾਮ ਆਇਲ ਅਤੇ ਰੀਫਾਈਂਡ ਤੋਂ ਬਣਦੀ ਹੈ । ਇੱਕ ਜਾਣਕਾਰੀ ਮੁਤਾਬਕ ਇਹ ਪਾਮ ਆਇਲ ਵੀ ਸ਼ਾਇਦ 25 ਕੂ ਰੁਪਏ ਕਿੱਲੋ/ ਲਿਟਰ ਦੇ ਹਿਸਾਬ ਨਾਲ ਮਿਲਦਾ ਹੈ । ਪੀਜ਼ਿਆਂ ਉੱਤੇ ਵੀ ਇਹੀ ਕਰੀਮ ਚੇਪੀ ਜਾਂਦੀ ਹੈ ।
                           ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਬਚਾਉਣ ਦੀ ਲੋੜ”
Next articleਪੰਜਾਬੀ ਗੀਤਕਾਰੀ ਦਾ ਮਾਣ -ਮੂਲ ਚੰਦ ਸ਼ਰਮਾ