HOME ਆਖਰ ਕਦੋਂ ਹੋਵੇਗਾ ਪਿੰਡ ਹੈਡੋਂ ਬੇਟ ਦੀ ਮੁੱਖ ਗਲੀ ਦਾ ਕੰਮ ਮੁਕੰਮਲ...

ਆਖਰ ਕਦੋਂ ਹੋਵੇਗਾ ਪਿੰਡ ਹੈਡੋਂ ਬੇਟ ਦੀ ਮੁੱਖ ਗਲੀ ਦਾ ਕੰਮ ਮੁਕੰਮਲ ਵਧੇਰੇ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ ਸਰਕਾਰ ਜੀ ਇੱਕ ਨਜ਼ਰ ਇੱਧਰ ਵੀ ਮਾਰੋ

ਫੋਟੋ ਕੈਪਸ਼ਨ :ਪਿੰਡ ਹੈਡੋਂ ਬੇਟ ਵਿਖੇ ਅਧੂਰੀ ਛੱਡੀ ਗਈ ਮੇਨ ਗਲੀ  ਦੀ ਤਸਵੀਰ ਅਤੇ ਖਸਤਾ ਹਾਲ ਗਲੀ ਵਿੱਚ ਭਰੀ ਗੰਦਗੀ ਤੇ ਜਮਾਂ ਗੰਦਾ ਪਾਣੀ।
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵੋਟਾਂ ਤੋਂ ਪਹਿਲਾਂ ਤਾਂ ਹਰ ਸਿਆਸੀ ਪਾਰਟੀ ਵੋਟਰਾਂ ਨੂੰ ਲਭਾਉਣ ਲਈ ਵਿਕਾਸ ਦੇ ਕੰਮਾਂ ਨੂੰ ਕਰਾਉਣ ਲਈ ਵੱਡੇ ਵਾਅਦੇ ਕਰਦੀ ਹੈ ਪ੍ਰੰਤੂ ਜਿੱਤਣ ਤੋਂ ਬਾਅਦ ਪੱਖਪਾਤ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਚੱਲਦਿਆਂ  ਕਈ ਪਿੰਡਾਂ ਨੂੰ ਵਿਕਾਸ ਵਾਸਤੇ ਕੁਝ ਵੀ ਨਹੀਂ ਦਿੱਤਾ ਜਾਂਦਾ ਅਤੇ ਕਈਆਂ ਨੂੰ ਗੱਫੇ ਦੇ ਦਿੱਤੇ ਜਾਂਦੇ ਹਨ ਜੇ ਕੁਝ ਗ੍ਰਾਂਟ ਦਿੱਤੀ ਵੀ ਜਾਂਦੀ ਹੈ ਤਾਂ ਉਸ ਨਾਲ ਸ਼ੁਰੂ ਕੀਤੇ ਕੰਮ ਨੇਪਰੇ ਹੀ ਨਹੀਂ ਚੜ੍ਹਦੇ। ਇਹੀ ਹਾਲ ਬੇਟ ਖੇਤਰ ਵਿੱਚ ਪੈਂਦੇ ਪਿੰਡ ਹੈਡੋਂ ਬੇਟ ਦਾ ਹੈ ਜਿੱਥੋਂ ਦੇ ਵਿਕਾਸ ਕਾਰਜਾਂ ਲਈ ਅਕਾਲੀ ਸਰਕਾਰ ਤੋਂ ਬਿਨਾਂ ਹੋਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ।  ਪਿੰਡ ਵਾਸੀਆਂ ਨੇ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਪਿੰਡ ਵਿੱਚ ਵੱਡੇ ਪੱਧਰ ‘ਤੇ ਗਲੀਆਂ-ਨਾਲੀਆਂ ਦੇ ਨਾਲ ਨਾਲ ਹੋਰ ਵੀ ਵਿਕਾਸ ਕਾਰਜ ਕੀਤੇ ਗਏ ਸਨ। ਹੁਣ ਬੀਤੇ ਕੁਝ ਸਾਲਾਂ ਤੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟ ਨਾ ਮਿਲਣ ਕਾਰਨ ਗਲੀਆਂ ਨਾਲੀਆਂ ਦੀ ਹਾਲਤ ਖਸਤਾ ਹੋ ਗਈ ਹੈ। ਗਲੀਆਂ ਘਾਹ ਤੇ ਗੰਦਗੀ ਨਾਲ ਭਰੀਆਂ ਪਈਆਂ ਹਨ, ਪਿੰਡ ਦੀ ਮੁੱਖ ਵੱਡੀ ਗਲੀ ਦੀ ਹਾਲਤ ਖਸਤਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ ਅਤੇ ਪਿਛਲੀ ਸਰਕਾਰ ਦੇ ਜਾਂਦੇ ਸਮੇਂ ਇਸ ਗਲੀ ਦਾ ਥੋੜਾ ਜਿਹਾ ਹਿੱਸਾ ਪੱਕਾ ਕਰਵਾਇਆ ਗਿਆ ਸੀ। ਮੌਜੂਦਾ ਸਰਕਾਰ ਸਮੇਂ ਮੁੱਖ ਗਲੀ ਦੇ 40-50 ਮੀਟਰ ਦੇ ਹਿੱਸੇ ਵਿੱਚ ਗਟਕਾ ਪਾਏ ਨੂੰ ਕਈ ਮਹੀਨੇ ਹੋ ਗਏ ਸਨ ਜਿਸ ਦੇ ਕੁੱਝ ਹਿੱਸੇ ਵਿੱਚ ਹੀ ਕੰਕਰੀਟ ਪਾਈ ਗਈ ਹੈ ਲੇਕਿਨ ਜਿੰਨੀ ਜਗ੍ਹਾ ‘ਚ ਗਟਕਾ ਪਾਇਆ ਗਿਆ ਸੀ ਉਸ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਗਲੀ ਦਾ ਲੈਵਲ ਵੀ ਕਾਫੀ ਉੱਚਾ ਕਰ ਦਿੱਤਾ ਗਿਆ ਜਿਸ ਨਾਲ ਪਿੰਡ ਦੇ ਸਕੂਲ ਦਾ ਪੱਧਰ ਨੀਵਾਂ ਹੋ ਜਾਣ ਕਾਰਨ ਮੀਂਹ ਦਾ ਪਾਣੀ ਸਕੂਲ ਦੇ ਗੇਟ ਅੱਗੇ ਜਮਾਂ ਹੋਣ ਲੱਗ ਪਿਆ ਹੈ ਜਿਸ ਕਾਰਨ ਸਕੂਲੀ ਬੱਚਿਆਂ ਤੇ ਸਟਾਫ ਨੂੰ ਪਰੇਸ਼ਾਨੀ ਹੋ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦਾ ਕਾਫੀ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਹਰ ਪਾਰਟੀ ਦੇ ਵੋਟਰ ਹੁੰਦੇ ਹਨ ਲੇਕਿਨ ਸਰਕਾਰਾਂ ਨੂੰ ਬਿਨਾਂ ਪੱਖਪਾਤ ਦੇ ਵਿਕਾਸ ਕਾਰਜ ਕਰਾਉਣੇ ਚਾਹੀਦੇ ਹਨ ਜਿਸ ਨਾਲ ਸੰਬੰਧਿਤ ਹਲਕਾ ਵਿਧਾਇਕ ਜਾਂ ਪੰਚਾਇਤ ਦੀ ਹੀ ਸ਼ੋਭਾ ਹੁੰਦੀ ਹੈ। ਤੇ ਆਪਣੇ ਬੇਟ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਪਿੰਡ ਵੀ ਦੂਜੇ ਪਿੰਡਾਂ ਵਾਂਗ ਸਾਫ ਸੁਥਰਾ ਬਣ ਸਕੇ।।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟੋਲ ਚੋਰੀ ਕਰਨ ਵਾਲੇ ਹੋ ਜਾਵੋ ਸਾਵਧਾਨ ਟੋਲ ਬਚਾਉਣ ਵਾਲੇ ਵਾਹਨਾਂ ਕਾਰਨ ਪਿੰਡ ਜੀਓਵਾਲ ਬੱਛੂਆਂ ਦੀ ਸੜਕ ਬਣੀ ਖੰਡਰ, ਪਿੰਡ ਵਾਸੀਆਂ ਦਾ ਜਿਉਣਾ ਹੋਇਆ ਦੁਭਰ ਲੋਕਾਂ ਦੇ ਮਕਾਨਾਂ ਨੂੰ ਆਇਆ ਤੜੇੜਾ
Next articleਬਲਦੇਵ ਰਾਹੀ: ਕਲਮ ਦਾ ਧਨੀ, ਸਟੇਜ ਦਾ ਸੁਚੱਜਾ ਐਂਕਰ