HOME ਜਦੋਂ ਪਿੰਡ ਵਾਲੇ ਲਿਖਦੇ

ਜਦੋਂ ਪਿੰਡ ਵਾਲੇ ਲਿਖਦੇ

ਮੰਜੂ ਰਾਇਕਾ
 (ਸਮਾਜ ਵੀਕਲੀ)
ਜਦੋਂ ਪਿੰਡ ਵਾਲੇ ਲਿਖਦੇ ਨੇ,
ਕਾਗਜ਼ ‘ਚ ਖੇਤਾਂ ਦਿਖਦੇ ਨੇ।
ਹਰ ਲਫ਼ਜ਼ ਵਾਂਗ ਮਿੱਟੀ ਮਹਿਕੇ,
ਸੱਜੇ ਹਿਰਦੇ ਦੇ ਰਾਹੀਂ ਚੁਗਦੇ ਨੇ।
ਮਾਂ ਦੀ ਗੰਧ ਆਉਂਦੀ ਲਫ਼ਜ਼ਾਂ ‘ਚ,
ਮਾਂ ਬੋਲੀ ਦੇ ਲਿਖਾਰੀ ਚੋਟੀ ਦੇ ਹੁੰਦੇ।
ਕਹਾਣੀ ਨਹੀਂ, ਇਕ ਜੀਵਨ ਲਿਖਦੇ,
ਕਲਮਾਂ ਦੇ ਪੱਕੇ ਬਣੇ ਸ਼ੋਂਕੀ ਹੁੰਦੇ।
ਸੱਚੇ ਹੋਂਸਲੇ, ਨਾ ਸਟਾਈਲ ਹੁੰਦੇ,
ਸਾਦੀ ਬਾਣੀ, ਪਰ ਅਸਰਦਾਰ ਹੁੰਦੀ।
ਚੱਪਲਾਂ ਵਾਲੇ ਕਵੀ ਹੋ ਜਾਂਦੇ,
ਜਦ ਰੂਹ ਅੰਦਰੋਂ ਪੂਰੀ ਸਚਾਈ ਹੁੰਦੀ।
ਕਦੇ ਘਰ ਦੀ ਓਟ ਲਿਖੀ ਜਾਂਦੀ,
ਕਦੇ ਬੈਲ੍ਹਾਂ ਦੀ ਲੌਣ ਲਿਖੀ ਜਾਂਦੀ।
ਨਾ ਲਿਖਦੇ ਕਿਸੇ ਨੂੰ ਦਿਖਾਉਣ ਲਈ,
ਉਹ ਤਾਂ ਰੱਬ ਵਾਂਗ ਨਿਭਾਉਣ ਲਈ ਲਿਖੀ ਜਾਂਦੀ।
ਸੁੱਟੀ ਖੁਹੀਆਂ, ਢਹਿ ਗਏ ਵਡੇਰੇ,
ਉਹਨਾਂ ਦੀ ਕਵਿਤਾ ਥਾਂ ਲੈ ਜਾਂਦੀ।
ਕਦੇ ਮੋਰਾਂ ਵਾਲੀ ਬਾਰੇ ਲਿਖਦੇ,
ਕਦੇ ਛੰਨੀਆਂ ਦੀ ਛਾਂ ਲੈ ਜਾਂਦੀ।
ਇਹ ਪੈਂਡੂ ਲਿਖਾਰੀ ਨਹੀਂ ਹੌਲੀ ਆਵਾਜ਼ ਹੁੰਦੀ,
ਇਹ ਤਾਂ ਧਰਤੀ ਦੀ ਧੜਕਣ ਹੁੰਦੀ।
ਓਹ ਕਵੀ ਨਹੀਂ, ਇਤਿਹਾਸਕ ਪੰਨੇ,
ਜੋ ਪਿੰਡ ਦੀ ਸ਼ਾਨ ਬਣ ਜਾਂਦੀ।
ਮੰਜੂ ਰਾਇਕਾ
Previous articleThe Menace of Space Debris
Next articleਸ਼ੋਰ ਪ੍ਰਦੂਸ਼ਣ ਅਤੇ ਤਣਾਅ