ਜਦੋਂ ਮੇਰੇ ਵੱਲੋਂ ਕੀਤੀ ਗਈ ਸ਼ਕਾਇਤ, ਹੱਲ ਕਰਨ ਲਈ ਮੇਰੇ ਕੋਲ ਹੀ ਪਹੁੰਚੀ

ਸੰਦੀਪ ਰਾਣਾ ਬੁਢਲਾਡਾ

(ਸਮਾਜ ਵੀਕਲੀ)

ਇਕ ਵਾਰ ਦੀ ਗੱਲ ਹੈ ਜਦੋਂ ਇੱਕ ਬਾਰ ਕਿਸੇ ਸਰਪੰਚ ਦੁਆਰਾ ਕੀਤੀ ਗਈ ਸ਼ਿਕਾਇਤ ਦਾ ਹੱਲ ਕਰਨ ਲਈ 25 ਮਿੰਟਾਂ ਦੇ ਵਿੱਚ ਸਰਪੰਚ ਕੋਲ ਹੀ ਦੁਬਾਰਾ ਹੱਲ ਕਰਨ ਲਈ ਪਹੁੰਚ ਗਈ। ਸੁਨਣ ਵਿੱਚ ਗੱਲ ਬੜੀ ਹਾਸੋ ਹੀਣੀ ਜਹੀ ਲਗਦੀ ਹੈ। ਕਿਸ ਇਸ ਤਰ੍ਹਾ ਕਿਵੇ ਹੋ ਸਕਦਾ ਹੈ ਕਿ ਕੋਈ ਬੰਦਾਂ ਕਿਸੇ ਦੀ ਸ਼ਿਕਾਇਤ ਕਰੇ ਤੇ ਉਹੀ ਬੰਦੇ ਕੋਲ ਪਹੁੰਚੇ ਕਿ ਤੁਸੀ ਇਸ ਦਾ ਹੱਲ ਕਰੋ।ਖੈਰ! ਗੱਲ ਇਹ ਬਿੱਲਕੁੱਲ ਠੀਕ ਹੈ ਜਦੋਂ ਇਕ ਵਾਰ ਮੈਂ ਦਫਤਰੀ ਕੰਮ ਲਈ ਡਾਇਰੈਕਟਰ ਪੇਂਡੂ ਵਿਕਾਸ ਦੇ ਦਫਤਰ ਖੜਾ ਸੀ ਤਾਂ ਉਥੇ ਕਿਸੇ ਸਰਪੰਚ ਨੇ ਆਪਣੇ ਨਾਲ ਉਸੇ ਸਮੇਂ ਬੀਤੀ ਹੱਡ ਬੀਤੀ ਹਸਦਾ ਹਸਦਾ ਸਣਾਉਣ ਲੱਗਿਆ ਕਿ ਮੇਰੇ ਪਿੰਡ ਦੀ ਛੱਪੜ ਦੇ ਪਾਣੀ ਦੀ ਨਿਕਾਸੀ ਦੀ ਸਮਸਿੱਆ ਬੜੇ ਲੰਮੇ ਤੋਂ ਸੀ ਜਿਸ ਦੇ ਹੱਲ ਕਰਵਾਉਣ ਲਈ ਮੈਂ ਹੇਠਲੇ ਅਫਸਰਾਂ ਦੇ ਦਫਤਰਾਂ ਦੇ ਬੜੇ ਗੇੜੇ ਮਾਰੇ ਪਰ ਕੋਈ ਹੱਲ ਨਾਂ ਦਿਸਿਆਂ ਤਾਂ ਅੱਕ ਮੈਂ ਆਪਣੇ ਪਿੰਡ ਦੇ ਛੱਪੜ ਦੀ ਪਾਣੀ ਦੀ ਸੱਮਸਿਆਂ ਦਾ ਹੱਲ ਕਰਵਾਉਣ ਲਈ ਡਾਇਰੈਕਟਰ ਪੇਂਡੂ ਵਿਕਾਸ ਦੇ ਦਫਤਰ ਗਿਆ।

ਉਥੇ ਪਹੁੰਚ ਕੇ ਮੈਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਪਿੰਡ ਦੀ ਛੱਪੜ ਦੀ ਨਿਕਾਸੀ ਦੀ ਸਮਸਿੱਆ ਕਾਫੀ ਲੰਮੇ ਸਮੇਂ ਤੋਂ ਜਿਸ ਦਾ ਅਜੇ ਤੱਕ ਕੋਈ ਹੱਲ ਨਹੀ ਹੋਇਆ ਇਸ ਦੀ ਨਿਕਾਸੀ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਡਾਇਰੈਕਟਰ ਸਾਹਿਬ ਮੇਰੇ ਜਿਲ੍ਹੇ ਦੇ ਏ.ਡੀ.ਸੀ(ਡੀ) ਨੂੰ ਫੋਨ ਲਗਾਇਆ ਤੇ ਪਿੰਡ ਦੀ ਸਾਰੀ ਸਮਸਿੱਆ ਬਾਰੇ ਜਾਣੂ ਕਰਵਾਇਆ ਤੇ ਕਿਹਾ ਇਸ ਦਾ ਹੱਲ ਜਲਦ ਕੀਤਾ ਜਾਵੇ, ਤਾਂ ਮੈਂ ਅਜੇ ਡਾਇਰੈਕਟਰ ਸਾਹਿਬ ਦੇ ਕਮਰੇ ਵਿੱਚੋਂ ਬਾਹਰ ਹੀ ਆਇਆ ਸੀ ਕਿ 25 ਕੁ ਮਿੰਟਾਂ ਬਾਅਦ ਮੇਰੇ ਬਲਾਕ ਦੇ ਬੀ.ਡੀ.ਪੀ.ਓ ਦਾ ਫੋਨ ਮੇਰੇ ਕੋਲ ਆਇਆ ਕਿ ਡਾਇਰੈਕਟਰ ਸਾਹਿਬ ਕੋਲ ਸ਼ਕਾਇਤ ਪਹੁੰਚੀ ਹੈ ਕਿ ਛੱਪੜ ਦੇ ਪਾਣੀ ਦੇ ਨਿਕਾਸ ਨਹੀ ਹੋ ਰਿਹਾ।

ਇਸ ਲਈ ਛੱਪੜ ਦੇ ਪਾਣੀ ਦਾ ਨਿਕਾਸ ਜਲਦ ਤੋਂ ਜਲਦ ਕਰਵਾਇਆ ਜਾਵੇ ਅਤੇ ਇਸ ਦੀ ਨਿਕਾਸੀ ਉਪਰੰਤ ਸਥਿਤੀ ਬਾਰੇ ਮੈਨੂੰ ਦੱਸਿਆ ਜਾਵੇ ਕਿ ਪਾਣੀ ਦਾ ਨਿਕਾਸ ਹੋ ਗਿਆ ਹੈ ਤਾਂ ਜੋ ਮੈਂ ਇਹ ਰਿਪੋਰਟ ਡਾਇਰੈਕਟਰ ਸਾਹਿਬ ਨੂੰ ਦੱਸ ਸਕਾਂ ਜਦੋਂ ਬੀ.ਡੀ.ਪੀ.ਓ ਦਾ ਫੋਨ ਕੱਟਿਆ ਤਾਂ ਮੇਰੇ ਪਿੰਡ ਦੇ ਸੈਕਟਰੀ ਦਾ ਫੋਨ ਆਇਆ ਤੇ ਕਹਿੰਦਾਂ ਸਰਪੰਚ ਸਾਹਿਬ ਆਪਣੇ ਪਿੰਡ ਵਾਲੇ ਛੱਪੜ ਦੀ ਨਿਕਾਸੀ ਸਬੰਧੀ ਕਿਸੇ ਨੇ ਡਾਇਰੈਕਟਰ ਸਾਹਿਬ ਕੋਲ ਸ਼ਿਕਾਇਤ ਕੀਤੀ ਹੈ ਇਸ ਲਈ ਉਸ ਦਾ ਹੱਲ ਛੇਤੀ ਕਰਵਾਓ ਤਾਂ ਜੋ ਮੈਂ ਬੀਡੀਪੀਓ ਸਾਹਿਬ ਨੂੰ ਦੱਸ ਸਕਾਂ।

ਤਾਂ ਇਹ ਸੋਚ ਕੇ ਆਪਣੇ ਅੰਦਰੋਂ ਅੰਦਰੀ ਹੱਸ ਰਿਹਾ ਸੀ ਕਿ ਮੈਂ ਆਪ ਹੀ ਤਾਂ ਹੁੱਣੇ ਸ਼ਿਕਾਇਤ ਕਰਕੇ ਆਇਆ ਕਿ ਮੇਰੇ ਪਿੰਡ ਦੇ ਛੱਪੜ ਦੀ ਨਿਕਾਸੀ ਨਹੀਂ ਹੋ ਰਹੀ ਇਸ ਲਈ ਛੱਪੜ ਦੇ ਗੰਦੇ ਪਾਣੀ ਦਾ ਹੱਲ ਕੀਤਾ ਜਾਵੇ।ਇਹ ਤਾਂ ਹੱਲ ਕਰਵਾਉਦੇ ਕਰਵਾਉਦੇਂ ਮੈਂ ਖੁੱਦ ਹੀ ਇੱਕ ਨਵੀਂ ਸ਼ਿਕਾਇਤ ਸਹੇੜ ਲਈ।ਤੇ ਮੈਂ ਉਥੇ ਹੀ ਸੋਚਣ ਲਈ ਮਜਬੂਰ ਹੋਇਆ ਕਿ ਭਾਈ ਸਾਡੇ ਪੇਂਡੂ ਵਿਕਾਸ ਮਹਿਕਮੇ ਦਾ ਵਿਕਾਸ ਇਹੋ ਜਿਹਾ ਹੀ ਹੈ। ਬਾਕੀ ਇਹ ਹਾਲ ਇਕ ਮਹਿਕਮੇ ਦਾ ਨਹੀ ਸਾਰੇ ਮਹਿਕਮਿਆ ਦਾ ਇਹੋ ਜਿਹਾ ਹੀ ਹੈ ਲੱਗਦਾ ਤਾਂ ਹੀ ਸਾਡਾ ਸਿਸਟਮ ਠੀਕ ਨਹੀ ਹੋ ਰਿਹਾ। ਇਸ ਲਈ ਏਨੀ ਤੇਜ਼ੀ ਨਾਲ ਕਾਗਜ਼ੀ ਕੰਮ ਕਰਨ ਦੀ ਬਜਾਇ ਇਸ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਦੀ ਜਰੂਰਤ ਹੈ ਤਾਂ ਜੋ ਅਸਲੀਅਤ ਵਿੱਚ ਇਹੋ ਜਹੀਆਂ ਮੁਢਲੇ ਪੱਧਰ ਦੇ ਹੱਲ ਅਸਾਨੀ ਨਾਲ ਹੋ ਸਕਣ।

ਲੇਖਕ: ਸੰਦੀਪ ਰਾਣਾ ਬੁਢਲਾਡਾ
ਨੇੜੇ ਬਲਾਕ ਦਫਤਰ ਬੁਢਲਾਡਾ
ਜਿਲ੍ਹਾ ਮਾਨਸਾ
98884-58127

 

Previous articleਵਿਸ਼ਵ ਜੰਗਲੀ ਜੀਵ ਦਿਵਸ ਮੌਕੇ ‘ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ’ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ।
Next articleਗ਼ਜ਼ਲ