ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ‘ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ’ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ।

ਫੋਟੋ ਕੈਪਸ਼ਨ - ਮੁੱਖ ਮਹਿਮਾਨ ਸ੍ਰੀ ਮਤੀ ਬਰਜਿੰਦਰ ਕੌਰ ਬਿਸਰਾਓ,ਪਿ੍ੰ: ਸ੍ਰੀ ਮਤੀ ਗੁਰਮੀਤ ਕੌਰ ,ਵਣ ਵਿਭਾਗ ਦੇ ਅਧਿਕਾਰੀ, ਸਮੂਹ ਸਟਾਫ਼ ਅਤੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀ

 ਬਰਜਿੰਦਰ ਕੌਰ ਬਿਸਰਾਓ  (ਸਮਾਜ ਵੀਕਲੀ): ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ (ਵਿਸਥਾਰ) ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਸਰ ਨੇੜੇ ਰਾੜਾ ਸਾਹਿਬ (ਲੁਧਿਆਣਾ) ਵਿਖੇ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ‘ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ’ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਉੱਘੀ ਲੇਖਿਕਾ ਅਤੇ ਪੇ੍ਰਨਾਦਾਇਕ ਪ੍ਚਾਰਕ ਸ਼ੀ੍ਮਤੀ ਬਰਜਿੰਦਰ ਕੌਰ ਬਿਸਰਾਓ ਜੀ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਕੈਪਟਨ (ਰਿਟਾ.) ਸ੍ ਜਸਵੀਰ ਸਿੰਘ ਜੀ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਵਰਕਸ਼ਾਪ ਵਿੱਚ ਹਾਜਰੀ ਲਗਾਈ। ਵਰਕਸ਼ਾਪ ਦੌਰਾਨ ਵਣ ਰੱਖਿਅਕ ਕੁਲਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ, ਜੰਗਲੀ ਜੀਵਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਵਿੱਚੌਂ ਅਲੋਪ ਹੋ ਰਹੇ ਪੰਛੀਆਂ ਤੇ ਜਾਨਵਰਾਂ ਦੇ ਕਾਰਣਾਂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।

ਜੰਗਲੀ ਜੀਵਾਂ ‘ਤੇ ਰੁੱਖਾਂ ਦੀ ਕਟਾਈ ਨਾਲ, ਜੰਗਲਾਂ ਨੂੰ ਅੱਗ ਲਗਾਉਣ, ਪਲਾਸਟਿਕ ਪ੍ਦੂਸ਼ਣ , ਵਧਦੀ ਆਲਮੀ ਤਪਸ ਆਦਿ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।ਵਣ ਰੇਂਜ ਇੰਚਾਰਜ ਸ਼ੀ੍ਮਤੀ ਪਰਨੀਤ ਕੌਰ ਵੱਲੋਂ ਬੱਚਿਆਂ ਨੂੰ ਆਪਣੀਆਂ ਰੋਜਾਨਾ ਦੀਆਂ ਗਤੀਵਿਧੀਆਂ ਵਿੱਚ ਵਾਤਾਵਰਣ ਪੱਖੀ ਬਦਲਾਓ ਲਿਆਉਣ ਦਾ ਸੰਦੇਸ ਦਿੰਦੇ ਆਰਗੈਨਿਕ ਪਟਾਕਿਆਂ ਅਤੇ ਹੋਲੀ ਲਈ ਆਰਗੈਨਿਕ ਰੰਗਾਂ ਦੀ ਵਰਤੋਂ ਕਰਨ, ਪਤੰਗਾਂ ਲਈ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਪਰਾਲੀ ਨੂੰ ਅੱਗ ਲਾਉਣ ਦੀ ਬਜਾਇ ਉਸਦੀ ਸੁਚੱਜੀ ਵਰਤੋਂ ਕਰਨ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਮੈਡਮ ਬਰਜਿੰਦਰ ਕੌਰ ਵੱਲੋਂ ਬੱਚਿਆਂ ਨੂੰ ਨੈਤਿਕ ਗੁਣਾਂ ਸਬੰਧੀ ਪ੍ਰੇਰਿਤ ਕਰਦੇ ਹੋਏ ਵਾਤਾਵਰਣ ਸੰਤੁਲਨ, ਰੁੱਖਾਂ, ਪੰਛੀਆਂ ਅਤੇ ਜੰਗਲੀ ਜੀਵਾਂ ਅਤੇ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨ ਤੇ ਜੋਰ ਦਿੱਤਾ ਗਿਆ।

ਇਸ ਮੌਕੇ ਜੰਗਲੀ ਜੀਵ ਸੁਰੱਖਿਆ ਸਬੰਧੀ ਬੱਚਿਆਂ ਦੇ ਲੇਖ ਅਤੇ ਡਰਾਇੰਗ ਮੁਕਾਬਲੇ ਵੀ ਵਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਵਣ ਰੇਂਜ (ਵਿਸਥਾਰ) ਵੱਲੋਂ ਸਟੇਸ਼ਨਰੀ ਕਿੱਟਾਂ,ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਵਰਕਸ਼ਾਪ ਦੌਰਾਨ ਬੱਚਿਆਂ ਲਈ ਰਿਫਰੈਸਮੈਂਟ ਦਾ ਵੀ ਪ੍ਬੰਧ ਕੀਤਾ ਗਿਆ । ਪਲਾਸਟਿਕ ਪ੍ਦੂਸਣ ਨੂੰ ਰੋਕਣ ਲਈ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦੇ ਜੂਟ ਬੈਗ ਅਤੇ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਵਿਸਥਾਰ ਰੇਂਜ ਦੀ ਟੀਮ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਕੂਲ ਪਿ੍ੰਸੀਪਲ ਸ਼ੀ੍ਮਤੀ ਗੁਰਮੀਤ ਕੌਰ, ਅਤੇ ਸਫਲ ਆਯੋਜਨ ਲਈ ਖੇਤੀਬਾੜੀ ਅਧਿਆਪਕਾ ਸੁਮਨਪੀ੍ਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਜਸਵੀਰ ਕੌਰ, ਅਮਨਪ੍ਰੀਤ ਕੌਰ, ਮਨਵੀਰ ਕੌਰ ਅਤੇ ਸੁਖਜੀਤ ਸਿੰਘ ਆਦਿ ਸਕੂਲ ਸਟਾਫ ਹਾਜ਼ਰ ਸਨ।

 

Previous articleਇੰਦਰਜੀਤ ਸਿੰਘ ਗਿੱਲ ਰੂੰਮੀ ਪ੍ਰਧਾਨ ਯੰਗ ਸਪੋਰਟਸ ਕਲੱਬ ਸਰੀ ਬੀ ਸੀ ਕੈਨੇਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ
Next articleਜਦੋਂ ਮੇਰੇ ਵੱਲੋਂ ਕੀਤੀ ਗਈ ਸ਼ਕਾਇਤ, ਹੱਲ ਕਰਨ ਲਈ ਮੇਰੇ ਕੋਲ ਹੀ ਪਹੁੰਚੀ