ਕੀ ਗਰੀਬ ਨੂੰ ਧੁੱਪ

(ਸਮਾਜ ਵੀਕਲੀ)

ਕੀ ਗਰੀਬ ਨੂੰ ਧੁੱਪ ਚੌਮਾਸਾ,ਨਾਲੇ ਸਿਰ ਮੱਥੇ ਉਹਨੂੰ ਸਰਦੀ,
ਰਹਿੰਦਾ ਸਹਿੰਸਾ ਰੋਟੀ ਦਾ ਸਹੁਰੀ ਤੰਗ ਮੰਹਿਗਾਈ ਕਰਦੀ।

ਮਾਰ ਮਾਰ ਕੇ ਮਹਿੰਗਾਈ ਛਾਲਾਂ,ਕਿਤੇ ਨਹੀਂ ਜਾ ਕੇ ਰੁਕਦੀ,
ਜਿਹੜੀ ਸ਼ੈਅ ਨੂੰ ਵੀ ਹੱਥ ਲਾਈਏ,ਅੱਗ ਦੇ ਭਾਅ ਹੈ ਵਿਕਦੀ,
ਬੱਚਿਆਂ ਨੂੰ ਕੋਈ ਕੀ ਪਰੋਸੇ,ਰੁੱਤ ਵੀ ਦੇਖਕੇ ਹੌਕੇ ਭਰਦੀ…

ਸਾਲ ਵਿੱਚ ਬੱਸ ਪੰਜ ਛੇ ਮਹੀਨੇ ਗਿਣ ਕੇ ਕੰਮ ਹੈ ਮਿਲਦਾ,
ਬੰਦੇ ਦਾ ਕੋਈ ਹਾਲ ਨਾ ਪੁੱਛੇ ਜੋ ਪੁੱਠੀਆਂ ਬਾਜ਼ੀਆਂ ਪਿਲ਼ਦਾ,
ਮਿਹਨਤੀ ਨੂੰ ਹਰ ਜੋਕ ਆ ਖਾਂਦੀ,ਅੰਗ ਅੰਗ ਜਾਵੇ ਲੜਦੀ…

ਜੋਰਾਵਰ ਸਦਾ ਕਰਨ ਸੁਲਾਹਾਂ,ਕਮਜੋਰੇ ਨੂੰ ਕਿੱਦਾਂ ਨੱਪਣਾ,
ਉਹਦੇ ਸੁੱਕੜੇ ਜਿਹੇ ਜਿਸਮ ਦੇ ਉੱਤੋਂ ਭਾਰ ਕਦੇ ਨਹੀਂ ਚੱਕਣਾ,
ਜਿੰਦਗੀ ਦਾ ਖੂਹ ਖਾਲੀ ਹੋਣ ਡਿਹਾ,ਮਾਹਲ ਜਾਂਦੀ ਹੈ ਤਰਦੀ…

ਕਰਮਾ ਧਰਮਾ ਬੰਤੀ ਭਿੰਦੋ ਦੇ ਨਿੱਤ ਨਿੱਤ ਬਾਲ ਤੋੜਦੇ ਤੂੰਬੇ,
ਰਾਜ ਭਾਗ ਨੂੰ ਚੁੰਬੜੇ ਹਾਕਮ ਅਸਲੋਂ ਰਹਿੰਦੇ ਬਣਕੇ ਗੁੰਗੇ,
ਅੱਬਾ ਅੱਬਾ ਖਲਕਤ ਪਈ ਕਰਦੀ,ਬਹੁੜੇ ਨਾ ਕੋਈ ਦਰਦੀ…

ਵੋਟਾਂ ਵੇਲੇ ਗੁਰਬਤ ਨਾ ਸਮਝੇ,ਨਾ ਕੋਈ ਨਿੱਗਰ ਸੁਆਲ ਕਰੇ
ਗੁਰਬਤ ਤੇ ਹੀ ਬੜਾ ਦੋਸ਼ ਹੈ ਲਗਦਾ,ਖੁਦ ਵੀ ਮਾੜਾ ਹਾਲ ਕਰੇ,
ਏਦਾਂ ਓਦਾਂ ਜੇ ਚੱਲੀ ਜਾਣਾ,ਚੱਲਦੀ ਰਹਿਣੀ ਐ ਹਨੇਰਗਰਦੀ….

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੋਖੇ
Next articleਦਿਨੋ-ਦਿਨ ਵੱਧ ਰਿਹਾ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਨ ਦਾ ਰੁਝਾਨ: