ਸਾਵਣ ਮਹੀਨਾ

ਸਰਿਤਾ ਦੇਵੀ

(ਸਮਾਜ ਵੀਕਲੀ)

ਸਾਉਣ ਮਹੀਨੇ, ਛਾਏ ਬੱਦਲ।
ਕਾਲੀ ਘਣਘੋਰ ਘਟਾ।
ਨਵ-ਵਿਆਹੀ ਵਹੁਟੀ ਨੂੰ,
ਪੇਕੇ ਜਾਣ ਦਾ ਚਾਅ।

ਰੰਗ ਬਿਰੰਗੇ ਸੂਟ ਸੁਆ ਲਏ।
ਚੁਨੀਆਂ ਨੂੰ ਗੋਟੇ ਲਏ ਲਵਾ।
ਪੈਰਾਂ ਦੇ ਵਿਚ ਪਾ ਪੰਜੇਬਾਂ।
ਹਾਰ ਹਮੇਲਾਂ, ਲਏ ਘੜਾ।
ਸਾੳਣ ਮਹੀਨੇ ਛਾਏ ਬੱਦਲ।
ਕਾਲੀ ਘਣਘੋਰ ਘਟਾ।

ਗੋਂਦਵੇਂ ਲੱਡੂਆਂ ਦੀ ਭਾਜੀ ਬਣਾਈ।
ਹੋਰ ਨਿੱਕ-ਸੁੱਕ ਲਿਆ ਪਾ।
ਸਖੀਆਂ ਸਹੇਲੀਆਂ ,ਕੋਲ ਜਾਣ ਦਾ।
ਉਸਨੂੰ ਗੋਡੇ-ਗੋਡੇ ਚਾਅ।

ਸਖੀਆਂ ਦੇ ਨਾਲ ਤੀਆਂ ਜਾਣਾ।
ਲੈਣੇ ਪੀਂਘ ਹੁਲਾਰੇ।
ਰਲ ਸਖੀਆਂ ਨਾਲ ਗਿੱਧਾ ਪਾਉਣਾ।
ਖੀਰ-ਪੂੜੇ ਲੈਣੇ ਬਣਾ।
ਸਾਉਣ ਮਹੀਨੇ, ਛਾਏ ਬੱਦਲ,
ਕਾਲੀ ਘਣਘੋਰ ਘਟਾ।

ਸਾਉਣ ਦੀਆਂ ਜਦ, ਲੱਗਣੀਆਂ ਝੜੀਆਂ ।
ਮਨ ਵਿਚ ਕਈ,ਉੱਠਣੀਆਂ ਕੜੀਆਂ।
ਵਸੱਲ ਦੇ ਹੁਣ, ਮੁੱਕ ਜਾਣੇ ਝੋਰੇ।
ਮਾਹੀ ਦੇ ਮਿਲਣ ਦਾ ਚਾਅ।
ਸਾਉਣ ਮਹੀਨੇ ਛਾਏ ਬੱਦਲ।
ਕਾਲੀ ਘਣਘੋਰ ਘਟਾ।

ਸਰਿਤਾ ਦੇਵੀ

9464925265

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੈ਼ਰਾਂ
Next article‘ਮੇਰਾ ਪੰਜਾਬ’