HOME ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ!

ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ!

7
ਬੁੱਧ ਸਿੰਘ ਨੀਲੋਂ
   (ਸਮਾਜ ਵੀਕਲੀ)   ਸਾਡੇ ਸਮਿਆਂ ਵਿੱਚ ਐਨੀਂ ਹਨੇਰ ਗਰਦੀ ਫੈਲ ਜਾਵੇਗੀ, ਸੋਚਿਆ ਨਹੀਂ ਸੀ। ਜਦੋਂ ਘੱਟ ਪੜ੍ਹੇ ਲਿਖੇ ਸਨ, ਜਾਂ ਸਾਰਾ ਪੰਜਾਬ ਪੜ੍ਹਿਆ ਲਿਖਿਆ ਸੀ ਤਾਂ ਉਦੋਂ ਐਨਾ ਬੁਰਾ ਹਾਲ ਨਹੀਂ ਸੀ। ਉਦੋਂ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਂਦੇ ਸਨ। ਉਹ ਜ਼ਮਾਨਾ ਬਦਲ ਗਿਆ ਹੈ। ਲੋਕ ਏਨਾ ਪੜ੍ਹ ਲਿਖ ਗਏ ਹਨ, ਉਹਨਾਂ ਨੂੰ ਆਪਣੇ ਆਪ ਤੋਂ ਬਗ਼ੈਰ ਕੁੱਝ ਨਜ਼ਰ ਨਹੀਂ ਆਉਂਦਾ। ਬਹੁਗਿਣਤੀ ਪੰਜਾਬ ਦੇ ਲੋਕਾਂ ਨੂੰ ਪਾਠ ਕੋਈ ਦੂਣੀ ਦਾ ਪੜ੍ਹਾ ਗਿਆ ਹੈ। ਉਹ ਬੱਕਰੀ ਵਾਂਗ ਮੈਂ ਮੈਂ ਕਰੀਂ ਜਾ ਰਹੇ ਹਨ। ਉਹਨਾਂ ਨੂੰ ਆਪਣੇ ਆਲ਼ੇ ਦੁਆਲ਼ੇ ਕੀ ਹੋ ਰਿਹਾ ਹੈ ਕੋਈ ਪਤਾ ਨਹੀਂ। ਉਹਨਾਂ ਵਿਰਸਾ ਵੀ ਭੁੱਲ ਗਿਆ ਹੈ। ਉਂਝ ਫੁਕਰੀਆਂ ਮਾਰਨ ਲਈ ਉਹਨਾਂ ਦਾ ਕੋਈ ਜਵਾਬ ਨਹੀਂ। ਸਾਡੇ ਪੁਰਖਿਆਂ ਨੇ ਸਾਨੂੰ ਮਾਣ ਸਤਿਕਾਰ ਦਿੱਤਾ ਤੇ ਅਮੀਰ ਵਿਰਾਸਤ ਦਿੱਤੀ ਹੈ। ਸ਼ਬਦਾਂ ਦੀ ਜਾਦੂਗਰੀ ਨੇ ਇਤਿਹਾਸ ਸਿਰਜਿਆ ਹੈ। ਹੁਣ ਅਸੀਂ ਸ਼ਬਦਾਂ ਤੋਂ ਦੂਰ ਰਹਿਣ ਲਈ ਨਵੇਂ ਨਵੇਂ ਬਿਰਤਾਂਤ ਬਣਾਉਂਦੇ ਹਾਂ। ਇਸੇ ਕਰਕੇ ਅਗਲਿਆਂ ਨੇ ਸਾਡੀ ਡੈਮੋਗਰਾਫੀ ਬਦਲ ਦਿੱਤੀ ਹੈ। ਲੋਕ ਚੀਕਾਂ ਮਾਰਦੇ ਹਨ ਕਿ ਤੇ ਸਿਆਸੀ ਪਾਰਟੀਆਂ ਚੁੱਪ ਹਨ। ਉਹਨਾਂ ਵਾਸਤੇ ਵੋਟਾਂ ਜ਼ਰੂਰੀ ਹਨ। ਉਹਨਾਂ ਨੂੰ ਇਸ ਗੱਲ ਨਾਲ ਕੋਈ ਸਬੰਧ ਨਹੀਂ ਕਿ ਪੰਜਾਬ ਲੁੱਟਿਆ ਜਾ ਰਿਹਾ ਹੈ ਜਾਂ ਉਜਾੜਿਆ ਜਾ ਰਿਹਾ ਹੈ। ਝੰਡਾ ਸਿੰਘ ਨੇ ਤੇ ਉਸਦੇ ਚੁਟਕਲੇ ਸੁਣਾਉਣ ਤੇ ਸੁਣਨ ਵਾਲਿਆਂ ਨੇ ਵੀ ਰਿਕਾਰਡ ਬਣਾਇਆ ਹੈ। ਮੁਹਾਵਰਿਆਂ ਦੀ ਦੁਨੀਆਂ ਦਾ ਆਪਣਾ ਹੀ ਰੰਗ ਹੈ, ਜਿਸ ਲੇਖਕ ਨੂੰ ਮੁਹਾਵਰੇ, ਅਖੌਤਾਂ, ਅਖਾਣਾਂ, ਲੋਕ ਬੋਲੀਆਂ ਤੇ ਗੀਤ ਨਹੀਂ ਆਉਦੇ, ਉਹ ਬੰਦੇ ਤੇ ਲਿਖਤਾਂ ਬਹੁਤੀ ਦੇਰ ਜਿੰਦਾ ਨਹੀਂ ਰਹਿੰਦੇ। ਸਦਾ ਜਿਉਦੇ ਰਹਿਣ ਲਈ ਘਰੋਂ ਤੁਰਨਾ ਪੈਦਾ ਹੈ ਤੇ ਲੋਕਾਂ ਲਈ ਜਿਉਣਾ ਪੈਦਾ ਹੈ। ਆਪਣੇ ਟੱਬਰ ਲਈ ਤਾਂ ਪਸ਼ੂ, ਪੰਛੀ ਤੇ ਜਾਨਵਰ ਵੀ ਨਹੀਂ ਕਮਾਉਦੇ ਪਰ ਅਸੀਂ ਪੁਸ਼ਤਾਂ ਦੂਜਿਆਂ ਦੇ ਕਮਾਉਣਾ ਤੇ ਜਿਉਣਾ ਮੁਸ਼ਕਿਲ ਹੁੰਦਾ ਹੈ। ਹਰ ਕੰਮ ਮੁਸ਼ਕਿਲ ਨਹੀਂ ਹੁੰਦਾ, ਜੇ ਕੰਮ ਕਰਦਿਆਂ ਤੁਸੀਂ ਵਜਦ ਵਿੱਚ ਆ ਕੇ ਗਾਉਦੇ ਨਹੀਂ ਤਾਂ ਤੁਸੀਂ ਕਾਮਯਾਬ  ਨਹੀਂ  ਹੋ ਸਕਦੇ। ਦੇ ਲਈ ਲੁੱਟ ਰਹੇ ਹਾਂ। ਰੱਜਿਆਂ ਹੋਇਆਂ ਦੇ ਮੂੰਹ ਨੂੰ ਘਿਓ ਹਰ ਕੋਈ ਲਾਉਦਾ ਪਤਾ ਤਾਂ ਉਦੋਂ ਲੱਗਦਾ ਜਦੋਂ ਕੋਈ ਭੁੱਖਿਆਂ ਦੇ ਮੂੰਹ ਨੂੰ ਟੁੱਕ ਲਾਉਦਾ ਹੈ। ਦੂਜਿਆਂ ਲਈ ਸੜਨਾ ਤੇ ਜਿਉਣਾ ਕਿਸੇ ਕਿਸੇ ਹਿੱਸੇ ਆਇਆ ਹੈ। ਚੈੱਕ ਦਾ ਮੁਹਾਵਰਾ ਹੈ : ਜਿਸ ਵਿੱਚੋਂ ਪੰਜਾਬ  ਦੀ ਰੂਹ ਝਲਕਦੀ ਹੈ…..ਲੋਕਗੀਤ ਤੇ ਮੁਹਾਵਰੇ ਧਰਤੀ ਦੀ ਤਾਸੀਰ ਦੇ ਵਿੱਚੋਂ ਪੈਦਾ ਹੁੰਦੇ  ਹਨ ਤੇ ਅਸਮਾਨ ਵਾਂਗੂੰ ਧਰਤੀ ਤੇ ਫੈਲ ਜਾਂਦੇ  ਹਨ। ਚੈਕ ਦਾ ਮੁਹਾਵਰਾ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ “ਆਪਣੀ ਪਤਨੀ ਗਿੱਧੇ ਵਿੱਚੋਂ ਨਹੀਂ, ਸਗੋਂ ਵਾਢੀ ਸਮੇਂ  ਖੇਤਾਂ ਵਿੱਚੋਂ  ਚੁਣੋ!””…. ਤਿੰਨ ਚੀਜ਼ਾਂ ਬੰਦੇ ਨੂੰ ਘਰੋਂ  ਬਾਹਰ ਭੱਜਣ ਲਈ ਮਜਬੂਰ ਕਰ ਸਕਦੀਆਂ ਹਨ, ਧੂੰਆਂ, ਤੇਜ ਬਾਰਸ ਅਤੇ ਗੁੱਸੇਖੋਰ ਪਤਨੀ!””  ਅੰਗਰੇਜ਼ੀ ਦਾ ਇਹ ਮੁਹਾਵਰਾ ਅੱਧੇ ਨਾਲ਼ੋਂ ਵੱਧ ਪੰਜਾਬ ਦੇ ਨਾਲ ਰਲਦਾ ਹੈ ਪਰ ਇਹ ਤਾਂ ਮੁਹਾਵਰਾ ਹੈ। ਜਿਹੜਾ ਹਰ ਥਾਂ ਹੁੰਦਾ ਹੈ। ਹਰ ਮਨੁੱਖ ਸੋਚਦਾ ਹੈ ਪਰ ਇਹ ਭਰਮ ਹੈ ਕਿ ” ਸਮੁੱਚੇ ਮੁਲਕ ਵਿੱਚ ਇਕ ਹੀ ਪਤਨੀ ਬਹੁਤ ਚੰਗੀ ਹੁੰਦੀ ਹੈ ਤੇ ਹਰ ਆਦਮੀ ਸੋਚਦਾ ਹੈ ਕਿ ਇਹ ਉਸ ਨਾਲ ਰਹਿੰਦੀ  ਹੈ।”” ਇਹ ਵੀ ਸੱਚ ਹੈ ਕਿ “ਪਤਨੀ ਦੀ ਚੋਣ ਕੰਨਾਂ ਸਹਾਰੇ ਕਰਨੀ ਚਾਹੀਦੀ ਹੈ ਨਾ ਕਿ ਅੱਖਾਂ ਸਹਾਰੇ!” ਕਿਉਂਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ । ਹਰ ਸੋਨੇ ਦਾ ਹਰ ਤਰ੍ਹਾਂ ਦਾ ਗਹਿਣਾ ਨੀ ਬਣਦਾ। ਗਹਿਣਿਆਂ ਨੂੰ ਪਿਆਰ ਕਰਨ ਵਾਲੀਆਂ ਰੋਟੀਆਂ ਨਹੀਂ ਪਕਾਉਦੀਆਂ ਸਗੋਂ ਹੱਥਾਂ ਉਤੇ ਨਚਾਉਦੀਅਂ ਹਨ ।”ਇਕ ਪਿਓ ਸੌ ਅਧਿਆਪਕਾਂ ਨਾਲੋਂ ਚੰਗਾ ਹੁੰਦਾ ਹੈ!”” ਤੁਹਾਡਾ ਬਾਪ ਤੁਹਾਡੇ ਵਜੂਦ ਦਾ ਹਿੱਸਾ ਹੁੰਦਾ ਹੈ! ਬੋਲਣ ਤੇ ਕੋਈ ਟੈਕਸ ਨਹੀਂ ਲੱਗਦਾ! ਇਕ ਚੁੱਪ ਸੌ ਦੁੱਖਾਂ ਦੀ ਜੜ੍ਹ ਹੁੰਦੀ ਹੈ। ਵਰਤਮਾਨ ਵੀ ਇਹ ਹੋਇਆ ਪਿਆ ਹੈ ਕਿ ਕੁੱਤੇ ਭੌਕਦੇ ਰਹੇ ਤੇ ਪਿੰਡ ਜਾਗਦਾ ਤਾਂ ਰਿਹਾ ਪਰ ਘਰਾਂ ਵਿੱਚ ਬਾਂਹ ਸਿਰਹਾਣੇ ਦੇ ਕੇ ਸੁੱਤਾ ਪਿਆ ਰਿਹਾ। ਜਦੋਂ ਪਿੰਡ ਬਾਹਰ ਨਿਕਲਿਆ ਤਾਂ ਕੁੱਤੇ ਦੁੰਮ ਲੁਆਕੇ ਦੌੜ ਗਏ। ਪਹਿਲਾਂ ਬਾਬਰ ਹਿੰਦ ‘ ਤੇ ਚੜ੍ਹ ਕੇ ਆਇਆ ਸੀ ਤਾਂ ਉਸਨੂੰ ਨਾਨਕ ਜੀ ਨੇ ਵੰਗਾਰਿਆ ਸੀ ਅਖਿਆ ਸੀ….ਬਾਬਰ ਹਿੰਦ ਤੇ ਚੜ੍ਹ ਕੇ ਆਇਆ। ਜੋਰੀ ਮੰਗੇ ਦਾਨ ਵੇ ਲਾਲੋ…! ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਹੁਣ ਭਾਈ ਲਾਲੋ ਉਦਾਸ ਹੋਇਆ ਦੋ ਪੁੜਾਂ ਹੇਠਾਂ ਪਿਸਦਾ ਹੈ, ਕੋਈ ਲਾਲੋ ਦੀ ਗੱਲ ਨਹੀਂ ਕਰਦਾ, ਸਭ ਮਲਕ ਭਾਗੋ ਬਣੇ ਭਾਈ ਲਾਲੋ ਦੀ ਲੁੱਟਮਾਰ ਕਰ ਰਹੇ ਹਨ।  ਚਿਹਰੇ ਬਦਲਦੇ ਹਨ….ਜ਼ੁਲਮ ਦਾ ਤਰੀਕਾ ਨਹੀਂ ਬਦਲਿਆ।  ਹੁਣ ਬੋਲਣ ‘ਤੇ ਨਹੀਂ …ਸਾਹ ਲੈਣ ਉਤੇ ਵੀ ਪਾਬੰਦੀਆਂ ਹਨ…..!  ਕੌਣ ਸਾਹਿਬ ਨੂੰ ਆਖੇ ਕਿ ਇੰਝ ਨਾ ਕਰ। ਇਹਨਾਂ ਸਮਿਆਂ ਵਿੱਚ ਕੌਣ ਬਣੇਗਾ ਵਜੀਦ….ਫਰੀਦ…ਨਾਨਕ…? ਹੁਣ ਤਾਂ ਉਡੀਕ ਹੈ….ਕੋਈ ਆਵੇ ਜਾਨ ਛੁਡਾਵੇ….! ਐਨੇ ਗੈ ਗੁਜ਼ਰੇ ਨਹੀਂ ਸੀ ਪੰਜਾਬੀ। ਡਾਂਗ ਸਿਰਹਾਣੇ ਥੱਲੇ ਰੱਖ ਕੇ, ਸਿਰ ਉੱਪਰ ਕੱਫ਼ਨ ਬੰਨ੍ਹ ਜਿਉਂਣ ਵਾਲੇ ਹੁਣ ਦੁਸ਼ਮਣ ਨਾਲ ਲੜਨ ਦੀ ਵਜਾਏ ਇੱਕ ਦੂਜੇ ਨਾਲ ਲੜ ਲੜ ਕੇ ਮਰ ਰਹੇ ਹਨ। ਹੁਣ ਪਿਆਰ ਨਾਲ ਚੂਰੀ ਨਹੀਂ ਸਗੋਂ ਕੁੱਟ ਕੇ ਵਿਉ ਛਕਾਈ ਜਾ ਰਹੀ ਹੈ। ਅਸੀਂ ਵਿਉ ਵੀ ਖਾ ਰਹੇ ਤੇ ਸਭ ਕੁੱਝ ਗਵਾ ਵੀ ਰਹੇ। ਸਾਨੂੰ ਕਿਸਾਨ ਦੀ ਕਹਾਣੀ ਭੁੱਲ ਗਈ ਹੈ।  ਜਿਸ ਦੇ ਚਾਰ ਪੁੱਤਰ ਸਨ। ਇਹ ਚਾਰ ਪੁੱਤਰ ਨਹੀਂ ਚਾਰ ਵਰਣ, ਜਾਤੀਆਂ ਹਨ । ਜਿਹੜੀਆਂ ਆਪਸ ਵਿੱਚ ਭਿੜ ਰਹੀਆਂ ਹਨ। ਇਹਨਾਂ ਚਾਰਾਂ ਦਾ ਇੱਕ ਬਾਪ ਹੈ…ਪਰ ਬਾਪ ਦੀ ਕੌਣ ਸੁਣਦਾ ਹੈ .?  ਸਭ ਕੱਲੇ ਕੱਲੇ ਕੁੱਟ ਖਾ ਰਹੇ ਹਨ….ਤੇ ਮਰ ਰਹੇ ਹਨ।  ਚਾਰੇ ਪੁੱਤ ਆਪਸ ਵਿੱਚ ਲੜ ਰਹੇ ਹਨ ਤੇ ਮਰ ਰਹੇ। ਚਾਰੇ ਪਾਸੇ ਭੇਡਾਂ ਦੇ ਬਾੜੇ ਵਾਂਗੂੰ ਰੋਲਾ ਪੈ ਰਿਹਾ ਹੈ. ਮੈ ਮੈ ਹੋ ਰਹੀ ਹੈ। ਆਜੜੀ ਉਨ ਵੀ ਲਾਹ ਰਿਹਾ ਤੇ ਮਾਸ ਵੀ ਵੇਚ ਰਿਹਾ ਹੈ।  ਕਿਸਾਨ ਉਹ ਨੌਜਵਾਨ ਬਣਿਆ ਜਿਹੜਾ ਵੱਗ ਚਾਰਨ ਗਿਆ। ਪਿੰਡ ਆ ਕੇ ਰੋਲਾ ਪਾ ਰਿਹਾ ਕਿ ਸ਼ੇਰ ਆ ਗਿਆ ….ਪਰ ਲੋਕ ਘਰਾਂ ਵਿੱਚ ਸੁੱਤੇ ਹਨ। ਹੁਣ ਸ਼ੇਰ ਘਰਾਂ ਦੇ ਵਿੱਚੋ ਲੇਲੇ ਚੁੱਕੇਗਾ। ਦਾਹੜੀਆਂ ਵਾਲੇ ਰੋਣਗੇ….! ….ਵਾਰੋ ਵਾਰੀ ਆਪਣੀ…ਕੇ ਨੇੜੇ ਕੇ ਦੂਰਿ। ਉਜੜੇ ਬਾਗਾਂ  ਦੇ ਗਾਲੜ ਬਣੇ ਪਟਵਾਰੀ….ਸੱਤਾ ਦੀ ਭੁੱਖ ਨੇ ਮਨੁੱਖ ਦੀ ਮੱਤ ਮਾਰੀ।  ਖੇਤਾਂ ਨੂੰ  ਕੱਟਣ ਦੀ ਕੀਤੀ ਪੂਰੀ  ਹਾਕਮਾਂ ਤਿਆਰੀ ….! ….ਆ ਗਏ ਗੁਜਰਾਤੀ  ਵਪਾਰੀ…..! ਮਨੁੱਖਤਾ ਕਿਉਂ ਗਈ ਹਾਰੀ, ਬਣੀ ਵੀਚਾਰੀ….?” ਗੱਲ ਸੀ ਸੰਸਾਰੀ, ਬਣੀ ਕਿਉਂ ਕਰਤਾਰੀ। ਅਤੀਤ ਪਾਵੇ ਲਾਹਣਤਾਂ….ਵਰਤਮਾਨ ਨੂੰ । ਵਰਤਮਾਨ ਦੌੜ ਰਿਹਾ ..ਭਵਿੱਖ ਬਚਾਉਣ ਨੂੰ ! ਘਿਉ ਬਣਿਆ ਵਿਉ…ਸੌ ਚਾਚੇ ਇਕ ਪਿਓ..! ਵੇਲਾ ਆ ਗਿਆ ਵਿਉ ਖਾਣ ਦਾ ! ਕਿਵੇਂ ਖਾਣੀ ਹੈ….ਅਮਰ ਹੋਣ ਲਈ ਜਾਂ ਮੁਕਤ ਹੋਣ ਲਈ, ਹੁਣ ਤੱਕ.ਚਿੱਟੀ ਸਿਉਕ ਨੇ ਜ਼ਹਿਰ ਹੀ ਛਕਾਇਆ  ਹੈ ਤਾਂ ਹੀ ਹੁਣ ਇਹ ਵੇਲਾ ਆਇਆ ਹੈ! ਇਹਨਾਂ ਤੋਂ ਹਿਸਾਬ ਕਿਤਾਬ ਮੰਗਣ ਦਾ। ਭਾਈ ਮੰਨਾ ਸਿੰਘ ਆਖਦਾ ਹੁੰਦਾ  ਸੀ ..”ਕਿ ਤੀਆਂ  ਨਾ ਲਾਇਓ….ਜੁੰਮਾ ਜੁੰਮੇਵਾਰ ਨਹੀਂ ….ਜਾਲਮਾਂ ਦਾ ਇਤਬਾਰ ਨਹੀਂ !””  ਪਰ ਅਸੀਂ ਤਾਂ ਡੋਲੀ ਤੋਰਨ ਵਾਲਿਆਂ ਵਾਂਗੂੰ  ਬਰਾਤ ਉਡੀਕ ਦੇ ਰਹੇ…ਹੁਣ ਕੌਣ ਕਿਸ ਨੂੰ ਕਹੇ। ਸ਼ਾਇਰ ਜਸਵਿੰਦਰ ਬੋਲਦਾ….
“”ਜਿਹੜੇ ਗਏ ਸੀ ਟਾਪੂਆਂ ਦੀ ਭਾਲ ਵਿੱਚ
ਕਿਸ਼ਤੀਆਂ ਵੀ ਗਵਾ ਆਏ…!””
 ਸ਼ਾਹ ਮੁਹੰਮਦ ਬੋਲਦਾ ਹੈ…ਤੁਸੀਂ ਚੰਗੀਆਂ ਪੂਰੀਆਂ ਪਾ ਆਏ…!”
 ਖਾਓ ਛਿੱਤਰ ਛਕੋ ਗੰਢੇ….ਹਰ ਰੋਜ਼ ਖਾਓ ਅੰਡੇ…ਸੰਡੇ ਤੇ ਮੰਡੇ !”
ਇਹਨਾਂ ਸਮਿਆਂ ਵਿੱਚ ਸਾਨੂੰ ਆਪਣਾ ਆਪ ਬਚਾਉਣ ਲਈ ਜ਼ਰੂਰੀ ਹੈ, ਕਿ ਚੰਗੀ ਸੋਚ ਰੱਖਣ ਵਾਲਿਆਂ ਨੂੰ ਜਗਾਈਏ ਤੇ ਉਹਨਾਂ ਨੂੰ ਸਮਝਾਈਏ ਕਿ ਜਿਉਣਾ ਹੈ, ਕਿ ਤਿੱਲ ਤਿੱਲ ਕਰਕੇ ਮਰਨਾ ਹੈ ? ਹੁਣ ਕੌਣ ਆਖੇਗਾ ਕਿ ਰਾਜੇ ਸ਼ੀਂਹ ਮੁਕਦਮ ਕੁੱਤੇ?
₹₹₹
ਬੁੱਧ ਸਿੰਘ ਨੀਲੋਂ 
9464370823
Previous articleਜ਼ਿੰਦਗੀ ਦੇ ਰਾਜ਼ ( ਭਾਗ : 1 )
Next articleਹੱਸਮੁੱਖ ਸੁਭਾਅ ਅਤੇ ਗਰੀਬਾਂ ਦੇ ਮਸੀਹਾ ਸਨ ਡਾਕਟਰ ਉਜਾਗਰ ਸਿੰਘ ਸੂਰੀ