(ਸਮਾਜ ਵੀਕਲੀ)
ਜੋ ਸਾਡੇ ਨਾਲ਼ ਉਹ ਅਰਬੀ ਘੋੜਾ ,
ਜੋ ਛੱਡ ਕੇ ਗਿਆ ਉਹ ਖੱਚਰ ਹੈ ।
ਉਹ ਸਾਡੇ ਨਾਲ਼ ਸੀ ਤੂਤ ਦਾ ਮੋਛਾ ,
ਹੁਣ ਛੱਡ ਕੇ ਬਣਿਆ ਪੱਚਰ ਹੈ ।
ਜਿੰਨਾਂ ਚਿਰ ਕੋਈ ਸਾਡੇ ਨਾਲ਼ ਹੈ ,
ਸੀਲ ਗਊ ਦਾ ਸਾਊ ਵੱਛਾ ਹੈ ;
ਜਿਸ ਦਿਨ ਸਾਨੂੰ ਛੱਡ ਗਿਆ ਹੈ ,
ਉਹ ਸਮਝੋ ਵਹਿੜਕਾ ਖੱਟਰ ਹੈ ।
ਜਿੰਨਾਂ ਚਿਰ ਸਾਡੇ ਵਿੱਚ ਰਹਿੰਦੈ ,
ਗਿੱਲੇ ਗੋਹੇ ‘ਤੇ ਪੈਰ ‘ਨੀਂ ਧਰਦਾ ;
ਜਦ ਸਾਨੂੰ ਕਹਿ ਗਿਆ ਅਲਵਿਦਾ,
ਬਣਿਆਂ ਸਿਰੇ ਦਾ ਲੱਚਰ ਹੈ ।
ਸਾਡੇ ਸਾਰੇ ਹਨ ਤਿਤਲੀਆਂ ਤੇ ਭੌਰੇ,
ਆਸ਼ਿਕ ਸੋਹਣਿਆਂ ਫੁੱਲਾਂ ਦੇ ;
ਹੋਰ ਕਿਸੇ ਦਾ ਬਣ ਗਿਆ ਜਿਹੜਾ ,
ਸਾਡੇ ਲਈ ਉਹ ਮੱਖੀ ਮੱਛਰ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly