HOME ਪੁਨਰ – ਜਨਮ ਕੀ ਹੈ ਅਤੇ ਮਰਨ ਤੋਂ ਬਾਅਦ ਕੀ ਹੁੰਦਾ ਹੈ...

ਪੁਨਰ – ਜਨਮ ਕੀ ਹੈ ਅਤੇ ਮਰਨ ਤੋਂ ਬਾਅਦ ਕੀ ਹੁੰਦਾ ਹੈ ?

3

 (ਸਮਾਜਵੀਕਲੀ) 

ਪੁਨਰ-ਜਨਮ ਸਬੰਧੀ ਵੱਖ-ਵੱਖ ਧਾਰਨਾਵਾਂ ਅਤੇ ਵਿਸ਼ਵਾਸ਼:- ਅਜੀਹੇ ਕਈ ਵਿਸ਼ੇ ਹਨ ਕਿ ਜਿਨ੍ਹਾਂ ਵਿਸ਼ਿਆ ਤੇ ਤਥਾਗਤ ਬੁੱਧ ਸਿਰਫ਼ ਬੜ੍ਹੀ ਗੰਭੀਰਤਾ ਨਾਲ ਬੋਲੇ ਹੀ ਨਹੀਂ ਬਲਕਿ ਉਨ੍ਹਾ ਵਿਸ਼ਿਆ ਦ਼ਾ ਗੰਭੀਰਤਾ ਨਾਲ ਵਿਰੋਧ ਅਤੇ ਪੱਖ ਵੀ ਰੱਖਿਆ ਪਰ ਕੁੱਝ ਵਿਸ਼ੇ ਅਜੀਹੇ ਹਨ ਕਿ ਜਿਨ੍ਹਾਂ ਤੇ ਤਥਾਗਤ ਬੁੱਧ ਨੇ ਖੁੱਦ ਨੂੰ ਜਿਆਦਾਤਰ ਚੁੱਪ ਰੱਖਣ ਦੀ ਕੋਸ਼ਿਸ ਕੀਤੀ ਜਿਵੇਂ ਆਤਮਾ, ਪ੍ਰਮਾਤਮਾ,ਸਵਰਗ-ਨਰਕ ਅਤੇ ਪੁਨਰ-ਜਨਮ ਪਰ ਇਸ ਦਾ ਮੱਤਲਭ ਇਹ ਵੀ ਨਹੀਂ ਕਿ ਇਨ੍ਹਾਂ ਵਿ਼ਸ਼ਿਆ ਬਾਰੇ ਤਥਾਗਤ ਬੁੱਧ ਨੂੰ ਕੋਈ ਗਿਆਨ ਜਾਂ ਜਾਣਕਾਰੀ ਨਹੀਂ ਸੀ?ਨਹੀਂ, ਤਥਾਗਤ ਬੁੱਧ ਨੂੰ ਬਿੱਲਕੁਲ ਸੰਪੂਰਨ ਗਿਆਨ ਅਤੇ ਜਾਣਕਾਰੀ ਸੀ ਪਰ ਬੁੱਧ ਨੇ ਕਈ ਵਿਸ਼ਿਆ ਤੇ ਗੱਲ ਕਰਨਾ ਸਮੇਂ ਦੀ ਬਰਬਾਦੀ ਸਮਝੀ ਅਤੇ ਇਸ ਜਨਮ ਵਿੱਚ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ।

           ਬੁੱਧ ਧੰਮ ਤੋਂ ਪਹਿਲਾਂ ਦੁਨੀਆ ਦੇ ਹਰ ਧਰਮ ਵਿੱਚ ਇਹ ਮਾਨਤਾ ਆਮ ਹੀ ਸੀ ਕਿ ਵਿਆਕਤੀ ਪੁਨਰ ਜਨਮ ਰਾਹੀਂ ਬਾਰ-ਬਾਰ ਜਨਮ ਲੈਂਦਾ ਹੈ ਅਤੇ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਦਾ ਫ਼ਲ਼ ਅਗਲੇ ਜਨਮ ਵਿੱਚ ਭੁਗਤ ਰਿਹਾ ਹੈ। ਇਸ ਗੱਲ ਨੂੰ ਬੜੀ ਹੀ ਸਧਾਰਣ ਤਰੀਕੇ ਨਾਲ ਲਿਆ ਜਾਂਦਾ ਹੈ ਅਤੇ ਬੜੀ ਹੀ ਸਧਾਰਣ ਤਰੀਕੇ ਨਾਲ ਸਮਝ ਕੇ ਮੰਨ ਵੀ ਲਿਆ ਜਾਂਦਾ ਹੈ, ਜਦਕਿ ਇਹ ਵਿਸ਼ਾ ਇਨ੍ਹਾ ਸਧਾਰਣ ਜਾਂ ਜਲਦੀ ਸਮਝ ਵਿੱਚ ਆਉਣ ਵਾਲਾ ਨਹੀਂ ਹੈ, ਕਿਉਂਕਿ ਇਹ ਵਿਸ਼ਾ ਧਿਆਨ,ਖੋਜ਼, ਕੁਦਰੱਤ ਨੀਅਤੀ ਅਤੇ ਭੌਤਿਕ ਤੱਤਾਂ ਆਦਿ ਨੂੰ ਸਮਝਣ ਵਾਲਾ ਹੈ।

ਤੁਸੀਂ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਕਿਸੇ ਖਾਸ ਵਿਆਕਤੀ ਦੀ ਰੂਹ ਦਾ ਮਰਨ ਉਪਰੰਤ ਕਿਸੇ ਹੋਰ ਵਿਆਕਤੀ ਜਾਂ ਕਿਸੇ ਹੋਰ ਜੀਵ ਜਾਂ ਪਸੂ ਦੇ ਜਨਮ ਵਿੱਚ ਪ੍ਰਵੇਸ਼, ਵਾਰ-ਵਾਰ ਜਨਮ ਧਾਰਨ ਕਰਨਾ, ਚੁਰਾਸੀ ਦਾ ਗੇੜ, ਅਵਤਾਰਵਾਦ, ਚੁਰਾਸੀ ਲੱਖ ਜੂਨਾ ਭੁਗਤਣਾਂ ਅਤੇ ਜੀਵਨ ਮਰਨ ਦਾ ਚੱਕਰ। ਇਹ ਉਪਰੋਕਤ ਪੈਰੇ ਦੇ ਅਣਗਿਣਤ ਸ੍ਰੋਤ ਅਤੇ ਹਵਾਲੇ ਕਿਤਾਬਾਂ ਜਾਂ ਮੀਡੀਆ, ਵਿਕੀਪੀਡੀਆ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਕਿਉਂਕਿ ਮੈਂ ਕਿਸੇ ਖਾਸ ਧਰਮ ਦਾ ਹਵਾਲਾ ਦੇ ਕੇ ਬਾਕੀਆਂ ਨੂੰ ਅਣਗੋਲਿਆ ਨਹੀਂ ਕਰ ਸਕਦਾ।

ਕੋਈ ਸ਼ੱਕ ਨਹੀਂ ਕਿ ਬੁੱਧ ਧੰਮ ਪੁਨਰ-ਜਨਮ ਦਾ ਸਮਰਥਨ ਕਰਦਾ ਹੈ ਪਰ ਉਸ ਸਮਰਥਨ ਦੀ ਕਿੰਨੀਂ ਸੰਭਾਵਨਾ ਹੈ ਅਤੇ ਕਿੰਨੀ ਸੰਭਾਵਨਾ ਨਹੀਂ ਹੈ, ਇਹ ਜਾਨਣਾ ਅਤਿ ਜ਼ਰੂਰੀ ਹੈ। ਪੁਨਰ-ਜਨਮ ਬਾਰੇ ਜੋ ਤਥਾਗਤ ਬੁੱਧ ਨੇ ਵਿਆਖਿਆ ਕੀਤੀ ਹੈ ਉਹ ਵਿਆਖਿਆ ਹਰ ਕੋਈ ਨਹੀਂ ਕਰ ਸਕਿਆ। ਬੁੱਧ ਅਤੇ ਉਨ੍ਹਾਂ ਦਾ ਧੰਮ ਵਿੱਚ ਬਾਬਾ ਸਾਹਿਬ ਇਸ ਵਿਸੇ਼ ਸਬੰਧੀ ਲਿਖਦੇ ਹਨ ਕਿ :-

          ਤਥਾਗਤ ਬੁੱਧ ਦੇ ਸਮਕਾਲੀ ਆਚਾਰੀਆ ਦੋ ਵੱਖੋ-ਵੱਖਰੇ ਵਿਚਾਰਾਂ ਦੇ ਸਮਰਥਕ ਸਨ। ਇੱਕ ਜੁੱਟ ‘ਸ਼ਾਸ਼ਵਤਵਾਦੀ’ ਕਹਾਉਂਦਾ ਸੀ ਅਤੇ ਦੂਜਾ ‘ਵਿਨਾਸ਼ਵਾਦੀ’ (Eternalist and the other was called Annihilationist) ਕਹਾਉਂਦਾ ਸੀ।

ਸ਼ਾਸ਼ਵਤਵਾਦੀ‘-                     ਜੁੱਟ ਦਾ ਕਹਿਣਾ ਸੀ ਕਿ ‘ਆਤਮਾ’ ਦਾ ਮਰਨ ਨਹੀਂ ਹੁੰਦਾ, ਇਸ ਲਈ ਜੀਵਨ ਸ਼ਾਸ਼ਵਤ ਅਰਥਾਤ ਅਮਰ ਹੈ ਅਤੇ ਪੁਨਰ-ਜਨਮ ਰਾਹੀਂ ਇਸ ਦਾ ਨਵੀਂਨੀਕਰਨ ਹੁੰਦਾ ਰਹਿੰਦਾ ਹੈ।

ਵਿਨਾਸ਼ਵਾਦੀ‘            ਦੇ ਸਿਧਾਂਤ ਦਾ ਨਿਚੋੜ ਜਿਸ ਇਕ ਸ਼ਬਦ ਵਿੱਚ ਕੱਢਿਆ ਗਿਆ ਹੈ।ਉਹ ਹੈ ‘ਉਵੇਦਵਾਦ’, ਜਿਸ ਦਾ ਅਰਥ ਹੈ ਕਿ ਮੌਤ ਦੇ ਨਾਲ ਹੀ ਸਭ ਖ਼ਤਮ ਹੋ ਜਾਂਦਾ ਹੈ। ਮੌਤ ਦੇ ਬਾਅਦ ਕੁੱਝ ਵੀ ਬਾਕੀ ਨਹੀਂ ਬਚਦਾ।

          ਤਥਾਗਤ ਬੁੱਧ ‘ਸ਼ਾਸਵਤਵਾਦੀ’ ਨਹੀਂ ਸਨ, ਕਿਉਂਕਿ ਇਸ ਦਾ ਮਤਲਬ ਹੋਣਾ ਸੀ ਇੱਕ ਵੱਖਰੀ ਸਥਾਈ ‘ਆਤਮਾ’ ਵਿੱਚ ਵਿਸ਼ਵਾਸ. ਜਿਸ ਦੇ ਉਹ ਸੱਖ਼ਤ ਖ਼ਿਲਾਫ਼ ਸੀ, ਤਾਂ ਕੀ ਤਥਾਗਤ ਬੁੱਧ ‘ਵਿਨਾਸ਼ਵਾਦੀ ਸਨ ? ਉਨ੍ਹਾਂ ਦੁਆਰਾ ‘ਆਤਮਾ’ ਦੀ ਹੋਂਦ ਨੇ ਮੂਲ ਰੱਦ ਕਰ ਦੇਣ ਸੁਭਾਵਿਕ ਤੌਰ ਤੇ ਬੁੱਧ ਦੇ ‘ਵਿਨਾਸ਼ਵਾਦੀ’ ਹੋਣ ਵੱਲ ਇਸ਼ਾਰਾ ਕਰਦਾ ਹੈ,ਲੇਕਿਨ ‘ਅਲਗੱਦਪਮ-ਸੱਤ’ ‘ਚ ਤਥਾਗਤ ਬੁੱਧ ਇਤਰਾਜ਼ ਕਰਦੇ ਸਨ ਕਿ ਉਨ੍ਹਾਂ ਨੂੰ ‘ਵਿਨਾਸ਼ਵਾਦੀ ਕਿਹਾ ਜਾਂਦਾ ਹੈ, ਜਦਕਿ ਅਸਲੀਅਤ ਵਿੱਚ ਉਹ ਵਿਨਾਸ਼ਵਾਦੀ ਨਹੀਂ ਹਨ। ਤਥਾਗਤ ਬੁੱਧ ਨੇ ਜੋ ਕਿਹਾ ਉਹ ਇਸ ਤਰ੍ਹਾਂ ਹੈ ” ਜਦਕਿ ਮੈਂ ਇਸ ਮਤ ਨੂੰ ਦਾਅਵੇ ਨਾਲ ਸਥਾਪਿਤ ਕਰਦਾ ਹਾਂ ਅਤੇ ਇਸੇ ਦਾ ਪ੍ਰਚਾਰ ਕਰਦਾ ਹਾਂਤਦ ਵੀ ਕੁੱਝ ਸ਼ਮਣ ਤੇ ਬਾਮਣ ਗਲਤੀ ਨਾਲਭੁਲੇਖੇ ਨਾਲਤੱਥਾਂ ਦੇ ਬਾਵਜੂਦਵਾਸਤਵਿਕਤਾ ਦੇ ਉਲਟ ਮੇਰੇ ਉੱਤੇ ਝੂਠਾ ਇਲਜ਼ਾਮ ਤਾਂ ਲਾਉਂਦੇ ਹਨ ਕਿ ਮੈ ਵਿਨਾਸ਼ਵਾਦੀ ਹਾਂ ਅਤੇ ਮਨੁੱਖਾਂ ਦੇ ਵਿਘਟਨਤਬਾਹੀ ਅਤੇ ਬੀਜ਼ਨਾਸ (ਪੂਰਣਵਿਨਾਸ਼ਦਾ ਪ੍ਰਚਾਰ ਕਰਦਾ ਹਾਂ  ਇਹੀ ਤਾਂ ਮੈਂ ਨਹੀਂ ਹਾਂ, ਜਿਸ ਸਿਧਾਂਤ ਦੀ ਮੈਂ ਸਥਾਪਨਾ ਨਹੀਂ ਕਰਦਾਉਹੀ ਗਲਤੀ ਨਾਲਭੁਲੇਖੇ ਨਾਲ ਅਤੇ ਧੋਖੇ ਨਾਲ ਮੇਰੇ ਸਿਰ ਮੜਿਆ ਜਾਂਦਾ ਹੈਉਨ੍ਹਾਂ ਭਲੇ ਲੋਕਾਂ ਦੁਆਰਾ ਜੋ ਮੈਨੂੰ ‘ਵਿਨਾਸ਼ਵਾਦੀ ਬਨਾਉਣਾ ਚਾਹੁੰਦੇ ਹਨ।” ਅਗਰ ਇਹ ਬਿਆਨ ਦਰੁੱਸਤ ਹੈ ਅਤੇ ਇਹ ਉਨ੍ਹਾਂ ਲੋਕਾਂ ਦੀ ਰਲਾਵਟ ਨਹੀਂ ਹੈ ਜੋ ਇੱਕ ਬਾਹਮਣੀ ਸਿਧਾਂਤ ਨੂੰ ਬੁੱਧ ‘ਧੱਮ‘ ਦੇ ਸਿਰ ਮੜ੍ਹਣਾ ਚਹੁੰਦੇ ਸਨ ਤਾਂ ਇਹ ਬਿਆਨ ਇੱਕ ਗੰਭੀਰ ਮਸਲਾ ਖੜ੍ਹਾ ਕਰ ਦਿੰਦਾ ਹੈ

ਇਹ ਕਿਵੇਂ ਹੋ ਸਕਦਾ ਹੈ ਕਿ ਤਥਾਗਤ ਬੁੱਧ ਆਤਮਾ ਦੀ ਹੋਂਦ ਵਿੱਚ ਵੀ ਯਕੀਨ ਨਾ ਰੱਖਦੇ ਹੋਣ ਅਤੇ ਇਹ ਵੀ ਕਹਿਣ ਕਿ ਉਹ ‘ਵਿਨਾਸ਼ਵਾਦੀ’ ਨਹੀਂ ਸਨ ? ਤਦ ਸਵਾਲ ਉਠਦਾ ਹੈ, ‘ਕੀ ਤਥਾਗਤ ਬੁੱਧ ‘ਪੁਨਰ-ਜਨਮ’ ਵਿੱਚ ਵਿਸ਼ਵਾਸ ਰੱਖਦੇ ਸਨ ?

                                                  ਪੁਨਰਜਨਮ ਕਿਸ (ਚੀਜ਼ਦਾ ?

 ਕੀ ਬੁੱਧ ਪੁਨਰਜਨਮ ਮੰਨਦੇ ਸਨ ? ਜਵਾਬ ‘ਹਾਂ‘ ਵਿੱਚ ਹੈ, ਬਿਹਤਰ ਇਹ ਹੈ ਕਿ ਇਸ ਸਵਾਲ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਵੇ (1) ਪੁਨਰਜਨਮ ਕਿਸ ਚੀਜ਼ ਦਾ ਅਤੇ (2) ਪੁਨਰਜਨਮ ਕਿਸ ਵਿਅਕਤੀ ਦਾ ? ਅਤੇ ਚੰਗਾ ਹੋਵੇਗਾ ਜੇਕਰ ਇਨ੍ਹਾਂ ਦੋਹਾਂ ਸਵਾਲਾਂ ਨੂੰ ਇੱਕ-ਇੱਕ ਕਰਕੇ ਲਿਆ ਜਾਵੇ।

      ਪਹਿਲਾਂ ਅਸੀਂ ਪਹਿਲੇ ਸਵਾਲ ਨੂੰ ਹੀ ਲੈਂਦੇ ਹਾਂ, ‘ਪੁਨਰਜਨਮ‘ ਕਿਸ ਚੀਜ਼ ਦਾ ? – ਇਸ ਸਵਾਲ ਨੂੰ ਅਕਸਰ ਹਮੇਸ਼ਾ ਹੀ ਅਣਡਿੱਠ ਕਰ ਦਿੱਤਾ ਜਾਂਦਾ ਹੈ। ਬੁੱਧ ਦੇ ਅਨੁਸਾਰ ਅਸਤਿੱਤਵ ਦੇ ਚਾਰ ਭੌਤਿਕ ਤੱਤ (ਪਦਾਰਥ) ਹਨ, ਜਿਨ੍ਹਾਂ ਦੇ ਸੁਮੇਲ ਨਾਲ ਸਰੀਰ ਬਣਦਾ ਹੈ, ਉਹ ਹਨ (1) ਮਿੱਟੀ, (2) ਪਾਣੀ, (3) ਅੱਗ ਅਤੇ (4) ਹਵਾ (Prithvi , Apa,  Tej and  Vayu)

ਸਵਾਲ – ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਸਰੀਰ ਇਨ੍ਹਾ ਚਾਰ ਤੱਤਾਂ ਦਾ ਕੀ ਬਣਦਾ ਹੈ ? ਕੀ ਇਹ ਵੀ ਸਰੀਰ ਦੇ ਨਾਲ ਹੀ ਮਰ ਜਾਂਦੇ ਹਨ ? ਕੁੱਝ ਲੋਕਾਂ ਦਾ ਕਹਿਣਾ ਕਿ ਇਹ ਵੀ ਸਰੀਰ ਦੇ ਨਾਲ ਹੀ ਮਰ ਜਾਂਦੇ ਹਨ। ਬੁੱਧ ਨੇ ਕਿਹਾ “ਨਹੀਂ”। ਉਹ ਆਕਾਸ਼ ਵਿੱਚ ਤੈਰ ਰਹੇ ਸਮਰੂਪ ਭੌਤਿਕ-ਤੱਤਾਂ ਦੇ ਸਮੂਹਾਂ ਵਿੱਚ ਜਾ ਰਲਦੇ ਹਨ। ਇਨ੍ਹਾਂ ਤੈਰ ਰਹੇ ਮੌਜੂਦਾ ਸਮੂਹਾਂ ਵਿਚੋਂ ਜਦੋਂ ਚਾਰ ਤੱਤ ਇਕੱਠੇ ਹੁੰਦੇ ਹਨ (ਘੁਲ-ਮਿਲ ਜਾਂਦੇ ਤਾਂ ਨਵਾਂ ਜਨਮ ਹੁੰਦਾ ਹੈ।

 ਤਥਾਗਤ ਬੁੱਧ ਦਾ ‘ਪੁਨਰ-ਜਨਮ’ ਤੋਂ ਇਹੀ ਭਾਵ ਸੀ, ਇਨ੍ਹਾਂ ਤੱਤਾਂ ਲਈ ਇਹ ਜ਼ਰੂਰੀ ਨਹੀਂ ਹੈ ਕਿ ਇਹ ਉਸੇ ਸਰੀਰ ਦੇ ਹੋਣ ਜਿਸ ਦਾ ਮਰਨ ਹੋਇਆ ਹੈਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਸਰੀਰ ਮਰਦਾ ਹੈਲੇਕਿਨ ਭੌਤਿਕ ਤੱਤ ਹਮੇਸ਼ਾ ਬਣੇ ਰਹਿੰਦੇ ਹਨ।ਤਥਾਗਤ ਇਸੇ ਤਰ੍ਹਾਂ ਦੇ ‘ਪੁਨਰ-ਜਨਮ ਨੂੰ ਮੰਨਦੇ ਸਨ।

ਸਾਰਿਪੁੱਤ ਨੇ ਮਹਾਂਕੋਠਿਤ ਨਾਲ ਹੋਈ ਆਪਣੀ ਗੱਲ ਬਾਤ ਵਿੱਚ ਇਸ ਵਿਸ਼ੇ ਉਤੇ ਕਾਫ਼ੀ ਰੋਸ਼ਨੀ ਪਾਈ ਹੈ।ਲਿਖਿਆ ਮਿਲਦਾ ਹੈ ਕਿ ਇੱਕ ਵਾਰੀ ਤਥਾਗਤ ਸਰਾਵਸਤੀ ਵਿਖੇ ਅਨਾਥਪਿੰਡਕ ਦੇ ਜੇਤਵਣਾਵਣ ਵਿੱਚ ਠਹਿਰੇ ਹੋਏ ਸਨ,ਤਦ ਮਹਾਂਕੋਠਿਤ ਆਥਣ ਵੇਲੇ ਧਿਆਨ ਸਾਧਨਾ (ਸਮਾਧੀ) ਤੋਂ ਉਠਿੱਆ, ਸਾਰਿਪੁੱਤ ਕੋਲ ਗਿਆ ਅਤੇ ਜਾ ਕੇ ਉਨ੍ਹਾਂ ਅਗੇ ਕੁੱਝ ਅਜਿਹੇ ਸਵਾਲਾਂ ਨੂੰ ਸਪੱਸ਼ਟ ਕਰ ਦੇਣ ਦੀ ਬੇਨਤੀ ਕੀਤੀ ਜੋ ਕਿ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ।ਉਨ੍ਹਾਂ ਵਿਚੋਂ ਇਕ ਸਵਾਲ ਇਹ ਸੀ ” ਮਹਾਂਕੋਠਿਤ ਨੇ ਪੁੱਛਿਆ-” ਪਹਿਲਾ ਧਿਆਨ ਪ੍ਰਾਪਤ ਹੋਣ ਤੇ ਕਿੰਨੇ ਸੰਯੋਜਨਾਂ (ਅੰਗਾਂ) ਦਾ ਖ਼ਾਤਮਾ ਹੁੰਦਾ ਹੈ ਅਤੇ ਕਿੰਨੇ ਬਚੇ ਰਹਿੰਦੇ ਹਨ ?”ਸਾਰਿਪੁੱਤ ਨੇ ਜਵਾਬ ਦਿੱਤਾ-“ਦੋਹਾਂ ਦੇ ਪੰਜ-ਪੰਜ। ਇਹ ਹਨ ਕਾਮ ਲਾਲਸਾ, ਦਵੇਸ਼, ਆਲਸਪਨ, ਚਿੰਤਾ ਅਤੇ ਸ਼ੰਕਾ ਦੂਰ ਹੋ ਜਾਂਦੇ ਹਨ। ਨਿਰੀਖਣ, ਚਿੰਤਨ, ਪ੍ਰੀਤੀ, ਸੁੱਖ ਅਤੇ ਇਕਾਗਰਤਾ ਬਾਕੀ ਰਹਿ ਜਾਂਦੇ ਹਨ। (“Five of each. Gone are lusts, malevolence, torpor, worry and doubt. Observation, reflection, zest, satisfaction and a focussed heart persist.”)

 ਮਹਾਂਕੋਠਿਤ : – “ਅੱਖ, ਕੰਨ, ਨੱਕ, ਜੀਭ ਅਤੇ ਛੋਹ ਇਨ੍ਹਾਂ ਪੰਜਾਂ ਇੰਦਰੀਆਂ ਨੂੰ ਲਓ। ਹਰੇਕ ਦਾ ਵਿਸ਼ਾ ਅਤੇ ਕਾਰਜ-ਖੇਤਰ ਵੱਖਰਾ ਹੈ, ਬਿੱਲਕੁਲ ਅਲੱਗ ਅਤੇ ਸਪੱਸ਼ਟ ਰੂਪ ‘ਚ ਵੱਖਰਾ ਹੈ। ਇਨ੍ਹਾਂ ਸਾਰਿਆਂ ਦਾ ਮੂਲ-ਆਧਾਰ ਕੀ ਹੈ? ਇਨ੍ਹਾਂ ਦੇ ਪੰਜਾਂ ਵਿਸ਼ਿਆਂ ਅਤੇ ਕਾਰਜ-ਖੇਤਰਾਂ ਨੂੰ ਮਾਨਣ ਵਾਲਾ ਕੌਣ ਹੈ ?”

ਸਾਰਿਪੁੱਤ:- “ਮਨ”।

ਮਹਾਂਕੋਠਿਤ : – “ਪੰਜੇ ਗਿਆਨ-ਇੰਦਰੀਆ ਕਿਸ ਉਤੇ ਨਿਰਭਰ ਹਨ ?”

ਸਾਰਿਪੁੱਤ – “ਚੇਤਨਾ (ਜੀਵਿਤ ਇੰਦਰੀ) ਉੱਤੇ”

ਮਹਾਂਕੋਠਿਤ : – ”ਚੇਤਨਾ ਕਿਸ ਤੇ ਨਿਰਭਰ ਹੈ ?”

ਸਾਰਿਪੁੱਤ :– “ਤਪਸ਼ (ਗਰਮਾਇਸ਼) ਉੱਤੇ”

ਮਹਾਂਕੋਠਿਤ : – “ਤਪਸ਼ ਕਿਸ ਉਤੇ ਨਿਰਭਰ ਹੈ ?”

ਸਾਰਿਪੁੱਤ:– “ਚੇਤਨਾ ਉੱਤੇ”

ਮਹਾਂਕੋਠਿਤ : – “ਤੁਸੀਂ ਕਹਿੰਦੇ ਹੋ ਕਿ ਤਪਸ਼ ਚੇਤਨਾ ਤੇ ਨਿਰਭਰ ਹੈ। ਤੁਸੀਂ ਇਹ ਵੀ ਕਹਿੰਦੇ ਹੋ ਕਿ ਚੇਤਨਾ ਤਪਸ਼ ਉਤੇ ਨਿਰਭਰ ਹੈ। ਇਸ ਦਾ ਸਹੀ-ਸਹੀ ਭਾਵ ਅਰਥ ਕੀ ਲੈਣਾ ਚਾਹੀਦਾ ਹੈ ?”

ਸਾਰਿਪੁੱਤ:-  “ਮੈਂ ਆਪ ਨੂੰ ਇੱਕ ਮਿਸਾਲ ਦਿੰਦਾ ਹਾਂ, ਜਿਵੇਂ ਕਿ ਦੀਪਕ ਦੇ ਮਾਮਲੇ ਵਿੱਚ ਹੈ। ਦੀਪਕ ਦੀ ਰੋਸ਼ਨੀ ਤੇ ਆਕ੍ਰਿਤ ਦੀਪਕ ਦੀ ਲਾਟ ਪ੍ਰਗਟ ਹੁੰਦੀ ਹੈ ਅਤੇ ਦੀਪਕ ਦੀ ਲਾਟ ਉਤੇ ਆਸ਼੍ਰਿਤ ਰੋਸ਼ਨੀ ਪ੍ਰਗਟ ਹੁੰਦੀ ਹੈ, ਇਸੇ ਤਰ੍ਹਾਂ ਚੇਤਨਾ ਤਪਸ਼  ਤੇ ਨਿਰਭਰ ਹੈ ਅਤੇ ਤਪਸ਼ ਚੇਤਨਾ ਉਤੇ।

ਮਹਾਂਕੋਠਿਤ : – “ਇਸ ਤੋਂ ਪਹਿਲਾਂ ਕਿ ਸਰੀਰ ਨੂੰ ਇੱਕ ਸੁੱਕੀ ਹੋਈ ਲੱਕੜ ਵਾਂਗ ਇੱਕ ਪਾਸੇ ਸੁੱਟ ਦਿੱਤਾ ਜਾਵੇ, ਅਜਿਹੀਆਂ ਕਿੰਨੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਤਿਆਗਣਾ ਸਰੀਰ ਲਈ ਜਰੂਰੀ ਹੈ ?”

ਸਾਰਿਪੁੱਤ:– “ਜੀਵਿਤ-ਇੰਦਰੀਆਂ, ਤਪਸ਼ ਅਤੇ ਚੇਤਨਾ।”

ਮਹਾਂਕੋਠਿਤ:- “ਜੀਵਨ-ਮੁਕਤ ਲਾਸ਼ ਅਤੇ ਉਸ ਧਿਆਨੀ ਭਿਕਸ਼ੂ, ਜਿਸ ਦੀ ਸੰਗਿਯਾ ਅਤੇ ਵੇਦਨਾਵਾਂ ਥੰਮ੍ਹ ਗਈਆਂ ਹਨ ਵਿੱਚ ਕੀ ਫ਼ਰਕ ਹੈ ?”

ਸਾਰਿਪੱਤ:- ਲਾਸ਼ ਵਿੱਚ ਨਾ ਸਿਰਫ ਸਰੀਰ ਦੀ ਲਚਕ, ਬਾਣੀ ਅਤੇ ਚੇਤਨਾ ਹੀ ਸ਼ਾਂਤ ਅਤੇ ਨਿਸਚਲ ਹੋ ਜਾਂਦੇ ਹਨ, ਬਲਕਿ ਜੀਵਨ-ਸ਼ਕਤੀ ਖਤਮ ਹੋ ਜਾਂਦੀ ਹੈ, ਤਪਸ਼ ਯਾਨੀ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਜੀਓਵਾਲ ਦੀ ਸਰਬਸੰਮਤੀ ਵਾਲੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਮਿਲੀ ਪੰਜ ਲੱਖ ਦੀ ਇਨਾਮੀ ਗਰਾਂਟ
Next articleਸਵੈ ਅਨੁਸ਼ਾਸਨ ਹੀ ਸਫਲਤਾ ਦੀ ਪੌੜੀ ਹੈ : ਸਨਾਵਰਦੀਪ ਆਈ.ਏ.ਐੱਸ. — ਟਰੱਸਟ ਆਗੂਆਂ ਨੇ ਵਧਾਈ ਦਿੱਤੀ