HOME ਅੱਜ ਹੋਵੇਗਾ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੁਆਰਾ ਦਾਖਲਾ ਮੁਹਿੰਮ 2026-27 ਦਾ ਆਗਾਜ਼

ਅੱਜ ਹੋਵੇਗਾ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੁਆਰਾ ਦਾਖਲਾ ਮੁਹਿੰਮ 2026-27 ਦਾ ਆਗਾਜ਼

ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾਂ ਤੋਂ ਰਵਾਨਾ ਹੋਵੇਗੀ ਦਾਖ਼ਲਾ ਕੰਪੇਨ ਵੈਨ 

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਸਿੱਖਿਆ ਵਿਭਾਗ ਪੰਜਾਬ ਦੁਆਰਾ ਪੰਜਾਬ ਸਿੱਖਿਆ ਕ੍ਰਾਂਤੀ, ਦਾਖਲਾ ਮੁਹਿੰਮ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀਮਤੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ,ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਤੋਂ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ,ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਦਾਖਲਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾਂ (ਕ-2) ਤੋਂ ਕੀਤੀ ਜਾਵੇਗੀ। ਜਿਸ ਦੇ ਚਲਦੇ ਦਾਖਲਾ ਮੁਹਿੰਮ ਤਹਿਤ ਵੈਨ ਕੰਪੇਨ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਤੋਂ ਚੱਲੇਗੀ। ਇਸ ਵੈਨ ਕੰਪੇਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਕੁਮਾਰ ਪੰਚਾਲ  ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਉਹਨਾਂ ਦੱਸਿਆ ਕਿ ਇਹ ਵੈਨ ਦਾਖਲਾ ਮੁਹਿੰਮ ਕੰਪੇਨ  ਦੌਰਾਨ ਬੱਚਿਆਂ ਦੇ ਮਾਪਿਆਂ ਨੂੰ  ਜਿੱਥੇ ਨਰਸਰੀ ਤੋਂ ਬਾਰ੍ਹਵੀਂ ਕਲਾਸ ਦੇ ਦਾਖਲਿਆਂ ਲਈ  ਜਾਗਰੂਕ ਕਰੇਗੀ। ਉਥੇ ਹੀ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਸੰਬੰਧੀ ਬੱਚਿਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਨੇ ਉਕਤ ਦਾਖਲਾ ਕੰਪੇਂਨ ਵੈਨ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 9:30 ਵਜੇ ਕੰਪੇਨ ਵੈਨ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਤੋਂ ਰਵਾਨਾ ਹੋਵੇਗੀ । 10 ਵਜੇ ਬੱਸ ਸਟੈਂਡ ਕਪੂਰਥਲਾ ਤੇ ਨਜ਼ਦੀਕ ਸਿਵਲ ਹਸਪਤਾਲ ਪਹੁੰਚੇਗੀ। 10:45 ਤੇ ਮੱਛਰ ਕਲੋਨੀ,ਡਾਇਟ ਸ਼ੇਖੂਪੁਰ,ਆਰ ਸੀ ਐੱਫ, ਖੈੜਾ ਦੋਨਾ ਤੋਂ ਹੁੰਦੀ ਹੋਈ 12 ਵਜੇ ਬੱਸ ਸਟੈਂਡ ਡਡਵਿੰਡੀ ਪਹੁੰਚੇਗੀ । ਇਸੇ ਪ੍ਰਕਾਰ 1 ਵਜੇ ਬੱਸ ਸਟੈਂਡ ਸੁਲਤਾਨਪੁਰ ਲੋਧੀ , ਤਲਵੰਡੀ ਚੌਧਰੀਆਂ , 2 ਵਜੇ ਤੋਂ 3 ਵਜੇ ਦੇ ਦਰਮਿਆਨ ਬੱਸ ਸਟੈਂਡ ਪਰਵੇਜ਼ ਨਗਰ , ਮਹਿਤਾਬਗੜ੍ਹ ਮਹੁੱਲਾ ਵਿੱਚ ਪਹੁੰਚੇਗੀ। ਇਸੇ ਮੁਤਾਬਿਕ ਇਹ ਕੰਪੇਨ ਵੈਨ  ਅਗਲੇ ਦਿਨਾਂ ਦੌਰਾਨ ਵੱਖ ਵੱਖ ਸਿੱਖਿਆ ਬਲਾਕਾਂ ਵਿੱਚ ਵੀ ਪਹੁੰਚੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਤੇ ਆਮ ਲੋਕਾਂ ਦੇ ਸਾਹ ਸੁਕਾਏ
Next articleTHE EMOTION CORD