HOME ਕੀ ਫਾਇਦਾ

ਕੀ ਫਾਇਦਾ

1
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਜਿਹੜਾ ਧਰਮ ਮਨ ਦੀ ਸ਼ਾਂਤੀ ਨਾਲ ਦਿਲ ਵਾ ਸਕੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਸਹੀ ਰਸਤੇ ਤੇ ਨਾ ਚਲਾ ਸਕੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਕਾਮ ਕ੍ਰੋਧ ਨਾ ਰੋਕ ਸਕੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਸਮਾਨਤਾ ਦਾ ਪਾਠ ਨਾ ਪੜਾਵੇ|
ਉਸ ਧਰਮ ਦਾ ਕੀ ਫਾਇਦਾ|
ਜਿਸ ਧਰਮ ਤੇ ਚੱਲ ਕੇ ਸੱਚ ਬੋਲਣਾ ਨਾ ਆਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਇਨਸਾਨੀਅਤ ਦਾ ਪਾਠ ਨਾ ਪੜਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਆਪਸੀ ਵੈਰ ਭਾਵਨਾ ਖਤਮ ਨਾ ਕਰਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ  ਸਰਵਣ ਕੁਮਾਰ ਬਣਾਉਣਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਸਭ ਧਰਮਾਂ ਦੀ ਇੱਜਤ ਕਰਨਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਇਮਾਨਦਾਰੀ ਨਾਲ ਕਮਾ ਕੇ ਖਾਣਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਵੰਡ ਕੇ ਇਕੱਠੇ ਖਾਣਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਦੁਖੀ ਲੋਕਾਂ ਦੀ ਸੇਵਾ ਕਰਨਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਅਹਿੰਸਾ ਦਾ ਪਾਠ ਨਾ ਪੜਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਦੇਸ਼ ਵਾਸਤੇ ਕੁਰਬਾਨੀ ਕਰਨਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|
ਜਿਹੜਾ ਧਰਮ ਮਾਪਿਆਂ ਦੀ ਸੇਵਾ ਕਰਨਾ ਨਾ ਸਿਖਾਵੇ
ਉਸ ਧਰਮ ਦਾ ਕੀ ਫਾਇਦਾ|

ਪ੍ਰੋਫੈਸਰ ਸ਼ਾਮ ਲਾਲ  ਕੌਸ਼ਲ
ਮੋਬਾਈਲ  94 16 359045
ਰੋਹਤਕ ਹਰਿਆਣਾ 

Previous articleਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ਤੇ ਸੁਪਰੀਮ ਕੋਰਟ ਨੇ ਕਿਹਾ, ‘ਮੈਚ ਚੱਲਣਾ ਚਾਹੀਦਾ ਹੈ’
Next articleਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ