HOME ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ

ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ

ਫੋਟੋ ਕੈਪਸਨ -: ਪਿੰਡ ਪੂਨੀਆ ਵਿਖੇ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਸ਼੍ਰੀਮਤੀ ਰਾਬੀਆ ਕੌਂਸਲਰ ਨਾਲ ਹੋਰ।

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ)-: ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਸਿਵਲ ਸਰਜਨ ਸਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਚਰਨਜੀਤ ਸਿੰਘ ਐਸ.ਐਮ.ਓ, ਪੀ.ਐੱਚ.ਸੀ ਸੁੱਜੋ ਅਤੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਬੰਗਾ ਦੀ ਅਗਵਾਈ ਹੇਠ ਪਿੰਡ ਪੂਨੀਆ ਵਿਖੇ ਲੋਕਾਂ ਨੂੰ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਾਬੀਆ ਕੌਂਸਲਰ ਸੀਐਚਸੀ ਬੰਗਾ ਨੇ ਪਿੰਡ ਦੇ ਸਰਪੰਚ ਸ਼੍ਰੀਮਤੀ ਕਸ਼ਮੀਰ ਕੌਰ, ਸ਼ੋਭਨਾ ਪਾਲ ਸੀ ਐਚ ਓ, ਗੁਰਮੇਲ ਕੌਰ, ਪ੍ਰਵੀਨ ਕੌਰ ਅਤੇ ਮਨਜੀਤ ਕੌਰ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ ਘਰ ਜਾ ਐਚ ਆਈ ਵੀ ਅਤੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਨੁਕੜ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕੀ ਫਾਇਦਾ
Next articleDyal Singh Majithia: A Charismatic Leader, a Visionary, and a Man of the Era—An Evaluation