ਅਮਰਨਾਥ ਯਾਤਰੀ ਹੈਲਥ ਫਿੱਟਨੈੱਸ ਸਰਟੀਫਿਕੇਟ ਲਈ ਹੋ ਰਹੇ ਹਨ ਖੱਜਲ ਖੁਆਰ – ਅਸ਼ੋਕ ਸੰਧੂ

ਫ਼ੋਟੋ : ਸਰਕਾਰੀ ਹਸਪਤਾਲ ਦੇ ਬਾਹਰ ਮੰਡਲ ਪ੍ਰਧਾਨ ਅਸ਼ੋਕ ਸੰਧੂ ਦੇ ਨਾਲ ਖੜੇ ਹਨ ਮੰਡਲ ਦੇ ਅਹੁਦੇਦਾਰ ਅਤੇ ਅਮਰਨਾਥ ਯਾਤਰੀ।

ਨੂਰਮਹਿਲ ਹਸਪਤਾਲ ਵਿੱਚ ਡਾਕਟਰ, ਸਟਾਫ਼ ਅਤੇ ਜ਼ਰੂਰੀ ਯੰਤਰਾਂ ਦੀ ਘਾਟ ਜਲਦੀ ਪੂਰੀ ਕੀਤੀ ਜਾਵੇ 

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ):  ਬੜੀ ਜਦੋ ਜਹਿਦ ਅਤੇ ਯਤਨਾਂ ਉਪਰੰਤ ਨੂਰਮਹਿਲ ਦੇ ਸਰਕਾਰੀ ਹਸਪਤਾਲ ਵਿੱਚ ਸ਼੍ਰੀ ਅਮਰਨਾਥ ਯਾਤਰਾ ਲਈ “ਯਾਤਰਾ ਫਿੱਟਨੈੱਸ ਸਰਟੀਫਿਕੇਟ” ਜਾਰੀ ਕਰਨ ਲਈ ਡਾ: ਸੁਬੋਧ ਕਟਾਰੀਆ ਦਾ ਨਾਮ ਨਿਯੁਕਤ ਹੋਇਆ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਅਮਰਨਾਥ ਯਾਤਰੀ ਆਪਣਾ ਕੰਮਕਾਜ ਛੱਡਕੇ ਹਸਪਤਾਲ ਜਾਂਦੇ ਹਨ ਤਾਂ ਉੱਥੇ ਡਾਕਟਰ ਅਤੇ ਈ.ਸੀ.ਜੀ ਮਸ਼ੀਨ ਨਾ ਹੋਣ ਕਾਰਣ ਨਿਰਾਸ਼ ਹੋਕੇ ਵਾਪਿਸ ਪਰਤ ਆਉਂਦੇ ਹਨ।

ਇਸ ਸੰਬੰਧੀ ਜਦੋਂ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਅਹੁਦੇਦਾਰ ਜਿਨ੍ਹਾਂ ਵਿੱਚ ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ, ਵਿਸ਼ੇਸ਼ ਸਕੱਤਰ ਲਾਇਨ ਬਬਿਤਾ ਸੰਧੂ, ਜਨਰਲ ਸਕੱਤਰ ਲਾਇਨ ਸ਼ਰਨਜੀਤ ਸਿੰਘ ਬਿੱਲਾ, ਪੀ.ਆਰ.ਓ ਅਮਨ ਕੁਮਾਰ, ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ ਅਤੇ ਸੁਭਾਸ਼ ਢੰਡ, ਕੋਆਰਡੀਨੇਟਰ ਲਾਇਨ ਦਿਨਕਰ ਸੰਧੂ, ਯਾਤਰੀ ਗੁਰਵਿੰਦਰ ਸੋਖਲ ਅਤੇ ਰਮਾ ਸੋਖਲ ਨੇ ਹਸਪਤਾਲ ਦੇ ਐਸ.ਐਮ.ਓ ਡਾ: ਰਮੇਸ਼ ਪਾਲ ਨਾਲ ਮੁਲਾਕਾਤ ਕੀਤੀ ਤਾਂ ਡਾਕਟਰ ਸਾਹਿਬ ਨੇ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਨਾ ਡਾਕਟਰ ਹਨ ਨਾ ਹੀ ਪੂਰਾ ਸਟਾਫ਼ ਅਤੇ ਨਾ ਹੀ ਈ.ਸੀ.ਜੀ ਮਸ਼ੀਨ।

ਉਹਨਾਂ ਕਿਹਾ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਕਟਰ, ਸਟਾਫ਼ ਅਤੇ ਯੰਤਰਾਂ ਦੀ ਘਾਟ ਜਲਦੀ ਪੂਰੀ ਨਾ ਕੀਤੀ ਗਈ ਤਾਂ ਇਸ ਹਸਪਤਾਲ ਨੂੰ ਜਲਦੀ ਹੀ ਜ਼ਿੰਦਾ ਲੱਗਣ ਦੀ ਨੌਬਤ ਸਿਰ ਤੇ ਖੜੀ ਹੈ, ਅਮਰਨਾਥ ਯਾਤਰੀਆਂ ਦੇ ਮੈਡੀਕਲ ਦੀ ਸਮੱਸਿਆ ਦੀ ਗੱਲ ਤਾਂ ਇੱਕ ਪਾਸੇ ਰਹੀ, ਰੋਜ਼ਾਨਾ ਆਉਣ ਵਾਲੇ ਸੈਂਕੜੇ ਮਰੀਜ਼ ਬਹੁਤ ਜ਼ਿਆਦਾ ਪ੍ਰੇਸ਼ਾਨ ਅਤੇ ਖੱਜਲ ਖੁਆਰ ਹੋ ਰਹੇ ਹਨ। ਮੰਡਲ ਦੇ ਅਹੁਦੇਦਾਰਾਂ ਅਤੇ ਅਮਰਨਾਥ ਯਾਤਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਪਾਸੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਹਸਪਤਾਲ ਨੂੰ ਜ਼ਿੰਦਾ ਲੱਗੇ ਡਾਕਟਰ ਸਾਹਿਬਾਨ ਅਤੇ ਜ਼ਰੂਰੀ ਮਸ਼ੀਨਰੀ ਦੀ ਘਾਟ ਸਮੇਤ ਸਟਾਫ਼ ਬਿਨਾਂ ਕਿਸੇ ਦੇਰੀ ਦੇ ਪੂਰੀ ਕੀਤੀ ਜਾਵੇ।

Previous articlePanasonic acquires Girish Rishi-led Blue Yonder for $7.1B
Next articleOPPO to launch new 5G phone on April 27