ਵੈੱਲਫੇਅਰ ਟਰੱਸਟ ਵੱਲੋਂ ਸਖਸ਼ੀਅਤਾਂ ਦਾ ਕੀਤਾ ਗਿਆ ਸਨਮਾਨ

ਨਵਾਂ ਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਜੀ. ਐੱਨ. ਫੂਡਜ਼ ਨਵਾਂ ਸ਼ਹਿਰ ਵਿਖੇ ਕੀਤਾ ਗਿਆ ਜਿਸ ਵਿੱਚ ਪੰਜ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ ਸਮਾਜ ਪ੍ਰਤੀ ਵਿਲੱਖਣ ਪ੍ਰਾਪਤੀਆਂ ਕਰਕੇ ਕੀਤਾ ਗਿਆ ਜਿਨ੍ਹਾਂ ਵਿੱਚ ਸਤਿਕਾਰ ਯੋਗ ਡਾ. ਨਛੱਤਰ ਪਾਲ ਜੀ ਹਲਕਾ ਵਿਧਾਇਕ, ਕੌਸਲਰ ਸ਼੍ਰੀ ਕਮਲਜੀਤ ਕਮਲ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ ਪ੍ਰਧਾਨ ਬਾਰ ਕੌਂਸਲ ਨਵਾਂ ਸ਼ਹਿਰ, ਸ਼੍ਰੀ ਬਾਬਾ ਕਮਲ ਫਿਲਮ ਡਾਇਰੈਕਟਰ ਤੇ ਸ੍ਰੀ ਸਤਵਿੰਦਰ ਟੀਨੂੰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਡਾ. ਨਛੱਤਰ ਪਾਲ ਜੀ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਸਮਾਜ ਨੂੰ ਜਾਗਰੂਕ ਕਰਨ ਲਈ ਅਨੇਕਾਂ ਲੋਕ ਕਾਰਜ ਕਰਦੇ ਆ ਰਹੇ ਹਨ ਪਰ ਅਸਲ ਪ੍ਰਾਪਤੀ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਜਾਣ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਮਾਜ ਅਤੇ ਹਲਕੇ ਦੇ ਅਨੇਕਾਂ ਮੁੱਦੇ ਵਿਧਾਨ ਸਭਾ ਵਿੱਚ ਉਠਾਏ ਤੇ ਹੋਈਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦਾ ਮਸਲਾ, ਵਿਦਿਆਰਥੀਆਂ ਦੀਆਂ ਡਿਗਰੀਆਂ ਬਾਰੇ, ਰਜਿਸਟਰੀਆਂ ਲਈ ਐੱਨ. ਓ. ਸੀ. ਦਾ ਮਾਮਲਾ ਤੇ ਹੋਰ ਅਨੇਕਾਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਜਦੋਂ ਮੈਂ ਵਿਧਾਨ ਸਭਾ ਵਿੱਚ ਕੋਈ ਸਮਾਜਿਕ ਮੁੱਦਾ ਉਠਾਉਦਾ ਹਾਂ ਤਾਂ ਸਾਡੇ ਸਮਾਜ ਦੇ ਹੋਰ ਨੁਮਾਇੰਦੇ ਮੇਰਾ ਸਾਥ ਨਹੀਂ ਦਿੰਦੇ। ਇਸ ਮੌਕੇ ਤੇ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਕੌਸਲਰ ਡਾ. ਕਮਲਜੀਤ ਕਮਲ, ਬਾਬਾ ਕਮਲ, ਨਿੱਕੂ ਰਾਮ ਜਨਾਗਲ ਆਦਿ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ਸ੍ਰੀ ਐੱਸ. ਐੱਸ. ਆਜ਼ਾਦ, ਮਹਿੰਦਰ ਸੂਦ ਵਿਰਕ, ਮਲਕੀਤ ਮੰਢਾਲੀ ਤੇ ਦੇਸ ਰਾਜ ਬਾਲੀ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ਤੇ ਸਟੇਜ ਸਕੱਤਰ ਦੀ ਭੂਮਿਕਾ ਸੱਤ ਪਾਲ ਸਾਹਲੋਂ ਨੇ ਬਾਖੂਬੀ ਨਿਭਾਈ।
ਇਸ ਮੌਕੇ ਤੇ ਸਰਵਸ਼੍ਰੀ ਸੁਸ਼ੀਲ ਘਈ, ਡਾ. ਪਰਮਜੀਤ, ਪਰਮਜੀਤ ਮਹਾਲੋਂ, ਹਰਮੇਸ਼ ਥਾਂਦੀਆਂ, ਐਡਵੋਕੇਟ ਰੇਸ਼ਮ ਸਿੰਘ, ਜੋਗਿੰਦਰ ਸਿੰਘ ਮੈਂਗੜਾ, ਸਰਬਜੀਤ ਜਾਫਰਪੁਰ, ਦਰਸ਼ਨ ਪੱਲੀ, ਨਿਰਮਲ ਭੰਗਲਾਂ, ਡਾ. ਗੁਰਨਾਮ ਚਾਹਲਾਂ, ਡਾ ਰਾਮਲਾਲ, ਨਿੱਕੂ ਰਾਮ ਜਨਾਗਲ, ਸਤੀਸ਼ ਕੁਮਾਰ, ਰਾਮ ਸਿੰਘ ਢਾਹਾਂ, ਗਿਆਨ ਸਿੰਘ, ਪ੍ਰੇਮ ਮਜਾਰੀ, ਜਨਕ ਰਾਹੋਂ, ਸੋਨੀ ਪ੍ਰਧਾਨ, ਮੇਜਰ ਸਿੰਘ ਘਟਾਰੋਂ, ਮਾਸਟਰ ਪ੍ਰੇਮ, ਬਲਵਿੰਦਰ ਭੰਗਲ, ਗੁਰਨਾਮ ਪੁੰਨੂੰ ਮਜਾਰਾ, ਗੁਰਪ੍ਰੀਤ ਸਾਧਪੁਰੀ, ਚਮਨ ਲਾਲ ਕਰਿਆਮ ਆਦਿ ਨੇ ਆਪੋ ਆਪਣੀ ਹਾਜ਼ਰੀ ਲਗਵਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਵਲੋਂ ਚਿੱਟੇ ਦੇ ਖ਼ਿਲਾਫ਼ D.C ਦਫ਼ਤਰ ਲਗੇਗਾ ਪੱਕਾ ਧਰਨਾ: ਮਾਨਾ,ਬਿੱਟਾ,ਦਿਨੇਸ਼ ਪੱਪੂ।
Next articleਲਾਈਨਜ਼ ਕਲੱਬ ਮੁਕੰਦਪੁਰ ਐਕਟਿਵ ਵੱਲੋਂ ਤਲਵੰਡੀ ਫੱਤੂ ਵਿਖੇ ਲਗਾਇਆ ਫਰੀ ਮੈਡੀਕਲ ਚੈੱਕਅੱਪ ਕੈਂਪ