ਧਾਰਾ  370 ਨੂੰ ਖਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰਖਣ ਵਾਲੇ  ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾ -ਖੋਜੇਵਾਲ

ਕਪੂਰਥਲਾ,  (ਕੌੜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ ਕਿ ਜੰਮੂ ਕਸ਼ਮੀਰ ਵਿਚ ਸ਼ਾਤੀ ਅਤੇ ਆਮ ਸਥਿਤੀ ਵਾਪਸ ਆਈ। ਅਸੀ ਆਸ ਕਰਦੇ ਹਾ ਕਿ ਆਉਣ  ਵਾਲੇ ਸਮੇ ਵਿਚ ਮੋਦੀ ਸਰਕਾਰ ਪੀ. ਉ. ਕੇ ਨੂੰ ਭਾਰਤ ਵਿਚ ਸ਼ਾਮਲ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਲਾ ਕਪੂਰਥਲਾ (ਵਿਧਾਨ ਸਭਾ ਹਲਕਾ ਕਪੂਰਥਲਾ) ਦੇ ਪਿੰਡ ਬੂਟਾ ਵਿਖੇ ਪਹੁੰਚਣ  ਤੇ ਜ਼ਿਲ੍ਹਾ ਕਪੂਰਥਲਾ ਬੀ ਜੇ ਪੀ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ  ਵੱਲੋਂ ਚਲਾਈਆਂ ਹੋਈਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਜਵਲਾ ਯੋਜਨਾ ਤਹਿਤ ਗਰੀਬ ਪਰਿਵਾਰਾ ਨੂੰ ਮੁਫਤ ਗੈਸ ਸਿਲੰਡਰ ਵੰਡੇ ਗਏ ।ਇਸ ਮੌਕੇ ਤੇ ਜਿਲਾ ਉਪ ਪਰਧਾਨ ਅਸ਼ਵਨੀ ਤੁਲੀ, ਜਿਲਾ ਯੂਵਾ ਮੋਰਚਾ ਪਰਧਾਨ ਸੰਨੀ ਬੈੰਸ, ਕਪੂਰਥਲਾ ਹਲਕਾ ਵਿਸਤਾਰਕ ਅਨਿਲ ਵਾਲੀਆ,ਮੰਡਲ (ਸਰਕਲ) ਪਰਧਾਨ ਬਲਵੰਤ ਸਿੰਘ ਬੂਟਾ, ਪਿੰਡ ਦੇ ਮੋਹਤਬਰ ਅਤੇ ਸਰਕਾਰੀ ਅਫਸਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਚੌਥੀ ਵਾਰ ਭੱਜਿਆ ਮੁੱਖ ਮੰਤਰੀ   8736 ਕੱਚੇ ਅਧਿਆਪਕ
Next articleफिलिस्तीन–इजराइल संघर्ष: समाधान का गांधीवादी रास्ता