ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 21ਵੀਂ ਵਰ੍ਹੇਗੰਢ ਮੌਕੇ ਸੰਗਤਾਂ ਨੂੰ ਜੀ ਆਇਆਂ ਨੂੰ

25 ਜੁਲਾਈ 2021 ਦਿਨ ਐਤਵਾਰ, ਸਥਾਨ:- ਗੁਰਦਾਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ
ਸੰਗਤਾਂ ਦੁਆਰਾ ਕੀਤੀ ਗਈ ਅਣਥੱਕ ਕਾਰਸੇਵਾ ਦੀ ਅਦੁੱਤੀ ਮਿਸਾਲ

ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ 21 ਸਾਲ ਦਾ ਲੰਮਾ ਸਫ਼ਰ ਪੂਰਾ ਕਰ ਲਿਆ ਹੈ। ਕਿਸੇ ਨਦੀਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕਰਕੇ ਉਸ ਦੀ ਨਿਰਮਲਧਾਰਾ ਨੂੰ ਮੁੜ ਵੱਗਣ ਲਾਉਣ ਦੀ ਇਹ ਪਹਿਲੀ ਮਿਸਾਲ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਚੱਲ ਰਹੀ ਇਸ ਕਾਰ ਸੇਵਾ ਦੌਰਾਨ ਬਹੁਤ ਸਾਰੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੰਗਤਾਂ ਦੇ ਸਿਰਾਂ ‘ਤੇ ਰਹਿਬਰ ਗੁਰੂ ਨਾਨਕ ਦੇਵ ਜੀ ਦਾ ਹੱਥ ਸੀ।

ਕਾਰ ਸੇਵਾ ਨਾਲ ਅਲੋਪ ਹੋ ਰਹੀ ਸਿੱਖੀ ਦੀ ਧ੍ਰੋਹਰ ਕਾਲੀ ਵੇਈਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣ ਦਾ ਨਿਸ਼ਾਨਾ ਪੂਰਾ ਕੀਤਾ ਗਿਆ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਸੁਲਤਾਨਪੁਰ ਲੋਧੀ ਵਰਗੀ ਇਤਿਹਾਸਕ ਨਗਰੀ ਦਾ ਨਾਂਅ ਮੁੜ ਦੁਨੀਆਂ ਦੇ ਨਕਸ਼ੇ ‘ਤੇ ਸੁਨਹਿਰੀ ਹੋ ਕੇ ਚਮਕਿਆ ਹੈ। ਇਸ ਦਾ ਸਿਹਰਾ ਸਮੁੱਚੀ ਗੁਰਸੰਗਤ ਸਿਰ ਬੱਝਦਾ ਹੈ। ਪਵਿੱਤਰ ਵੇਈਂ ਦੀ 21ਵੀਂ ਵਰ੍ਹੇਗੰਢ ਮੌਕੇ ਪੰਜਾਬ ਨੂੰ ਵਾਤਾਵਰਣ ਪੱਖ ਤੋਂ ਕਿਵੇਂ ਹੋਰ ਬੇਹਤਰ ਬਣਾਇਆ ਜਾਵੇ.? ਇਸ ਬਾਰੇ ਵਿਚਾਰਾਂ ਕੀਤੀਆਂ ਜਾਣਗੀਆ।

ਵੱਲੋਂ:- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸਮੂਹ ਗੁਰਸੰਗਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰਿੰਦਰ ਛਿੰਦਾ ਦਾ ਟਰੱਕ ਗੀਤ ਲੋਕਾਂ ਦੀ ਕਚਹਿਰੀ ਵਿਚ ਫਿਰ ਪਾ ਰਿਹੈ ਧਮਾਲ
Next article17 ਜੁਲਾਈ ਤੋਂ ਨਕੋਦਰ ‘ਚ ਸ਼ੁਰੂ ਹੋਵੇਗਾ ਬਾਪੂ ਲਾਲ ਬਾਦਸ਼ਾਹ ਦਾ ਮੇਲਾ, ਹੰਸਰਾਜ ਹੰਸ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨਗੇ