(ਸਮਾਜ ਵੀਕਲੀ)
ਕੋਈ ਲੱਗ ਲਪੇਟ ਨਹੀਂ
ਨਾ ਕਾਜੀ, ਨਾ ਮੁਲਾ, ਭਾਈ,
ਨਾ ਤਿੱਥਾਂ ਪੰਡਤ ਕੱਢੀਆਂ।
ਸੂਰਜ ਨੇ ਧਰਤੀ ਦੀ ਹਿੱਕ ‘ਤੇ,
ਠੰਡੀਆਂ ਕਿਰਨਾਂ ਛੱਡੀਆਂ।
ਧਰਤੀ,ਚੰਦ,ਸੂਰਜ ਪਰਿਕਰਮਾ,
ਅਲੋਕਾਰੀ ਜਦ ਹੋਈ।
ਕਹਿਣ ਪੰਡਤ ਜੀ,ਗ੍ਰਹਿਣ ਲੱਗ ਗਿਆ,
ਇਹ ਅਣਹੋਣੀ ਹੋਈ।
ਢਲਿਆ ਚੰਦ,ਚੜ੍ਹਿਆ ਜਦੋਂ ਸੂਰਜ,
ਧਰਤੀ ਲੱਗੀ ਪਿਆਰੀ।
ਵਿਆਹ ਬੰਧਨ ਵਿਚ,ਅਸੀਂ ਬੱਝ ਗਏ,
ਵਿਆਹ ਦੀ ਰਸਮ ਨਿਆਰੀ।
ਲੋਕੀਂ ਕਹਿਣ ਗ੍ਰਹਿਣ ‘ਚ ਸ਼ਾਦੀ,
ਪੈ ਜਾਵੇ ਨਾ ਕਿਤੇ ਭਾਰੀ।
ਮਾਂ ਮੇਰੀ ਜਦ ਵਾਰਿਆ ਪਾਣੀ,
ਨਜ਼ਰ, ਉਤਰ ਗਈ ਸਾਰੀ।
ਵਿਆਹ ਬੰਧਨ ਦੀਆਂ ਜਦੋਂ ਪੌੜੀਆਂ,
ਹੱਥ ਵਿਚ ਹੱਥ ਪਾ ਉਤਰੇ।
ਪਤਾ ਨਹੀਂ ਕਦੋਂ ਦਿਨ ਲੰਘ ਗਏ,
ਧਰਤੀ ਮੌਲੀ ਸਾਰੀ।
ਅਸ਼ੀਰਵਾਦ ਲਈ।
(ਜੱਸੀ,ਮੰਜੂ)