ਨਿਗਮ ਚੋਣਾਂ ਜਿੱਤਣ ਲਈ ਮਿਲ ਕੇ ਮਿਹਨਤ ਕਰਾਂਗੇ: ਧਾਲੀਵਾਲ

ਅੰਮ੍ਰਿਤਸਰ, (ਸਮਾਜ ਵੀਕਲੀ): ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਨਗਰ ਨਿਗਮ ਚੋਣਾਂ ਸਬੰਧੀ ਪਾਰਟੀ ਦੀ ਮੀਟਿੰਗ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ‘ਆਪ’ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਬਚਤ ਭਵਨ ਵਿੱਚ ਹੋਈ। ਇਸ ਵਿੱਚ ਉੱਚੇਚੇ ਤੌਰ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਸ਼ਾਮਲ ਹੋਏ।

ਮੀਟਿੰਗ ਵਿੱਚ ਆ ਰਹੀਆਂ ਨਗਰ ਨਿਗਮ ਚੋਣਾਂ ਅਤੇ ਸੰਗਠਨ ਦੀ ਮਜ਼ਬੂਤੀ ਲਈ ਅਹਿਮ ਫ਼ੈਸਲੇ ਕੀਤੇ ਗਏ ਅਤੇ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ, ਅਹੁਦੇਦਾਰਾਂ ਅਤੇ ਬਲਾਕ ਇੰਚਾਰਜਾਂ ਦੇ ਵਿਚਾਰ ਸੁਣੇ ਅਤੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਧਾਲੀਵਾਲ, ਚੇਅਰਮੈਨ ਅਸ਼ੋਕ ਤਲਵਾਰ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਹਰ ਵਾਰਡ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰ ਕੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਮਿਲ ਕੇ ਮਿਹਨਤ ਕੀਤੀ ਜਾਵੇਗੀ।

ਇਸ ਮੌਕੇ ਜਗਦੀਪ ਸਿੰਘ, ਅਨਿਲ ਮਹਾਜਨ, ਵਿਕਰਮ ਜੀਤ ਵਿੱਕੀ, ਹਰਜੀਤ ਸਿੰਘ, ਸੁਖਬੀਰ ਕੌਰ, ਡਾ. ਇੰਦਰਪਾਲ, ਸਤਵਿੰਦਰ ਸਿੰਘ ਜੌਹਲ, ਅਨਮੋਲ ਛਾਪਾ, ਭਗਵੰਤ ਕੰਵਲ, ਜਗਦੀਪ ਸਿੰਘ, ਪ੍ਰਭਬੀਰ ਸਿੰਘ ਬਰਾੜ, ਰਵਿੰਦਰ ਹੰਸ, ਪਰਮਿੰਦਰ ਸਿੰਘ ਸੇਠੀ, ਮਨੀਸ਼ ਅਗਰਵਾਲ, ਸ਼ਿਵਾਨੀ ਸ਼ਰਮਾ, ਸ਼ਸ਼ੀਵੀਰ ਸ਼ਰਮਾ ਤੇ ਹੋਰ ਸਾਥੀ ਮੌਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਵਿਰੋਧੀ ਧਿਰ ਗੱਲਬਾਤ ਲਈ ਅੱਗੇ ਵਧਦੀ ਹੈ ਤਾਂ ਸੰਸਦ ਅੰਦਰਲਾ ਰੇੜਕਾ ਮੁੱਕ ਸਕਦਾ ਹੈ: ਸ਼ਾਹ
Next articleMajoritarianism on March in Israel