ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਪੰਜਾਬ ਹਰਿਆਣਾ ਵਿੱਚ ਵੱਡੇ ਪੱਧਰ ਤੇ ਖੇਡੀ ਜਾਂਦੀ ਸਰਕਲ ਸਟਾਈਲ ਕਬੱਡੀ ਵਿੱਚ ਜਿੱਥੇ ਮਰਦਾਂ ਦਾ ਦਬਦਬਾ ਵਧਦਾ ਜਾ ਰਿਹਾ ਹੈ, ਉੱਥੇ ਹੀ ਮਹਿਲਾ ਕਬੱਡੀ ਆਖਰੀ ਸਾਹਾਂ ਉੱਤੇ ਹੈ। ਲੜਕੀਆਂ ਦੀ ਕਬੱਡੀ ਇਸ ਸਮੇਂ ਨੁਮਾਇਸ਼ੀ ਮੈਚਾਂ ਤੱਕ ਸੀਮਿਤ ਰਹਿ ਗਈ ਹੈ। ਤਤਕਾਲੀ ਬਾਦਲ ਸਰਕਾਰ ਸਮੇਂ ਹੋਏ ਵਿਸਵ ਪੱਧਰੀ ਟੂਰਨਾਮੈਂਟ ਦੌਰਾਨ ਲੜਕੀਆਂ ਦੀ ਕਬੱਡੀ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਸੀ। ਪਰ ਉਸ ਤੋਂ ਬਾਅਦ ਕਿਸੇ ਸਰਕਾਰ ਜਾ ਫੈਡਰੇਸ਼ਨ ਨੇ ਮਹਿਲਾ ਵਰਗ ਦੀ ਕਬੱਡੀ ਵੱਲ ਧਿਆਨ ਨਹੀਂ ਦਿੱਤਾ। ਜਿਸ ਕਰਕੇ ਅੱਜ ਮਹਿਲਾ ਕਬੱਡੀ ਦਾ ਕੁਝ ਲੋਕ ਸੋਸਣ ਕਰ ਰਹੇ ਹਨ। ਕਬੱਡੀ ਖੇਡਣ ਵਾਲੀਆਂ ਲੜਕੀਆਂ ਪ੍ਤੀ ਕੁਝ ਲੋਕਾਂ ਦਾ ਨਜਰੀਆ ਠੀਕ ਨਹੀਂ ਹੈ। ਅਜਿਹੇ ਹਲਾਤਾਂ ਵਿੱਚ ਕਬੱਡੀ ਨੂੰ ਸਮਰਪਿਤ ਸਖਸ਼ੀਅਤ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ ਨੇ ਫੈਸਲਾ ਕੀਤਾ ਹੈ ਕਿ ਉਹ ਮਹਿਲਾ ਕਬੱਡੀ ਨੂੰ ਸੁਰਖਿਅਤ ਕਰਨ ਦੇ ਨਾਲ ਨਾਲ ਵੱਡੇ ਪੱਧਰ ਤੇ ਪ੍ਫੁਲਿਤ ਕਰਨ ਲਈ ਵੀ ਯਤਨ ਕਰਨਗੇ। ਬਾਸੀ ਭਲਵਾਨ ਨੇ ਦੱਸਿਆ ਕਿ ਕਬੱਡੀ ਜਗਤ ਵਿੱਚ ਇਸ ਸਮੇਂ ਸਿਰਫ਼ ਮਰਦਾਂ ਦਾ ਹੀ ਦਬਦਬਾ ਹੈ। ਜਦਕਿ ਲੜਕੀਆਂ ਨੂੰ ਬਰਾਬਰਤਾ ਜਾ ਮਹੱਤਤਾ ਨਹੀਂ ਦਿੱਤੀ ਜਾ ਰਹੀ। ਜਦਕਿ ਹਰ ਖੇਡ ਵਿੱਚ ਮਰਦਾਂ ਤੇ ਮਹਿਲਾ ਨੂੰ ਬਰਾਬਰ ਸਨਮਾਨ ਦਿੱਤਾ ਜਾਣਾ ਹੈ। ਇਨਾਮੀ ਰਾਸ਼ੀਆ ਵਿੱਚ ਵੀ ਲੜਕੀਆਂ ਨਾਲ ਬਹੁਤ ਫਰਕ ਰੱਖਿਆ ਜਾਂਦਾ ਹੈ। ਅੱਜ ਪੰਜਾਬ ਵਿੱਚ ਮਹਿਲਾ ਕਬੱਡੀ ਦਾ ਬੋਲਬਾਲਾ ਖਤਮ ਹੋ ਰਿਹਾ ਹੈ। ਇਸ ਦਾ ਇੱਕ ਕਾਰਨ ਲੜਕੀਆਂ ਦੀ ਕਬੱਡੀ ਸ਼ੋਅ ਮੈਚ ਤੱਕ ਸੀਮਿਤ ਹੋਣਾ ਵੀ ਮੰਨਿਆ ਜਾ ਰਿਹਾ ਹੈ। ਕੁੜੀਆਂ ਨੂੰ ਕੁਝ ਲੋਕ ਸਪੋਰਟਸ ਨਜਰੀਏ ਨਾਲ ਨਹੀਂ ਵੇਖ ਰਹੇ ਜੋ ਕਿ ਮੰਦਭਾਗਾ ਹੈ। ਜਦਕਿ ਮੁੰਡਿਆਂ ਵਾਂਗ ਕੁੜੀਆਂ ਨੂੰ ਵੀ ਵਿਸੇਸ ਮਹੱਤਵ ਦੇਣ ਦੀ ਲੋੜ ਹੈ। ਪੰਜਾਬ ਤੋਂ ਇਲਾਵਾ ਦੁਨੀਆਂ ਭਰ ਵਿੱਚ ਕਬੱਡੀ ਫੈਡਰੇਸ਼ਨਾ ਵਿੱਚ ਸਿਰਫ਼ ਮੁੰਡਿਆਂ ਨੂੰ ਹੀ ਪ੍ਫੁਲਿਤ ਕੀਤਾ ਜਾਂਦਾ ਹੈ ਜਦਕਿ ਕੁੜੀਆਂ ਦੀ ਖੇਡ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਬੱਡੀ ਵਿੱਚ ਦਰਸ਼ਕਾਂ ਦਾ ਘੱਟਦਾ ਰੁਝਾਨ ਵੀ ਇਹੋ ਕਾਰਣ ਹੈ ਕਿ ਕੁਝ ਲੋਕ ਕਬੱਡੀ ਨੂੰ ਮੁੰਡਿਆਂ ਤੱਕ ਸੀਮਿਤ ਰੱਖਦੇ ਹਨ। ਪੰਜਾਬ ਦੀਆਂ ਪੇਸ਼ੇਵਰ ਖੇਡ ਫੈਡਰੇਸ਼ਨਾਂ ਨੇ ਵੀ ਪਿਛਲੇ ਤਿੰਨ ਦਹਾਕਿਆਂ ਦੌਰਾਨ ਮਰਦਾਂ ਦੀ ਕਬੱਡੀ ਨੂੰ ਅੱਗੇ ਵਧਾਇਆ ਹੈ। ਜਦਕਿ ਉਨ੍ਹਾਂ ਨੂੰ ਚਾਹੀਦਾ ਸੀ ਵੀ ਕੁੜੀਆਂ ਦੀ ਕਬੱਡੀ ਨੂੰ ਵੀ ਨਾਲ ਲੈ ਕੇ ਤੁਰਦੇ ਤਾਂ ਖੇਡ ਦਾ ਮਿਆਰ ਹੋਰ ਉਪਰ ਉੱਠਣਾ ਸੀ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ ਗੁਰਦੀਪ ਸਿੰਘ ਬਿੱਟੀ ਘੱਗਾ ਨੇ ਅੱਜ ਦੱਸਿਆ ਕਿ ਪੰਜਾਬ ਵਿੱਚ ਮਹਿਲਾ ਕਬੱਡੀ ਨੂੰ ਉਤਸਾਹਿਤ ਕਰਨ ਲਈ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਇੱਕ ਪਲੇਟਫਾਰਮ ਤਿਆਰ ਕਰ ਰਿਹਾ ਹੈ। ਜਿਸ ਵਿੱਚ ਅੱਠ ਟੀਮਾਂ ਨੂੰ ਸਾਮਿਲ ਕੀਤਾ ਜਾਵੇਗਾ। ਇਨ੍ਹਾਂ ਟੀਮਾਂ ਨੂੰ ਸਾਡੇ ਨਾਲ ਜੁੜਨ ਲਈ ਇੱਕ ਵਾਟਸਅਪ ਨੰਬਰ ਤੇ ਮੇਲ ਐਡਰੈੱਸ ਵੀ ਦਿੱਤਾ ਜਾਵੇਗਾ। ਜੋ ਟੀਮਾਂ ਜਾ ਖਿਡਾਰੀ ਸਾਡੇ ਨਾਲ ਸ਼ਾਮਿਲ ਹੋਣਗੇ , ਉਨ੍ਹਾਂ ਨਾਲ ਲਿਖਤੀ ਸਮਝੋਤਾ ਹੋਵੇਗਾ। ਹਰ ਟੀਮ ਨੂੰ ਚੰਗਾ ਕੋਚ ਮੁਹੱਈਆ ਕਰਾਉਣ ਲਈ ਟੀਮ ਨੂੰ ਸਪਾਂਸਰਸ਼ਿਪ ਕਰਨ ਲਈ ਡੋਪ ਟੈਸਟ ਕਰਾਉਣ ਲਈ ਵੀ ਢੁੱਕਵੇਂ ਉੱਪਰਾਲੇ ਹੋਣਗੇ। ਉਨ੍ਹਾਂ ਆਸ ਜਿਤਾਈ ਕਿ ਅਸੀਂ ਇਸ ਵਿੱਚ ਕਾਮਯਾਬ ਹੋਵਾਂਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly