ਅਸੀਂ ਲੜਾਂਗੇ ਤੇ ਜਿੱਤਾਂਗੇ, ਝੁਕਾਂਗੇ ਨਹੀਂ: ਮਲਿਕ

ਮੁੰਬਈ (ਸਮਾਜ ਵੀਕਲੀ):  ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਅੱਜ ਕਿਹਾ ਕਿ ‘ਉਹ ਨਹੀਂ ਝੁਕਣਗੇ ਤੇ ਇਸ ਲੜਾਈ ਨੂੰ ਜਾਰੀ ਰੱਖਦਿਆਂ ਜਿੱਤ ਹਾਸਲ ਕਰਨਗੇ।’ ਈਡੀ ਦੇ ਦੱਖਣੀ ਮੁੰਬਈ ਵਿਚਲੇ ਦਫਤਰ ਵਿੱਚ ਅੱਠ ਘੰਟੇ ਦੇ ਕਰੀਬ ਬਿਤਾਉਣ ਮਗਰੋਂ ਬਾਹਰ ਆਏ ਮਲਿਕ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਵੱਲ ਹੱਥ ਹਿਲਾਉਂਦਿਆਂ ਕਿਹਾ, ‘‘ਅਸੀਂ ਲੜਾਂਗੇ ਤੇ ਜਿੱਤਾਂਗੇ। ਅਸੀਂ ਝੁਕਾਂਗੇ ਨਹੀਂ।’’ ਈਡੀ ਅਧਿਕਾਰੀ ਮਲਿਕ ਨੂੰ ਮੈਡੀਕਲ ਜਾਂਚ ਵਾਸਤੇ ਹਸਪਤਾਲ ਲਿਜਾਣ ਲਈ ਬਾਹਰ ਲਿਆਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਵਾਈ ਵਿੱਚ ਹੈਲੀਕਾਪਟਰ ਹਾਦਸਾ, ਚਾਰ ਮੌਤਾਂ
Next articleਨਵੀਂ ਪੀੜ੍ਹੀ ਵੱਲ ਧਿਆਨ ਦੇਣ ਦੀ ਲੋੜ