ਕਿਸਾਨਾਂ ਨੂੰ ਢੁਕਵਾਂ ਮੁਆਵਜਾ ਨਾ ਮਿਲਣ ਤੱਕ ਲੜਦੇ ਰਹਾਂਗੇ-ਐਸ .ਕੇ .ਐਮ. ਮੋਗਾ

ਕੈਪਸਨ:- ਕਿਸਾਨ ਧਰਨੇ ਵਿਚ ਸ਼ਮੂਲੀਅਤ ਕਰਦੇ ਹੋਏ ਜੁਝਾਰੂ ਲੀਡਰ ਸੁਖ ਗਿੱਲ ਤੋਤਾ ਸਿੰਘ ਵਾਲਾ
ਅਗਲਾ ਰੋਸ ਧਰਨਾਂ 22 ਸਤੰਬਰ ਨੂੰ
ਧਰਮਕੋਟ 13 ਸਤੰਬਰ ( ਸੁਖਵਿੰਦਰ ਸਿੰਘ ਖਿੰੰਡਾ )– ਬੀਤੇ ਤਿੰਨ ਦਿਨਾਂ ਤੋਂ ਜੋ ਕਿਸਾਨਾਂ ਦਾ ਰੋਸ ਧਰਨਾਂ ਚੱਲ ਰਿਹਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਸ਼ਾਮ 4 ਵਜੇ ਸਮਾਪਤ ਕਰ ਦਿੱਤਾ ਗਿਆ ਤੇ ਅਗਲੀ ਕਾਲ 22 ਸਤੰਬਰ ਦੀ ਦੇ ਦਿੱਤੀ ਗਈ ਹੈ,ਉਸ ਦਿਨ ਐਸ .ਕੇ. ਐਮ .ਵੱਲੋਂ ਡੀਸੀ ਦਫਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ,ਧਰਮਕੋਟ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚਾ ਮੋਗਾ ਦੇ ਆਗੂਆਂ ਸੁੱਖ ਗਿੱਲ ਤੋਤਾ ਸਿੰਘ ਵਾਲਾ,ਸੂਰਤ ਸਿੰਘ ਕਾਮਰੇਡ,ਕੁਲਜੀਤ ਪੰਡੋਰੀ,ਮੋਹਣ ਸਿੰਘ ਜੀਂਦੜਾ,ਮੇਜਰ ਸਿੰਘ ਦਬੁੱਰਜੀ ਆਦਿ ਨੇ ਕਿਹਾ ਕੇ ਜਿਨਾਂ ਚਿਰ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਲੜਦੇ ਰਹਾਂਗੇ,ਸਰਕਾਰ ਸਾਨੂੰ ਕਮਜ਼ੋਰ ਨਾ ਸਮਝੇ,ਤੇ ਕਿਸਾਨਾਂ ਦਾ ਬਣਦਾ ਹੱਕ ਜਲਦ ਤੋਂ ਜਲਦ ਕਿਸਾਨਾਂ ਨੂੰ ਦੇਵੇ,ਆਗੂਆਂ ਨੇ ਕਿਹਾ ਕੇ ਪਿਛਲੀ 19 ਤਰੀਕ ਨੂੰ ਜਦੋਂ ਲਾਡੀ ਢੋਸ ਦੇ ਘਰ ਅੱਗੇ ਕਿਸਾਨਾਂ ਨੇ ਧਰਨਾਂ ਲਾਇਆ ਸੀ  ਤਾਂ ਲਾਡੀ ਢੋਸ ਨੇ ਕਿਸਾਨਾਂ ਨੂੰ ਕਾਲੀਆਂ ਭੇਂਡਾ ਦੱਸਿਆ ਸੀ,ਇਸ ਦਾ ਵੀ ਕਿਸਾਨ ਜਥੇਬੰਦੀਆਂ ਸਖਤ ਵਿਰੋਧ ਕਰ ਰਹੀਆਂ ਹਨ,ਅੱਜ ਦੇ ਇਸ ਧਰਨੇ ਵਿੱਚ ਮੋਗਾ ਜਿਲ੍ਹੇ ਦੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਿਰਭੈ ਸਿੰਘ ਢੁੱਡੀਕੇ,ਜਸਕਰਨ ਸਿੰਘ ਚੱਕ ਤਾਰੇਵਾਲਾ,ਭਜਨ ਸਿੰਘ ਚੱਕ ਭੌਰਾ,ਬੂਟਾ ਸਿੰਘ ਤਖਾਣਵੱਧ,ਸ਼ਬੇਗ ਸਿੰਘ ਜਲਾਲਾਂਬਾਦ,ਹਰਦਿਆਲ ਸਿੰਘ ਘਾਲੀ,ਸੁੱਖਾ ਸਿੰਘ ਵਿਰਕਾ ਜਿਲ੍ਹਾ ਪ੍ਰਧਾਨ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪਿਸ਼ੌਰ ਸਿੰਘ,ਬਰਕਤ ਅਲੀ ਟੈਂਪੂ ਯੂਨੀਅਨ,ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੱਖ ਵੱਖ ਪਿੰਡਾਂ ਚੋਂ ਕਿਸਾਨ ਮਜਦੂਰ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ,ਇਸ ਮੌਕੇ ਮੰਗ ਪੱਤਰ ਲੈਣ ਲਈ ਐਮ ਐਲ ਏ ਦਵਿੰਦਰਜੀਤ ਸਿੰਘ ਦੀ ਥਾਂ ਐਸ ਪੀ ਹੈਡਕੁਆਟਰ ਮਨਮੀਤ ਸਿੰਘ  ਮੋਗਾ ਅਤੇ ਤਹਿਸੀਲਦਾਰ ਰੇਸ਼ਮ ਸਿੰਘ ਧਰਮਕੋਟ,ਡੀ.ਐਸ.ਪੀ ਰਵਿੰਦਰ ਸਿੰਘ ਧਰਮਕੋਟ ਅਤੇ ਐਸ ਐਚ ਓ ਗੁਰਵਿੰਦਰ ਸਿੰਘ ਧਰਮਕੋਟ ਪਹੁੰਚੇ,ਇਸ ਧਰਨੇ ਵਿੱਚ ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਯੋਧ ਸਿੰਘ ਕੋਟ,ਸਾਬ ਸਿੰਘ ਦਾਨੇਵਾਲਾ,ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ,ਬਖਸ਼ੀਸ਼ ਸਿੰਘ ਰਾਮਗੜ੍ਹ,ਚਮਕੌਰ ਸਿੰਘ ਢੁੱਡੀਕੇ,ਗੁਰਚਰਨ ਸਿੰਘ ਦਾਤੇਵਾਲ,ਜਸਪਾਲ ਸਿੰਘ,ਜਗਜੀਤ ਸਿੰਘ ਧੂੜਕੋਟ,ਬਿੱਕਰ ਸਿੰਘ ਚੂਹੜਚੱਕ,ਕੁਲਵੰਤ ਸਿੰਘ ਸਰਪੰਚ,ਜਸਵੰਤ ਸਿੰਘ ਲੋਹਗੜ੍ਹ,ਹਰਜਿੰਦਰ ਸਿੰਘ ਤੱਖਤੂਵਾਲਾ,ਫਤਿਹ ਸਿੰਘ ਭਿੰਡਰ,ਸੁਖਦੇਵ ਸਿੰਘ ਕਪੂਰੇ,ਪੂਰਨ ਸਿੰਘ ਗਿੱਲ,ਸਾਬ ਸਿੰਘ ਲਾਟੀ,ਚੰਨਣ ਸਿੰਘ ਗਿੱਲ,ਬਲਵੰਤ ਸਿੰਘ ਗਿੱਲ,ਮੇਜਰ ਸਿੰਘ,ਸੁਖਜੀਤ ਸਿੰਘ ਮੈਂਬਰ ਤੋਤਾ ਸਿੰਘ ਵਾਲਾ, ਮਨਦੀਪ ਸਿੰਘ ਮੰਨਾਂ ਬੱਡੂ ਵਾਲਾ,ਨਿਰਮਲ ਸਿੰਘ,ਸੰਤੋਖ ਸਿੰਘ ਤੋਤਾ ਸਿੰਘ ਵਾਲਾ,ਲਾਲਜੀਤ ਧਰਮ ਸਿੰਘ ਵਾਲਾ,ਹਰਮਨ ਦਾਨੇਵਾਲਾ ਆਦਿ ਕਿਸਾਨ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article“ਬਗਲਾ ਭਗਤ,ਸਮਾਜ ਸੇਵੀ, ਚਿੱਟਾ ਪਾਰਟੀ”
Next articleਏਹੁ ਹਮਾਰਾ ਜੀਵਣਾ ਹੈ -385