ਸਰਕਾਰ ਬਣਨ ’ਤੇ ਸਕੂਲ-ਹਸਪਤਾਲ ਬਣਾਵਾਂਗੇ: ਅਰਵਿੰਦ ਕੇਜਰੀਵਾਲ

ਲਖਨਊ (ਸਮਾਜ ਵੀਕਲੀ):  ਆਮ ਆਦਮੀ ਪਾਰਟੀ (ਆਪ) ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਲਖਨਊ ’ਚ ਰੈਲੀ ਕੀਤੀ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਆਪਣਾ ਭਾਸ਼ਣ ਸਿੱਧਪੱਧਰਾ ਤੇ ਸੰਖੇਪ ਰੱਖਿਆ ਅਤੇ ਜਾਤ, ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਅਪਰਾਧਾਂ ਬਾਰੇ ਕੋਈ ਗੱਲ ਨਹੀਂ ਕੀਤੀ।

ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਜ਼ਿਆਦਾ ਜ਼ੋਰ ਸਕੂਲ, ਹਸਪਤਾਲ ਤੇ ਮੁਫਤ ਬਿਜਲੀ ’ਤੇ ਦਿੱਤਾ। ਉਨ੍ਹਾਂ ਲੋਕਾਂ ਨੂੰ ਕਿਹਾ, ‘ਜੇਕਰ ਤੁਸੀਂ ਮੁਫ਼ਤ ਬਿਜਲੀ ਚਾਹੁੰਦੇ ਹੋ ਤਾਂ ਸਾਨੂੰ ਵੋਟ ਦਿਓ ਨਹੀਂ ਤਾਂ ਤੁਸੀਂ ਯੋਗੀ ਜੀ ਨੂੰ ਵੋਟ ਦੇ ਸਕਦੇ ਹੋ। ਜੇਕਰ ਤੁਸੀਂ ਚੰਗੇ ਹਸਪਤਾਲ ਤੇ ਸਕੂਲ ਚਾਹੁੰਦੇ ਹੋ ਤਾਂ ਸਾਨੂੰ ਵੋਟ ਪਾਓ ਨਹੀਂ ਤਾਂ ਤੁਸੀਂ ਯੋਗੀ ਜੀ ਨੂੰ ਵੋਟ ਪਾ ਸਕਦੇ ਹੋ।’ ਉਨ੍ਹਾਂ ਕਿਹਾ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਸਕੂਲਾਂ ਦੇ ਵਿਕਾਸ ਦੀ ਗੱਲ ਕੀਤੀ ਸੀ ਤਾਂ ਯੂਪੀ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਯੂਪੀ ਆ ਕੇ ਸਕੂਲ ਦੇਖਣ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ, ‘ਪਰ ਜਦੋਂ ਸਿਸੋਦੀਆ ਇੱਥੇ ਆਏ ਤਾਂ ਉਨ੍ਹਾਂ ਨੂੰ ਪੁਲੀਸ ਨੇ ਸਕੂਲ ’ਚ ਜਾਣ ਤੋਂ ਰੋਕ ਦਿੱਤਾ। ਹੁਣ ਮੈਂ ਯੋਗੀ ਜੀ ਨੂੰ ਆ ਕੇ ਦਿੱਲੀ ਦੇ ਸਕੂਲ ਦੇਖਣ ਦਾ ਸੱਦਾ ਦਿੰਦਾ ਹਾਂ।’

ਅਯੁੱਧਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿੱਛੇ ਜਿਹੇ ਇਸ ਪਵਿੱਤਰ ਥਾਂ ’ਤੇ ਗਏ ਸਨ ਪਰ ਭਾਜਪਾ ਵਾਲੇ ਉਨ੍ਹਾਂ ਦੀ ਆਲੋਚਨਾ ਕਰ ਲੱਗ ਪਏ। ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਮੈਂ ਕੀ ਗਲਤ ਕੀਤਾ। ਦਿੱਲੀ ਵਾਪਸ ਆ ਕੇ ਮੈਂ ਅਯੁੱਧਿਆ ਦੇ ਦਰਸ਼ਨ ਕਰਵਾਉਣ ਲਈ ਸ਼ਰਧਾਲੂਆਂ ਦੀਆਂ ਭਰੀਆਂ ਦੋ ਰੇਲ ਗੱਡੀਆਂ ਭੇਜੀਆਂ ਤੇ ਉਹ ਵੀ ਪੂਰੀ ਤਰ੍ਹਾ ਮੁਫ਼ਤ। ਜੇਕਰ ਸਾਡੀ ਸਰਕਾਰ ਇੱਥੇ ਬਣੀ ਤਾਂ ਇਹੀ ਸਭ ਕੁਝ ਅਸੀਂ ਤੁਹਾਡੇ ਲਈ ਵੀ ਕਰਾਂਗੇ।’ ਉਨ੍ਹਾਂ ਕਿਹਾ ਕਿ ਯੂਪੀ ਦੇ ਲੋਕਾਂ ਨੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਸਾਰਿਆਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੌਕਾ ਹੁਣ ਉਨ੍ਹਾਂ ਨੂੰ ਦਿੱਤਾ ਜਾਵੇ ਅਤੇ ਜੇਕਰ ਉਨ੍ਹਾਂ ਕੰਮ ਨਾ ਕੀਤਾ ਤਾਂ ਦੁਬਾਰਾ ਕਦੀ ਵੋਟ ਨਹੀਂ ਮੰਗਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਨੇ ਪੰਜਾਬ ਦੀ ਤਰੱਕੀ ਲਈ ਰਾਹ ਪੱਧਰਾ ਕੀਤਾ: ਸਿੱਧੂ
Next articleਐਸ਼ ,ਸੀ .,ਬੀ. ਸੀ. ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਦੇ ਮੋਰਿੰਡਾ ਵਿੱਖੇ ਸਟੇਟ ਪੱਧਰੀ ਧਰਨੇ ਵਿੱਚ ਉਮੜੀ ਹਜਾਰਾਂ ਦੀ ਭੀੜ, ਜ਼ਬਰਦਸਤ ਧੱਕਾ ਮੁੱਕੀ ਉਪਰੰਤ ਮੁੱਖ ਮੰਤਰੀ ਸਾਹਿਬ ਨਾਲ ਅੱਜ ਸਾਮ ਦੀ ਹੀ ਮੀਟਿੰਗ ਹੋਈ ਤਹਿ ਸਲਾਣਾਂ, ਕੈਥ