ਮੈਂਬਰ ਬੀਬੀ ਕਾਲੜਾ ਨੇ ਖੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਕੀਤਾ ਸਨਮਾਨਿਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਥਾਨਕ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀ, ਪਿੰਡ ਬਿਲਗਾ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 900ਵਾਂ ਮਹਾਨ ਖੂਨਦਾਨ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਮੈਨੇਜਰ ਸੁਰਜੀਤ ਸਿੰਘ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ । ਇਸ ਮੌਕੇ ਤੇ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਮੈਂਬਰ ਐਸਜੀਪੀਸੀ ਬੀਬੀ ਦਵਿੰਦਰ ਕੌਰ ਕਾਲੜਾ, ਹਲਕਾ ਇੰਚਾਰਜ ਐਡਵੋਕੇਟ ਹਰਕਮਲ ਸਿੰਘ ਗਿੱਲ ਨੇ ਸਾਂਝੇ ਤੌਰ ਤੇ ਕਿਹਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਖੂਨਦਾਨ ਕੈਂਪ ਰਾਹੀਂ ਮਨੁੱਖਤਾ ਦਾ ਭਲਾ ਕਰ ਰਹੇ ਹਨ। ਮਨੁੱਖਤਾ ਦੀ ਸੇਵਾ ਪ੍ਰਮਾਤਮਾ ਦੀ ਭਗਤੀ ਹੈ । ਇਸ ਸਮੇਂ ਹਰਜਿੰਦਰ ਸਿੰਘ ਲਲੀਆਂ ਸਾਬਕਾ ਮੈਂਬਰ, ਮਹਾਂ ਸਿੰਘ ਰਸੂਲਪੁਰ, ਸ੍ਰ: ਗੁਰਦਿਆਲ ਸਿੰਘ ਕਾਲੜਾ, ਮੈਨੇਜਰ ਸੁਰਜੀਤ ਸਿੰਘ, ਹੈੱਡਗ੍ਰੰਥੀ ਭਾਈ ਜਗਵੀਰ ਸਿੰਘ ਨੇ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹੈਡ ਭਾਈ ਜਗਵੀਰ ਸਿੰਘ, ਅਮਨਦੀਪ ਸਿੰਘ ਬਿਲਗਾ ਤੇ ਸਾਥੀਆਂ ਵੱਲੋਂ ਦਸਤਾਰਾਂ ਦਾ ਫਰੀ ਲੰਗਰ ਹਰਦੀਪ ਸਿੰਘ ਹੀਪਾ ਕਨੇਡਾ ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਮਾਤਾ ਕਰਨੈਲ ਕੌਰ ਦੇ ਉੱਦਮ ਸਦਕਾ ਮਹਾਨ ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਖੂਨਦਾਨ ਕੀਤਾ ਅਤੇ ਇੰਡਸ ਹਸਪਤਾਲ ਡਾਕਟਰ ਦੀ ਟੀਮ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਗੁਲਬਹਾਰ ਸਿੰਘ ਇੰਸਪੈਕਟਰ, ਸੁਖਜੀਵਨ ਸਿੰਘ ਇੰਸਪੈਕਟਰ, ਗੁਰਸਾਹਿਬ ਸਿੰਘ ਫਲਾਇੰਗ ਵਿਭਾਗ, ਹੈੱਡਗ੍ਰੰਥੀ ਜਗਵੀਰ ਸਿੰਘ, ਗ੍ਰੰਥੀ ਕਰਮ ਸਿੰਘ, ਗ੍ਰੰਥੀ ਬਿਕਰਮ ਸਿੰਘ, ਪਿਆਰਾ ਸਿੰਘ ਕੈਂਥ ਸਰਕਲ ਪ੍ਰਧਾਨ, ਬੀਬੀ ਰਸ਼ਪਾਲ ਕੌਰ, ਅਮਨਦੀਪ ਸਿੰਘ ਬਿਲਗਾ, ਹਰਬੰਸ ਸਿੰਘ ਫੌਜੀ, ਦਲੀਪ ਸਿੰਘ, ਗੁਰਦੀਪ ਸਿੰਘ ਗਰੇਵਾਲ, ਅਮਨਦੀਪ ਸਿੰਘ ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





