ਅਸੀਂ ,ਵੋਟਾਂ ਅਤੇ ਨੇਤਾ !!!!!!

ਪਵਨ ਪਰਵਾਸੀ ਜਰਮਨੀ

(ਸਮਾਜ ਵੀਕਲੀ)

ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ ਜਿੱਥੇ ਲੋਕ ਹਰ ਪੰਜ ਸਾਲ ਬਾਅਦ ਆਪਣੀ ਮਰਜ਼ੀ ਦੀ ਸਰਕਾਰ ਚੁੰਣ ਕੇ ਪੂਰੇ ਨਜ਼ਾਰੇ ਦੇ ਨਾਲ ਆਪਣੀ ਲੁੱਟ ਕਰਵਾਉਂਦੇ ਹਨ ਤੇ ਉਹਨਾਂ ਲੁੱਟਣ ਵਾਲੇ ਭਲੇ ਮਾਣਸ ਨੇਤਾਵਾਂ ਨੂੰ ਆਪਣੇ ਦਿੱਤੇ ਟੈਕਸ ਵਿੱਚੋ ਉਹਨਾਂ ਦੀ ਜਾਨ ਮਾਲ ਦੀ ਰਾਖੀ ਲਈ ਪੰਦਰਾਂ ਪੰਦਰਾਂ ਵੀਹ ਵੀਹ ਅੰਗ ਰੱਖਿਅਕ ਵੀ ਪ੍ਰਦਾਨ ਕਰਵਾਉਂਦੇ ਹਨ ਕੇ ਕਿਤੇ ਕੋਈ ਵਿਚਾਰੇ ਨੇਤਾ ਦੇ ਮਾਤੜ ਬੰਦਾ ਥੱਪੜ ਥੁਪੜ ਹੀ ਨਾ ਮਾਰ ਦੇਵੇ !

ਅਸੀਂ ਦੇਖਦੇ ਹਾਂ ਕੇ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਵਿਅਕਤੀ ਸਾਰੀ ਉਮਰ ਮਿਹਨਤ ਕਰਦਾ ਹੈ ਪਰ ਉਸਦੇ ਅਕਾਊਂਟ ਵਿੱਚ ਮਸਾਂ ਘਰਦੇ ਗੁਜਾਰੇ ਜੋਗੇ ਪੈਸੇ ਨਿਕਲਦੇ ਹਨ ਤੇ ਸਾਡੇ ਮਾਣਮੱਤੇ ਨੇਤਾਵਾਂ ਦੇ ਘਰੋਂ ਪੰਜਾਂ ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਭਤੀਜਿਆਂ ਭਾਣਜਿਆਂ ਘਰੋਂ ਕਰੋੜਾਂ ਨਗਦ ਕੇਸ਼ ਪੰਜ ਪੰਜ ਪ੍ਰਕਾਰ ਦੀਆਂ ਲਗਜ਼ਰੀ ਗੱਡੀਆਂ ਬੱਚੇ ਬਾਹਰਲੇ ਦੇਸ਼ਾਂ ਦੇ ਟੋਪ ਕਲਾਸ ਦੇ ਕਾਲਜਾਂ ਵਿੱਚ ਪੜਾਈ,ਤੇ ਤੁਹਾਡੀ ਵਾਰੀ ਪੂਰੇ ਪੰਜ ਸਾਲ ਖ਼ਜ਼ਾਨਾ ਖ਼ਾਲੀ ?

ਬਾਈ ਜੀ ਕਿਉਂ ਤੁਸੀਂ ਇਸ ਅਹੁਦੇ ਉੱਪਰ ਸੱਪ ਬਣ ਕੇ ਬੈਠੇ ਹੋ,ਜਦ ਪੀਪਾ ਈ ਖਾਲੀ ਆ ਫੇਰ ਅੰਬ ਲੈਣ ਲਈ ਤੁਸੀਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਬੈਠੇ ਹੋ!ਥੋੜੀ ਸ਼ਰਮ ਕਰ ਲਓ ਜਿਹਨਾਂ ਲੋਕਾਂ ਨੇ ਤੁਹਾਨੂੰ ਚੁਣਿਆ ਉਹਨਾਂ ਦੇ ਢਿੱਡ ਚਿਪਕ ਕੇ ਰੀੜ ਦੀ ਹੱਡੀ ਨਾਲ ਲੱਗ ਗਏ ਤੇ ਤੁਹਾਡੀਆਂ ਗੋਗੜਾਂ ਅਤੇ ਗੱਲਾਂਹ ਭਟੂਰੇ ਵਾਂਗੂ ਫੁੱਲੀਆਂ ਪਈਆਂ,ਕਿਸੇ ਨੇਤਾ ਨੂੰ ਦੇਖ ਲਓ ਉਧਾਰਣ ਕੇਜਰੀਵਾਲ ਜਾਂ ਉਸਦੇ ਬਾਕੀ ਸੰਗੀ ਪੰਜ ਸਾਲ ਪਹਿਲਾਂ ਇੱਕ ਮਾਤੜ ਗਰੀਬੜੇ ਵਾਂਗ ਸੀ ਹੁਣ ਦੇਖ ਲਓ ਇੱਕ ਚੰਗੇ ਰਾਜੀ ਲਾਲੇ ਵਰਗਾ ਹੋਇਆ!ਤੁਹਾਨੂੰ ਸਮਝਾਉਣ ਲਈ ਕੇਜਰੀਵਾਲ ਦਾ ਨਾਮ ਲਿਆ ਬਾਕੀ ਹਰ ਡਾਲ ਪੇ ਉੱਲੂ ਬੈਠਾ ਹੈ!

ਸਾਡੇ ਬੱਚੇ ਰੁੱਲ ਗਏ ਸਰਕਾਰੀ ਸਕੂਲਾਂ ਵਿੱਚ ਪੜਦੇ ਤੇ ਇਹਨਾਂ ਰਾਜਿਆਂ ਦੇ ਇੱਕ ਵੀ ਬਾਂਹ ਕੱਢਕੇ ਕਹਿ ਦਵੇ ਕੇ ਮੇਰਾ ਬੱਚਾ ਸਰਕਾਰੀ ਸਕੂਲ ਜਾਂ ਕਾਲਜ ਪੜਦਾ,ਹੋ ਹੀ ਨਹੀਂ ਸਕਦਾ!ਹਰ ਪੈਰ ਤੇ ਸਾਡੇ ਨਾਲ ਧੋਖਾ ਹੋ ਰਿਹਾ ,ਦੇਸ਼ ਦਾ ਪ੍ਰਧਾਨ ਮੰਤਰੀ ਜਲੰਧਰ ਰੈਲ਼ੀ ਵਿੱਚ ਕਹਿੰਦਾ ਪਿੱਛਲੇ ਪੰਜ ਸਾਲ ਕਾਂਗਰਸ ਨੇ ਪੰਜਾਬ ਲੁੱਟ ਲਿਆ,ਓਏ ਪਤੰਦਰਾ ਪਿੱਛਲੇ ਸਤਵੰਜਾ ਮਹੀਨੇ ਤਾਂ ਤੇਰਾ ਇਮਾਨਦਾਰ ਕੈਪਟਨ ਹੀ ਰਾਜ ਕਰਦਾ ਸੀ ?ਜਿਹੜਾ ਖੱਬੇ ਪਾਸੇ ਬੈਠਾ ਅੰਦਰੋਂ ਅੰਦਰੀ ਖਚਰੀ ਹਾਸੀ ਹੱਸ ਰਿਹਾ ਤੇ ਅਗਾਂਓ ਜਿੱਤਣ ਲਈ ਕਟੜੂ ਦੀ ਬਲੀ ਦੇ ਰਿਹਾ !

ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਹਰ ਰੈਲ਼ੀ ਵਿੱਚ ਠੋਕੋ ਤਾਲੀ ਬੱਸ ਪੰਜ ਸਾਲ ਦੇ ਦਿਓ ਪੰਜਾਬ ਮਾਡਲ ਦੇ ਨਾਲ ਪੰਜਾਬ ਪੈਰਾਂ ਤੇ ਖੜਾ ਕਰ ਦਊ ਜੋ ਤਿੰਨ ਸੋ ਕਰੋੜ ਦਾ ਕਰਜਾਈ ਆ,ਸਿੱਧੂ ਸਾਹਿਬ ਇਹ ਕਰਜਾਈ ਪੰਜਾਬ ਦੇ ਲੋਕਾਂ ਨੇ ਕੀਤਾ ?ਇਹ ਸਭ ਤੁਹਾਡੀ ਮਿਲੀ ਭੁਗਤ ਹੈ ਤੁਸੀਂ ਹੋ ਇਸਦੇ ਜ਼ਿੰਮੇਵਾਰ!ਕਿਉ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਕੀ ਪਿੱਛਲੇ ਪੰਜ ਸਾਲ ਸਰਕਾਰ ਬੰਗਾਲੀਆਂ ਦੀ ਸੀ ?ਇੱਕ ਹੋਰ ਗੱਲ ਕੇ ਈ ਵੀ ਐਮ ਮਸ਼ੀਨ ਦੀ ਹੁਣ ਕਿਸੇ ਧਿਰ ਨੇ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਇਹਨਾਂ ਵਿੱਚੋ ਕਈਆਂ ਨੇ ਹਰਨਾ ਉਸ ਦਿਨ ਕਈਆਂ ਨੇ ਮਰਨ ਵਰਤ ਤੇ ਕਈਆਂ ਨੇ ਕਾਲਾ ਦਿਨ ਆਖਣਾ ਲੋਕਤੰਤਰ ਲਈ!

ਸੋ ਪੰਜਾਬੀਓ ਤੁਹਾਡੇ ਦਿਲ ਬਹੁਤ ਵੱਡੇ ਹਨ ਤੁਸੀਂ ਮੁਆਫ ਕਰ ਦਿੰਦੇ ਹੋ ਹਰ ਵਾਰ ,ਪਰ ਇਸ ਵਾਰ ਜੇ ਆਪਣਾ ਰੰਗਲਾ ਪੰਜਾਬ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਚੁਣਿਓ ਜੋ ਤੁਹਾਡੇ ਢਿੱਡ ਦੀ ਜਾਂ ਤੁਹਾਡੇ ਭਵਿੱਖ ਦੀ ਗੱਲ ਕਰੇ,ਤੁਸੀਂ ਬਹੁਤ ਖਾ ਲਈਆਂ ਡਾਂਗਾਂ ਹੁਣ ਸਮਾਂ ਇਹਨਾਂ ਨੂੰ ਡਾਂਗ ਨਾਲ ਸਿੱਧਾ ਕਰਨ ਦਾ,ਕਿਉਕਿ ਇਹ ਜੋਕਾਂ ਤੁਹਾਡੇ ਮਾਸੂਮਾਂ ਦੇ ਸਕੂਲ ਬੰਦ ਕਰਦੀਆਂ ਪਰ ਠੇਕੇ ਖੋਲ੍ਹਦੀਆਂ ਹਨ ?ਸਕੂਲਾਂ ਵਿੱਚ ਮਾਸਟਰ ਹੈ ਨਹੀਂ ਇਹਨਾ ਕੋਲ ਜ਼ੈੱਡ ਸੁਰੱਖਿਆ?ਤੁਹਾਡੀ ਸਰਕਾਰੀ ਡਿਸਪੈਂਸਰੀ ਤੇ ਡਾ ਹੈ ਨਹੀਂ ਇਹਨਾਂ ਦਾ ਅਮਰੀਕਾ ਇਲਾਜ ਹੁੰਦਾ ?

ਤੁਹਾਡੇ ਕੋਲ ਬਾਈਕ ਲਈ ਪੈਟਰੋਲ ਜੋਗੇ ਪੈਸੇ ਹੈ ਨੀ ਇਹਨਾਂ ਕੋਲ ਲਗਜਰੀ ਮੇਡ ਇਨ ਜਰਮਨੀ ਗੱਡੀਆਂ ? ਤੁਹਾਡਾ ਬਾਪੂ ਸੱਠ ਸਾਲ ਉੱਪਰ ਰਿਟਾਇਰ ਇਹਨਾਂ ਦਾ ਬਾਦਲ 94 ਸਾਲ ਦਾ ਵੀ ਕਾਬਲ ?ਸਾਡੇ ਬੱਚੇ ਯੂਨੀਵਰਸਿਟੀ ਦੇ ਟੋਪਰ ਪਰ ਬੇਰੁਜਗਾਰ,ਇਹਨਾਂ ਦੇ 19 ਆਂ ਦੇ ਹੋਏ ਸਾਡੇ ਉੱਪਰ ਰਾਜੇ?ਅਸੀਂ ਸਾਰੀ ਉਮਰ ਨੌਕਰੀ ਕਰੀਏ ਤਾਂ ਪੈਨਸ਼ਨ ਉਹ ਵੀ ਨਾ ਮਾਤਰ ਇਹ ਪੰਜ ਸਾਲ ਐਮ ਐਲ ਏ ਪੈਨਸ਼ਨ ਭੱਤੇ ਹੋਰ ਕਈ ਕੁੱਝ ,ਕਹਿਣ ਨੂੰ ਬਹੁਤ ਕੁੱਝ ਹੈ ਪਰ ਦੋਸਤੋ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਿਓ ਅੱਜ ਦਾ ਤੁਹਾਡਾ ਇੱਕ ਵੋਟ ਤੁਹਾਡੀ ਕਿਸਮਤ ਤਹਿ ਕਰੇਗਾ,ਖਾਣੀ ਅਸੀਂ ਅੱਜ ਵੀ ਮਿਹਨਤ ਕਰਕੇ ਰੋਟੀ ਤੇ ਕੱਲ ਵੀ ਮਿਹਨਤ ਕਰਕੇ ਪਰ ਫਰਕ ਇਹ ਹੋਵੇਗਾ ਕਿਸੇ ਮਾਂ ਪਿਓ ਨੂੰ ਆਪਣੇ ਬੱਚੇ ਰੋਜ਼ੀ ਰੋਟੀ ਲਈ ਬਾਹਰਲੇ ਮੁਲਕਾਂ ਵਿੱਚ ਨਹੀਂ ਭੇਜਣੇ ਪੈਣਗੇ,ਨਾਂ ਕਿਸੇ ਦਾ ਜੀਅ ਇਲਾਜ ਖੁਣੋਂ ਰਹਿ ਜਾਵੇਗਾ ,ਨਾ ਕੋਈ ਨਸ਼ੇ ਨਾਲ ਜਾਂ ਕਰਜ਼ੇ ਨਾਲ ਖੁਦਕਸ਼ੀ ਕਰੇਗਾ,ਉਸਨੂੰ ਚੁਣਿਓ ਜੋ ਤੁਹਾਨੂੰ ਸਹੂਲਤਾਂ ਦੇਵੇ ਆਪ ਤਾਂ ਇਹ ਸੱਤਰ ਸਾਲ ਤੋਂ ਸਹੂਲਤਾਂ ਹੀ ਲੈ ਰਹੇ ਹਨ!!!ਜ਼ਿੰਦਾਬਾਦ ਰੰਗਲਾ ਪੰਜਾਬ

ਪਵਨ ਪਰਵਾਸੀ 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਈ
Next articleRelations with China are going through a very difficult phase: Jaishankar