ਰੁੱਖ ਤੇ ਅਸੀਂ

ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ)
 ਜੋ ਜ਼ਿੰਦਗੀ ਲਈ ਜ਼ਰੂਰੀ ਸੀ ਉਹ ਛੱਡ ਆਇਆ।

ਜਿਸ ਛਾਵੇ ਬਹਿਣਾ ਸੀ, ਉਹ ਰੁੱਖ  ਤੂੰ ਵੱਢ ਆਇਆ ।
ਹੱਥੀ ਕਰਦਾ ਬੰਦ ਦਰਵਾਜ਼ਾ ਸਵਰਗੀ ਰਾਹਵਾਂ ਦਾ ।
ਰੁੱਖਾਂ ਦੇ ਨਾਲ ਰਿਸ਼ਤਾ ਬੰਦਿਆਂ ਤੇਰਾ ਸਾਹਵਾਂ ਦਾ।
ਕੁੱਝ ਰੁੱਖ ਤੇਰੇ ਭੈਣਾਂ ਵੀਰੇ ਚਾਚੇ ਤਾਏ ਕੁਝ ਨੇ ਮਾਂ ।
ਕੁਝ ਰੁੱਖ ਬਾਪੂ ਵਰਗੇ ਦਿੰਦੇ ਠੰਡੀ ਸੰਘਣੀ ਛਾਂ।
ਕੁੱਝ ਰੁੱਖ ਨੇ ਰਹਿਣ ਬਸੇਰਾ ਚਿੜੀਆਂ ਕਾਵਾਂ ਦਾ ।
ਰੁੱਖਾਂ ਦੇ ਨਾਲ ਰਿਸ਼ਤਾ ਬੰਦਿਆਂ ਤੇਰਾ  ਸਾਹਵਾਂ ਦਾ ।
ਰੁੱਖ ਸਦਾ ਈ ਦਾਤਾ ਏ ਤੈਨੂੰ ਸੌ ਨਿਆਮਤਾਂ ਦੇਵੇ ।
ਲੱਕੜ, ਗੂੰਦਣ ਇਸਤੋ ਮਿਲਦੇ ਫਲ, ਫੁੱਲ ਤੇ ਮੇਵੇ ।
ਆਪਣੇ ਹੱਥੀ ਗਲਾ ਕਿਉ ਘੁਟਦਾ ਤੂੰ ਦੁਆਵਾਂ ਦਾ।
ਰੁੱਖਾਂ ਦੇ ਨਾਲ ਰਿਸ਼ਤਾ ਬੰਦਿਆਂ ਤੇਰਾ  ਸਾਹਵਾਂ ਦਾ ।
ਆਉ ਆਪਣੇ ਜਨਮ ਦਿਨ ਤੇ ਰੁੱਖ ਇਕ ਲਾਈਏ ।
ਲਾ ਕੇ ਫਿਰ ਛੱਡੀਏ ਨਾ ਉਹਨੂੰ  ਪਾਣੀ ਵੀ ਪਾਈਏ ।
ਮੰਨ ਕੇ ਮਾਣ ਵਧਾਈਏ “ਗੁਰੀ” ਚੰਗੀਆ ਸਲਾਵਾਂ ਦਾ ।
ਰੁੱਖਾਂ ਦੇ ਨਾਲ ਰਿਸ਼ਤਾ ਬੰਦਿਆਂ ਤੇਰਾ  ਸਾਹਵਾਂ ਦਾ।
ਇਹ ਮੇਰੀ ਮੌਲਿਕ ਰਚਨਾ ਹੈ
ਇਹ ਕਿਤੇ ਵੀ ਪ੍ਰਕਾਸ਼ਿਤ ਨਹੀਂ ਹੈ
ਦਿਲਪ੍ਰੀਤ ਕੌਰ ਗੁਰੀ
Previous articleਸਿਧਾਂਤ-ਏ-ਸ਼ਸ਼ਤਰ
Next articleਇਨਟੈਕਸਟ ਐਕਸਪੋ 2025 – ਪਹਿਲੇ ਦਿਨ ‘ਤੇ ਇੱਕ ਸਫਲ ਉਦਘਾਟਨ ਅਤੇ ਭਰਵਾਂ ਹੁੰਗਾਰਾ